11 ਅਗਸਤ ਨੂੰ ਬਣੇਗਾ ''ਰਾਜਯੋਗ'', ਚਮਕ ਜਾਵੇਗੀ ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਕਿਸਮਤ

8/9/2026 7:48:33 PM

ਵੈੱਬ ਡੈਸਕ: ਇਸ ਸਾਲ ਸਾਉਣ ਮਹੀਨੇ ਦੀ ਸ਼ਿਵਰਾਤਰੀ 11 ਅਗਸਤ ਨੂੰ ਮਨਾਈ ਜਾਵੇਗੀ। ਇਸ ਦਿਨ ਭਗਵਾਨ ਸ਼ਿਵ ਦੇ ਭਗਤ ਵਰਤ ਰੱਖ ਕੇ ਅਤੇ ਵਿਧੀ-ਵਿਧਾਨ ਨਾਲ ਪੂਜਾ ਕਰਦੇ ਹਨ ਤੇ ਮਨਚਾਹੇ ਫ਼ਲ ਹਾਸਲ ਕਰਦੇ ਹਨ। ਇਸ ਸਾਲ ਸ਼ਿਵਰਾਤਰੀ 'ਤੇ ਇਕ ਬਹੁਤ ਹੀ ਖਾਸ ਅਤੇ ਦੁਰਲੱਭ 'ਚਤੁਰਗ੍ਰਹੀ ਰਾਜਯੋਗ' ਬਣ ਰਿਹਾ ਹੈ। ਹਿੰਦੂ ਪੰਚਾਂਗ ਅਨੁਸਾਰ, ਇਸ ਦਿਨ ਕਰਕ ਰਾਸ਼ੀ ਵਿਚ ਸੂਰਜ, ਗੁਰੂ, ਬੁੱਧ ਅਤੇ ਚੰਦਰਮਾ ਚਾਰੇ ਗ੍ਰਹਿ ਇਕੱਠੇ ਬੈਠਣਗੇ, ਜਿਸ ਨਾਲ ਇਸ ਸ਼ੁੱਭ ਯੋਗ ਬਣੇਗਾ। ਇਸ ਯੋਗ ਦਾ ਸਭ ਤੋਂ ਵੱਧ ਫਾਇਦਾ ਹੇਠ ਲਿਖੀਆਂ 4 ਰਾਸ਼ੀਆਂ ਨੂੰ ਹੋ ਸਕਦਾ ਹੈ:

1. ਮੇਖ ਰਾਸ਼ੀ (Aries): ਇਸ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਚੰਗਾ ਅਸਰ ਲੈ ਕੇ ਆਵੇਗਾ। ਪਰਿਵਾਰ ਨਾਲ ਕਿਸੇ ਧਾਰਮਿਕ ਯਾਤਰਾ 'ਤੇ ਜਾਣ ਦੀ ਯੋਜਨਾ ਬਣ ਸਕਦੀ ਹੈ। ਲੰਬੇ ਸਮੇਂ ਤੋਂ ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ  , ਦੋਸਤਾਂ ਨਾਲ ਮਿਲ ਕੇ ਨਵਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਵੀ ਸੋਚ ਸਕਦੇ ਹੋ। ਕੁੱਲ ਮਿਲਾ ਕੇ ਇਨ੍ਹਾਂ ਲੋਕਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ।

2. ਸਿੰਘ ਰਾਸ਼ੀ (Leo): ਸਿੰਘ ਰਾਸ਼ੀ ਵਾਲਿਆਂ ਲਈ ਇਹ ਯੋਗ ਪੈਸੇ ਅਤੇ ਕਰੀਅਰ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਰਹੇਗਾ। ਕਾਰੋਬਾਰੀਆਂ ਨੂੰ ਨਿਵੇਸ਼ ਦੇ ਨਵੇਂ ਮੌਕੇ ਮਿਲਣਗੇ ਅਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਆਮਦਨ ਵਧ ਸਕਦੀ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਰਹੇਗਾ ਅਤੇ ਜੀਵਨਸਾਥੀ ਦਾ ਪੂਰਾ ਸਹਿਯੋਗ ਮਿਲੇਗਾ।

3. ਤੁਲਾ ਰਾਸ਼ੀ (Libra): ਨੌਕਰੀ ਕਰਨ ਵਾਲਿਆਂ ਨੂੰ ਤਰੱਕੀ ਅਤੇ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਧਾਰਮਿਕ ਕੰਮਾਂ ਵਿਚ ਰੁਚੀ ਵਧਣ ਨਾਲ ਮਾਨਸਿਕ ਸ਼ਾਂਤੀ ਮਿਲੇਗੀ। ਨੌਜਵਾਨ ਆਪਣੇ ਕਰੀਅਰ ਲਈ ਨਵੀਂਆਂ ਯੋਜਨਾਵਾਂ ਬਣਾ ਸਕਦੇ ਹਨ ਜੋ ਭਵਿੱਖ ਵਿਚ ਲਾਭਦਾਇਕ ਹੋਣਗੀਆਂ।

4. ਮਕਰ ਰਾਸ਼ੀ (Capricorn): ਨਵਾਂ ਕੰਮ ਸ਼ੁਰੂ ਕਰਨ ਲਈ ਇਹ ਸਮਾਂ ਬਹੁਤ ਵਧੀਆ ਹੈ। ਜੇ ਤੁਸੀਂ ਕਿਸੇ ਨਵੇਂ ਪ੍ਰਾਜੈਕਟ 'ਤੇ ਕੰਮ ਕਰਨਾ ਚਾਹੁੰਦੇ ਹੋ, ਤਾਂ ਅੱਗੇ ਵਧਣ ਦਾ ਮੌਕਾ ਮਿਲੇਗਾ। ਦਫ਼ਤਰ ਵਿਚ ਵੱਡੇ ਅਧਿਕਾਰੀਆਂ ਨਾਲ ਤੁਹਾਡਾ ਤਾਲਮੇਲ ਵਧੀਆ ਰਹੇਗਾ ਅਤੇ ਸਮਾਜ ਵਿਚ ਮਾਣ-ਸਤਿਕਾਰ ਵਧੇਗਾ।


Anmol Tagra

Content Editor Anmol Tagra