7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ ! 132 ਲੋਕਾਂ ਦੀ ਮੌਤ, ਕੋਲੰਬੀਆ 'ਚ ਐਮਰਜੈਂਸੀ ਦਾ ਐਲਾਨ
Tuesday, Aug 11, 2026 - 10:23 AM (IST)
ਇੰਟਰਨੈਸ਼ਨਲ ਡੈਸਕ- ਕੋਲੰਬੀਆ 'ਚ ਸੋਮਵਾਰ ਨੂੰ ਆਏ ਸ਼ਕਤੀਸ਼ਾਲੀ 7.4 ਤੀਬਰਤਾ ਦੇ ਭੂਚਾਲ ਨੇ ਦੇਸ਼ 'ਚ ਭਾਰੀ ਤਬਾਹੀ ਮਚਾਈ ਹੈ। ਕੋਲੰਬੀਆ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਇਸ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 132 ਤੱਕ ਪਹੁੰਚ ਗਈ ਹੈ, ਜਦਕਿ 570 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕੋਲੰਬੀਅਨ ਜੀਓਲੋਜੀਕਲ ਸਰਵਿਸ ਅਨੁਸਾਰ, ਇਹ ਭੂਚਾਲ ਸੋਮਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 7:34 ਵਜੇ ਆਇਆ। ਇਸ ਦਾ ਕੇਂਦਰ 'ਚੋਕੋ' ਦੇ ਸੈਨ ਹੋਸ ਡੇਲ ਪਾਲਮਾਰ ਨੇੜੇ 96 ਕਿਲੋਮੀਟਰ ਦੀ ਡੂੰਘਾਈ 'ਚ ਸੀ।
ਕੋਲੰਬੀਆ ਦੇ ਰਾਸ਼ਟਰਪਤੀ ਅਬੇਲਾਰਡੋ ਡੇ ਲਾ ਐਸਪ੍ਰਿਏਲਾ ਨੇ ਸੂਬੇ 'ਚ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਭੂਚਾਲ ਕਾਰਨ 1,575 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ 6 ਏਅਰਪੋਰਟ ਵੀ ਨੁਕਸਾਨੇ ਗਏ ਹਨ, ਜਿਸ ਕਾਰਨ ਫਲਾਈਟਾਂ ਰੋਕ ਦਿੱਤੀਆਂ ਗਈਆਂ ਹਨ। ਫਿਲਹਾਲ ਸਥਾਨਕ ਪ੍ਰਸ਼ਾਸਨ ਅਤੇ ਰੈਸਕਿਊ ਟੀਮਾਂ ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਮਲਬੇ ਹੇਠ ਦੱਬੇ ਗਏ ਲੋਕਾਂ ਨੂੰ ਬਾਹਰ ਕੱਢਣ ਅਤੇ ਐਮਰਜੈਂਸੀ ਮਦਦ ਪਹੁੰਚਾਉਣ ਵਿੱਚ ਜੁਟੀਆਂ ਹੋਈਆਂ ਹਨ।
This is the WORST Earthquake footage I have ever seen pray for Columbia🙏 pic.twitter.com/xg89rPbZ2O
— Fixer Guy (@Fixerguy) August 10, 2026
ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਕੋਲੰਬੀਆ 'ਤੇ ਪਈ ਕੁਦਰਤ ਦੀ ਇਸ ਮਾਰ ਕਾਰਨ ਦੁਨੀਆ ਦੇ ਕਈ ਵੱਡੇ ਆਗੂਆਂ ਨੇ ਦੁੱਖ ਜਤਾਇਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਫ਼ਰਾਂਸ ਇਸ ਔਖੀ ਘੜੀ 'ਚ ਕੋਲੰਬੀਆ ਦੇ ਨਾਲ ਖੜ੍ਹਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਅਤੇ ਰੈਸਕਿਊ ਟੀਮਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ।
🇨🇴 WILD! Another building completely collapses under the force of the 7.4 magnitude earthquake in Pereira, Colombia.
— Mario Nawfal (@MarioNawfal) August 10, 2026
What a horrible situation for the region. First Venezuela, now this.
Writer: Oliverpic.twitter.com/k0uQt4YlvL
ਉੱਥੇ ਹੀ ਯੂਕ੍ਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਭੂਚਾਲ ਦਾ ਅਸਰ ਗੁਆਂਢੀ ਦੇਸ਼ ਇਕਵਾਡੋਰ 'ਤੇ ਵੀ ਪਿਆ ਹੈ, ਜਿੱਥੇ ਘੱਟੋ-ਘੱਟ 25 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉਨ੍ਹਾਂ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਪ੍ਰਭਾਵਿਤ ਲੋਕਾਂ ਅਤੇ ਦੇਸ਼ਾਂ ਦੀ ਮਦਦ ਲਈ ਅੱਗੇ ਆਉਣ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਇਟਲੀ ਕੋਲੰਬੀਆ ਦੇ ਹਾਲਾਤਾਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਉਹ ਪੀੜਤ ਪਰਿਵਾਰਾਂ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਕਰਮਚਾਰੀਆਂ ਨਾਲ ਪੂਰੀ ਹਮਦਰਦੀ ਜਤਾਉਂਦੇ ਹਨ ਤੇ ਕੋਲੰਬੀਆ ਨੂੰ ਹਰ ਸੰਭਵ ਮਦਦ ਪਹੁੰਚਾਉਣ ਲਈ ਵਚਨਬੱਧ ਹਨ।
ਇਹ ਵੀ ਪੜ੍ਹੋ- ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਫ਼ਾਇਦੇ ਦੀ ਜਗ੍ਹਾ ਕਰਾ ਨਾ ਬੈਠਿਓ 'ਘਾਟਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
