ਕਾਂਗਰਸ ਦੇ 2 ਵਿਧਾਇਕਾਂ ਨੂੰ ਸੁਣਾਈ ਗਈ 1-1 ਸਾਲ ਦੀ ਸਜ਼ਾ, ਜਾਣੋ ਕੀ ਹੈ ਮਾਮਲਾ
Wednesday, Jun 18, 2025 - 05:01 PM (IST)

ਜੈਪੁਰ- ਰਾਜਸਥਾਨ 'ਚ ਜੈਪੁਰ ਦੇ ਜ਼ਿਲ੍ਹਾ ਅਦਾਲਤ ਨੇ ਕਰੀਬ 11 ਸਾਲ ਪੁਰਾਣੇ ਮਾਮਲੇ 'ਚ ਕਾਂਗਰਸ ਦੇ 2 ਵਿਧਾਇਕਾਂ ਸਮੇਤ 9 ਲੋਕਾਂ ਨੂੰ ਬੁੱਧਵਾਰ ਨੂੰ ਇਕ-ਇਕ ਸਾਲ ਕੈਦ ਦੀ ਸਜ਼ਾ ਸੁਣਾਈ। ਜ਼ਿਲ੍ਹਾ ਅਦਾਲਤ ਨੇ ਲਾਡਨੂੰ ਸੀਟ ਤੋਂ ਵਿਧਾਇਕ ਮੁਕੇਸ਼ ਭਾਕਰ, ਸ਼ਾਹਪੁਰਾ ਸੀਟ ਤੋਂ ਵਿਧਾਇਕ ਮਨੀਸ਼ ਯਾਦਵ, ਝੋਟਵਾੜਾ ਸੀਟ ਤੋਂ ਕਾਂਗਰਸ ਉਮੀਦਵਾਰ ਰਹੇ ਅਭਿਸ਼ੇਕ ਚੌਧਰੀ, ਰਾਜੇਸ਼ ਮੀਣਾ, ਰਵੀ ਕਿਰਾੜ, ਵਸੀਮ ਖਾਨ, ਦ੍ਰੋਣ ਯਾਦਵ, ਭਾਨੂਪ੍ਰਤਾਪ ਸਿੰਘ ਅਤੇ ਵਿਦਿਆਧਰ ਮੀਲ ਨੂੰ ਰਸਤਾ ਰੋਕਣ ਅਤੇ ਇਕੱਠੇ ਹੋਣ ਦਾ ਦੋਸ਼ੀ ਮੰਨਿਆ।
ਮਾਮਲੇ ਅਨੁਸਾਰ ਜੈਪੁਰ 'ਚ ਰਾਜਸਥਾਨ ਯੂਨੀਵਰਸਿਟੀ ਦੇ ਬਾਹਰ ਜੇਐੱਲਐੱਨ ਮਾਰਗ 'ਤੇ 13 ਅਗਸਤ 2014 ਨੂੰ ਮੁਲਜ਼ਮਾਂ ਨੇ ਇਕੱਠੇ ਹੋ ਕੇ 20 ਮਿੰਟ ਤੱਕ ਰਸਤਾ ਰੋਕ ਦਿੱਤਾ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8