ਅਦਾਲਤ ''ਚ ਬੰਬ ਹੈ! ਮਚ ਗਈ ਹਫੜਾ-ਦੜਫੀ
Thursday, Feb 20, 2025 - 04:25 PM (IST)

ਕੇਰਲ- ਕੇਰਲ ਦੇ ਕਲਪੇਟਾ ਦੀ ਇਕ ਪਰਿਵਾਰ ਅਦਾਲਤ 'ਚ ਵੀਰਵਾਰ ਨੂੰ ਬੰਬ ਰੱਖੇ ਹੋਣ ਦੀ ਸੂਚਨਾ ਮਿਲੀ। ਇਸ ਮਗਰੋਂ ਅਦਾਲਤ ਵਿਚ ਹਫੜਾ-ਦਫੜੀ ਮਚ ਗਈ। ਹਾਲਾਂਕਿ ਇਹ ਜਾਣਕਾਰੀ ਬਾਅਦ ਵਿਚ ਫਰਜ਼ੀ ਨਿਕਲੀ। ਪੁਲਸ ਨੇ ਦੱਸਿਆ ਕਿ ਅਦਾਲਤ ਵਿਚ ਬੰਬ ਰੱਖੇ ਜਾਣ ਦਾ ਦਾਅਵਾ ਕਰਨ ਵਾਲਾ ਸੰਦੇਸ਼ ਅਦਾਲਤ ਦੇ ਅਧਿਕਾਰਤ ਈ-ਮੇਲ 'ਤੇ ਮਿਲਿਆ ਸੀ।
ਅਦਾਲਤ ਦੇ ਕਰਮੀਆਂ ਨੇ ਇਸ ਦੀ ਜਾਣਕਾਰੀ ਤੁਰੰਤ ਜੱਜਾਂ ਨੂੰ ਦਿੱਤੀ, ਜਿਨ੍ਹਾਂ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਨਿਰੀਖਣ ਲਈ ਬੰਬ ਰੋਕੂ ਦਸਤੇ ਅਤੇ ਡਾਗ ਸਕੁਐਡ ਤਾਇਨਾਤ ਕੀਤਾ ਗਿਆ ਸੀ। ਹਾਲਾਂਕਿ ਪੁਲਸ ਨੇ ਕਿਹਾ ਕਿ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਕੋਈ ਵਿਸਫੋਟਕ ਨਹੀਂ ਮਿਲਿਆ। ਪੁਲਸ ਨੂੰ ਦੁਪਹਿਰ ਕਰੀਬ 12.30 ਵਜੇ ਸੂਚਨਾ ਮਿਲੀ ਅਤੇ ਤੁਰੰਤ ਕਾਰਵਾਈ ਕੀਤੀ।