ONGC ਚੇਅਰਮੈਨ ਅਹੁਦੇ ਲਈ ਉਮਰ ਹੱਦ 59 ਸਾਲ, ਸਰਕਾਰ ਨੇ ਬਦਲੇ ਚੋਣ ਦੇ ਨਿਯਮ

Monday, Jul 06, 2026 - 01:41 PM (IST)

ONGC ਚੇਅਰਮੈਨ ਅਹੁਦੇ ਲਈ ਉਮਰ ਹੱਦ 59 ਸਾਲ, ਸਰਕਾਰ ਨੇ ਬਦਲੇ ਚੋਣ ਦੇ ਨਿਯਮ

ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਨੇ ਜਨਤਕ ਖੇਤਰ ਦੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਦੇ ਅਗਲੇ ਚੇਅਰਮੈਨ ਦੀ ਨਿਯੁਕਤੀ ਲਈ ਯੋਗਤਾ ਸ਼ਰਤਾਂ ’ਚ ਅਹਿਮ ਬਦਲਾਅ ਕਰਦੇ ਹੋਏ ਵੱਧ ਤੋਂ ਵੱਧ ਪ੍ਰਵੇਸ਼ ਉਮਰ 59 ਸਾਲ ਕਰ ਦਿੱਤੀ ਹੈ। ਨਾਲ ਹੀ ਚੁਣੇ ਗਏ ਉਮੀਦਵਾਰ ਨੂੰ 3 ਸਾਲ ਦਾ ਨਿਸ਼ਚਿਤ ਕਾਰਜਕਾਲ ਦਿੱਤਾ ਜਾਵੇਗਾ, ਜਿਸ ਨੂੰ ਪ੍ਰਦਰਸ਼ਨ ਦੇ ਅਾਧਾਰ ’ਤੇ 2 ਸਾਲ ਤੱਕ ਵਧਾਇਆ ਜਾ ਸਕੇਗਾ। ਜਨਤਕ ਉੱਦਮ ਚੋਣ ਬੋਰਡ (ਪੀ. ਈ. ਐੱਸ. ਬੀ.) ਨੇ ਇਸ ਅਹੁਦੇ ਲਈ ਬੇਨਤੀ ਪੱਤਰ ਮੰਗੇ ਹਨ। ਮੌਜੂਦਾ ਚੇਅਰਮੈਨ ਅਰੁਣ ਕੁਮਾਰ ਸਿੰਘ ਦਾ ਵਧਾਇਆ ਕਾਰਜਕਾਲ 7 ਦਸੰਬਰ 2026 ਨੂੰ ਖਤਮ ਹੋਵੇਗਾ, ਜਿਸ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਜਾਵੇਗਾ। ਇਸ਼ਤਿਹਾਰ ਅਨੁਸਾਰ, ਉਮੀਦਵਾਰ ਦੀ ਉਮਰ 7 ਦਸੰਬਰ 2026 ਤੱਕ 59 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ :    UIDAI ਨੇ ਦਿੱਤੀ ਵੱਡੀ ਰਾਹਤ, ਹੁਣ Aadhaar ਅਪਡੇਟ ਲਈ ਨਹੀਂ ਲਗਾਉਣੇ ਪੈਣਗੇ ਚੱਕਰ
ਇਹ ਵੀ ਪੜ੍ਹੋ :
ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ; Petrol-Diesel ਨੂੰ ਲੈ ਕੇ ਮੰਤਰੀ ਹਰਦੀਪ ਪੁਰੀ ਨੇ ਦੇ'ਤਾ ਵੱਡਾ

ਨਵੀਂ ਵਿਵਸਥਾ ਤਹਿਤ ਚੁਣੇ ਗਏ ਚੇਅਰਮੈਨ ਨੂੰ ਸ਼ੁਰੂਆਤੀ 3 ਸਾਲ ਦਾ ਕਾਰਜਕਾਲ ਮਿਲੇਗਾ। ਇਸ ਤੋਂ ਬਾਅਦ ਪ੍ਰਦਰਸ਼ਨ ਦੀ ਸਮੀਖਿਆ ਦੇ ਅਾਧਾਰ ’ਤੇ ਕਾਰਜਕਾਲ 2 ਸਾਲ ਤੱਕ ਵਧਾਇਆ ਜਾ ਸਕੇਗਾ। 60 ਸਾਲ ਦੀ ਉਮਰ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਸੇਵਾ ਵਿਸਥਾਰ ਕੰਟਰੈਕਟ ਦੇ ਅਾਧਾਰ ’ਤੇ ਹੋਵੇਗਾ।

ਇਹ ਵੀ ਪੜ੍ਹੋ :  LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਇਹ ਵੀ ਪੜ੍ਹੋIndigo ਨੇ ਲਾਂਚ ਕੀਤੀ ਸਸਤੀ ਉਡਾਣ ਸੇਵਾ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸਿਸਟਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News