46 ਸਾਲਾਂ ਬਾਅਦ ਮਹਿਲਾ ਨੂੰ ਮਿਲੀ ‘ਜਨਮ ਸਬੰਧੀ’ ਰਜਿਸਟ੍ਰੇਸ਼ਨ ਦੀ ਇਜਾਜ਼ਤ, ਜਾਣੋ ਪੂਰਾ ਮਾਮਲਾ
Wednesday, Nov 17, 2021 - 02:30 PM (IST)
ਕੋਚੀ (ਭਾਸ਼ਾ)— ਕੇਰਲ ਹਾਈ ਕੋਰਟ ਨੇ ਇਕ ਮਹਿਲਾ ਨੂੰ ਉਸ ਖੇਤਰ ਦੀ ਪੰਚਾਇਤ ’ਚ ਆਪਣੇ ਜਨਮ ਨਾਲ ਸਬੰਧਤ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿੱਥੇ 46 ਸਾਲ ਪਹਿਲਾਂ ਉਸ ਦਾ ਜਨਮ ਹੋਇਆ ਸੀ। ਪਤਨਮਤਿੱਟਾ ਦੇ ਅਦੂਰ ’ਚ ਮਾਲੀਆ ਵਿਭਾਗ ਅਧਿਕਾਰੀ ਨੇ ਮਹਿਲਾ ਦੇ ਬਪਤਿਸਮਾ ਸਰਟੀਫ਼ਿਕੇਟ ਦੇ ਆਧਾਰ ’ਤੇ ਉਸ ਨੂੰ ਦੇਰ ਨਾਲ ਜਨਮ ਰਜਿਸਟ੍ਰੇਸ਼ਨ ਲਈ ਪਹਿਲਾਂ ਦਿੱਤੀ ਗਈ ਇਜਾਜ਼ਤ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਮਹਿਲਾ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ। ਬਪਤਿਸਮਾ ਸਰਟੀਫ਼ਿਕੇਟ (Baptism certificate) ’ਤੇ ਉਸ ਦੇ ਜਨਮ ਦੀ ਗਲਤ ਤਾਰੀਖ਼ 9 ਮਈ 1975 ਦਰਜ ਹੈ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਅਧਿਕਾਰੀ ਨੇ ਉਸ ਦੇ ਸਕੂਲੀ ਸਿੱਖਿਆ ਦੇ ਦਸਤਾਵੇਜ਼ਾਂ, ਆਧਾਰ, ਪੈਨ, ਪਾਸਪੋਰਟ, ਵਿਆਹ ਰਜਿਸਟ੍ਰੇਸ਼ਨ ਅਤੇ ਵੋਟਰ ਕਾਰਡ ’ਤੇ ਗੌਰ ਨਹੀਂ ਕੀਤਾ, ਜਿਸ ਵਿਚ ਉਸ ਦੇ ਜਨਮ ਦੀ ਸਹੀ ਤਾਰੀਖ਼ 21 ਮਈ 1975 ਦਰਜ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ‘ਬੇਕਾਬੂ’ ਹਵਾ ਪ੍ਰਦੂਸ਼ਣ, ਸਕੂਲ-ਕਾਲਜ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਅਦਾਲਤ ਨੇ ਮਾਲੀਆ ਅਧਿਕਾਰੀ ਦੀ ਆਗਿਆ ਨੂੰ ਰੱਦ ਕਰਨ ਦਾ ਹੁਕਮ ਖਾਰਜ ਕਰਦੇ ਹੋਏ ਕਿਹਾ ਕਿ ਅਜਿਹੀ ਸਥਿਤੀ ਦੀ ਕਲਪਨਾ ਕਰਨਾ ਮੁਸ਼ਕਲ ਹੈ, ਜਿੱਥੇ ਇਕ ਜਨ ਅਧਿਕਾਰੀ ਨੂੰ ਲੱਗਦਾ ਹੈ ਕਿ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਵਰਗੇ ਦਸਤਾਵੇਜ਼ਾਂ ਦੀਆਂ ਐਂਟਰੀਆਂ ਨੂੰ ਅਣਦੇਖਾ ਕੀਤਾ ਜਾਣਾ ਚਾਹੀਦਾ ਅਤੇ ਚਰਚ ਦੇ ਬਪਤਿਸਮਾ ਰਜਿਸਟਰ ਦੀ ਇਕ ਐਂਟਰੀ ਨੂੰ ਕਿਸੇ ਵਿਅਕਤੀ ਦੇ ਜਨਮ ਤਾਰੀਖ਼ ਦੇ ਸਬੰਧ ’ਚ ਪਹਿਲਾ ਸਬੂਤ ਮੰਨਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸੰਗਤ ਦੀਆਂ ਅਰਦਾਸਾਂ ਹੋਈਆਂ ਕਬੂਲ, ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ ਜਾਣ ਲਈ ਅੱਜ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਅਦਾਲਤ ਨੇ ਪਤਨਮਤਿੱਟਾ ਜ਼ਿਲ੍ਹੇ ਦੇ ਪ੍ਰਮਾਦੋਮ ਗ੍ਰਾਮ ਪੰਚਾਇਤ ਦੇ ਜਨਮ ਅਤੇ ਮੌਤ ਰਜਿਸਟਰਾਰ ਨੂੰ ਨਿਰਦੇਸ਼ ਦਿੱਤਾ ਕਿ 20 ਨਵੰਬਰ ਤੋਂ ਪਹਿਲਾਂ ਮਹਿਲਾ ਦੀ ਜਨਮ ਤਾਰੀਖ਼ 21 ਮਈ 1975 ਦਰਜ ਕਰਨ ਨੂੰ ਕਿਹਾ। ਮਹਿਲਾ ਨੇ ਇਸ ਸਾਲ ਜਨਵਰੀ ’ਚ ਦਾਇਰ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਕਿ ਉਸ ਦਾ ਜਨਮ 21 ਮਈ 1975 ਨੂੰ ਹੋਇਆ ਸੀ ਪਰ ਉਸ ਦੇ ਮਾਤਾ-ਪਿਤਾ ਵਲੋਂ ਇਸ ਨੂੰ ਅਣਡਿੱਠ ਕਰਨ ਕਰ ਕੇ ਉਸ ਦੀ ਜਨਮ ਤਾਰੀਖ਼ ਪੰਚਾਇਤ ’ਚ ਰਜਿਸਟਰਡ ਨਹੀਂ ਹੋ ਸਕੀ ਸੀ।
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ