ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਵਿਭਾਗ ''ਚ ਮੱਚੀ ਹਫ਼ੜਾ-ਦਫ਼ੜੀ

Tuesday, Jun 17, 2025 - 03:03 PM (IST)

ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਵਿਭਾਗ ''ਚ ਮੱਚੀ ਹਫ਼ੜਾ-ਦਫ਼ੜੀ

ਨੋਇਡਾ : ਥਾਣਾ ਫੇਜ਼-3 ਇਲਾਕੇ ਦੇ ਸੈਕਟਰ 71 ਵਿੱਚ ਸਥਿਤ ਕੈਲਾਸ਼ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਹ ਧਮਕੀ 14 ਜੂਨ ਨੂੰ ਈ-ਮੇਲ ਰਾਹੀਂ ਦਿੱਤੀ ਗਈ ਸੀ ਅਤੇ ਅੱਜ ਹਸਪਤਾਲ ਪ੍ਰਬੰਧਨ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਫੇਜ਼-3 ਦੇ ਇੰਚਾਰਜ ਇੰਸਪੈਕਟਰ ਧਰੁਵ ਭੂਸ਼ਣ ਦੂਬੇ ਨੇ ਕਿਹਾ ਕਿ ਕੈਲਾਸ਼ ਹਸਪਤਾਲ ਪ੍ਰਬੰਧਨ ਨੇ ਅੱਜ ਪੁਲਸ ਨੂੰ ਸੂਚਿਤ ਕੀਤਾ ਕਿ 14 ਜੂਨ ਨੂੰ ਉਨ੍ਹਾਂ ਨੂੰ ਇੱਕ ਈ-ਮੇਲ ਮਿਲਿਆ, ਜਿਸ ਵਿੱਚ ਸੈਕਟਰ 71 ਵਿੱਚ ਸਥਿਤ ਹਸਪਤਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : ਹੈਵਾਨ ਮਾਂ ਦੀ ਸ਼ਰਮਨਾਕ ਕਰਤੂਤ : ਸ਼ਰਾਰਤ ਕਰਨ 'ਤੇ ਕੁੱਖੋਂ ਜੰਮੇ ਪੁੱਤ ਨਾਲ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ

ਦੂਬੇ ਨੇ ਕਿਹਾ ਕਿ ਜਾਣਕਾਰੀ ਤੋਂ ਬਾਅਦ ਉੱਚ ਪੁਲਸ ਅਧਿਕਾਰੀ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਈਮੇਲ ਕਿੱਥੋਂ ਆਈ। ਕੈਲਾਸ਼ ਹਸਪਤਾਲ ਦੀਆਂ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਸ਼ਾਖਾਵਾਂ ਹਨ। ਇਸ ਈਮੇਲ ਤੋਂ ਬਾਅਦ ਹਸਪਤਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਚ ਪੁਲਸ ਅਧਿਕਾਰੀ ਹਸਪਤਾਲ ਪ੍ਰਬੰਧਨ ਨਾਲ ਗੱਲ ਕਰ ਰਹੇ ਹਨ। ਇਹ ਹਸਪਤਾਲ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਡਾ. ਮਹੇਸ਼ ਸ਼ਰਮਾ ਦਾ ਹੈ। ਉਨ੍ਹਾਂ ਦੀ ਧੀ ਸੈਕਟਰ 71 ਵਿੱਚ ਸਥਿਤ ਹਸਪਤਾਲ ਚਲਾਉਂਦੀ ਹੈ। 

ਇਹ ਵੀ ਪੜ੍ਹੋ : ਪੁੱਤਰ ਨੂੰ ਬਚਾਉਣ ਲਈ ਮਾਂ ਨੇ ਅੱਗ 'ਚ ਮਾਰੀ ਛਾਲ, ਨਹੀਂ ਬਚਾ ਸਕੀ ਜਾਨ, ਰੌਂਗਟੇ ਖੜ੍ਹੇ ਕਰੇਗੀ ਵਾਇਰਲ ਵੀਡੀਓ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News