13 ਸਾਲ ਪੁਰਾਣੇ ਹਮਲੇ ਦੇ ਮਾਮਲੇ ''ਚ ਕੋਰਟ ਨੇ 11 ਦੋਸ਼ੀਆਂ ਨੂੰ ਕੀਤਾ ਬਰੀ

Tuesday, Jun 09, 2026 - 04:16 PM (IST)

13 ਸਾਲ ਪੁਰਾਣੇ ਹਮਲੇ ਦੇ ਮਾਮਲੇ ''ਚ ਕੋਰਟ ਨੇ 11 ਦੋਸ਼ੀਆਂ ਨੂੰ ਕੀਤਾ ਬਰੀ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਰੇਤ ਖਨਨ ਵਿਵਾਦ ਨੂੰ ਲੈ ਕੇ ਹੋਈ ਹਿੰਸਕ ਝੜਪ ਦੇ ਲਗਭਗ 13 ਸਾਲ ਬਾਅਦ ਸੈਸ਼ਨ ਅਦਾਲਤ ਨੇ ਕਤਲ ਦੀ ਕੋਸ਼ਿਸ਼ ਦੇ ਦੋਸ਼ੀ 11 ਵਿਅਕੀਆਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਸ਼ਿਕਾਇਤਕਰਤਾ ਅਤੇ ਜ਼ਖਮੀ ਗਵਾਹ ਮੁਕਰ ਗਏ। ਐਡੀਸ਼ਨਲ ਸੈਸ਼ਨ ਕੋਰਟ ਦੇ ਜੱਜ ਆਰਐੱਸ ਭਾਕਰੇ ਨੇ ਸੋਮਵਾਰ ਨੂੰ ਸੁਣਾਏ ਗਏ ਫੈਸਲੇ 'ਚ ਕਿਹਾ ਕਿ ਪੀੜਤ ਦੇ ਮੈਡੀਕਲ ਪ੍ਰਮਾਣ ਪੱਤਰਾਂ 'ਚ ਸੱਟਾਂ ਦੀ ਪੁਸ਼ਟੀ ਹੋਈ ਹੈ ਪਰ ਹਮਲਾਵਰਾਂ ਦੀ ਪਛਾਣ ਸਾਬਿਤ ਨਹੀਂ ਹੋ ਸਕੀ। 

ਇਸਤਗਾਸਾ ਪੱਖ ਅਨੁਸਾਰ, ਇਹ ਮਾਮਲਾ 12 ਦਸੰਬਰ 2013 ਦਾ ਹੈ, ਜਦੋਂ ਮੁੰਬਰਾ ਇਲਾਕੇ ਦੇ ਦਿਵਾ-ਆਗਾਸਨ ਰੋਡ 'ਤੇ ਰੇਤ ਖਨਨ 'ਚ ਕੁਝ ਲੋਕਾਂ ਨੇ ਤਲਵਾਰਾਂ ਅਤੇ ਲਾਠੀ-ਡੰਡਿਆਂ ਨਾਲ ਭੋਲਾਨਾਥ ਮੁੰਡੇ ਅਤੇ ਹੋਰ ਲੋਕਾਂ 'ਤੇ ਹਮਲਾ ਕੀਤਾ ਸੀ। ਹਾਲਾਂਕਿ, ਇਸਤਗਾਸਾ ਪੱਖ ਦਾ ਮਾਮਲਾ ਸਾਬਿਤ ਨਹੀਂ ਹੋ ਸਕਿਆ, ਕਿਉਂਕਿ ਸ਼ਿਕਾਇਤਕਰਤਾ ਸੰਜੇ ਮੁੰਡੇ ਅਤੇ ਜ਼ਖ਼ਮੀ ਚਸ਼ਮਦੀਦ ਗਵਾਹ ਅਦਾਲਤ 'ਚ ਹਮਲਾਵਰਾਂ ਦੀ ਪਛਾਣ ਕਰਨ 'ਚ ਅਸਫ਼ਲ ਰਹੇ। ਉਨ੍ਹਾਂ ਬਿਆਨ ਦਿੱਤਾ ਕਿ ਉਨ੍ਹਾਂ 'ਤੇ 'ਅਣਜਾਣ ਵਿਅਕਤੀਆਂ' ਵਲੋਂ ਹਮਲਾ ਕੀਤਾ ਗਿਆ ਸੀ। ਇਸ ਦੇ ਨਤੀਜੇ ਵਜੋਂ, ਅਦਾਲਤ ਨੇ ਸ਼ੱਕ ਦਾ ਲਾਭ ਦਿੰਦੇ ਹੋਏ ਜਿਊਂਦੇ ਬਚੇ ਸਾਰੇ 11 ਦੋਸ਼ੀਆਂ ਨੂੰ ਬਰੀ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News