4 ਮਹੀਨਿਆਂ ''ਚ 22 ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ! ਮੁਜ਼ੱਫਰਨਗਰ ਦੀ ਅਦਾਲਤ ਨੇ ਸੁਣਾਏ ਫ਼ੈਸਲੇ

Monday, Aug 17, 2026 - 01:31 PM (IST)

4 ਮਹੀਨਿਆਂ ''ਚ 22 ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ! ਮੁਜ਼ੱਫਰਨਗਰ ਦੀ ਅਦਾਲਤ ਨੇ ਸੁਣਾਏ ਫ਼ੈਸਲੇ

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਪਿਛਲੇ ਚਾਰ ਮਹੀਨਿਆਂ 'ਚ 10 ਮਾਮਲਿਆਂ 'ਚ ਕੁੱਲ 22 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸਰਕਾਰੀ ਵਕੀਲ ਕੁਲਦੀਪ ਕੁਮਾਰ ਦੇ ਅਨੁਸਾਰ, ਇਹ ਸਾਰੇ ਫੈਸਲੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਵੀ ਕੁਮਾਰ ਦਿਵਾਕਰ ਦੀ ਅਦਾਲਤ ਨੇ ਸੁਣਾਏ ਹਨ। ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਜੱਜ ਰਵੀ ਕੁਮਾਰ ਦਿਵਾਕਰ ਦੀ ਅਦਾਲਤ ਨੇ ਇਸ ਸਾਲ 6 ਅਪ੍ਰੈਲ ਨੂੰ ਵਕੀਲ ਸਮੀਰ ਸਫੀ ਦੇ ਕਤਲ ਮਾਮਲੇ 'ਚ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਉਨ੍ਹਾਂ ਦੱਸਿਆ ਕਿ ਇਸੇ ਅਦਾਲਤ ਨੇ ਹੋਰ ਵੱਖ-ਵੱਖ ਮਾਮਲਿਆਂ 'ਚ 28 ਅਪ੍ਰੈਲ ਨੂੰ ਚਾਰ, 20 ਮਈ ਨੂੰ ਇਕ ਅਤੇ 20 ਜੂਨ ਨੂੰ 2 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ। ਕੁਮਾਰ ਨੇ ਦੱਸਿਆ ਕਿ ਇਸ ਤੋਂ ਇਲਾਵਾ 2 ਜੁਲਾਈ ਨੂੰ ਇਕ ਵਿਅਕਤੀ ਨੂੰ, 6 ਜੁਲਾਈ ਨੂੰ 2 ਅਤੇ 17 ਜੁਲਾਈ ਨੂੰ 4 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਕਿਹਾ ਕਿ ਅਗਸਤ 'ਚ 12 ਅਗਸਤ ਨੂੰ ਇਕ ਵਿਅਕਤੀ ਅਤੇ 13 ਅਗਸਤ ਨੂੰ ਚਾਰ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਕੁਮਾਰ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ 'ਚ 10 ਵੱਖ-ਵੱਖ ਮਾਮਲਿਆਂ 'ਚ ਕੁੱਲ 22 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News