ਵਿਜੇ ਦੀ ਕਰੂਰ ਰੈਲੀ ''ਚ ਮਚੀ ਭਾਜੜ ਦੇ ਮਾਮਲੇ ''ਚ ਸੁਪਰੀਮ ਕੋਰਟ ਨੇ DMK ਨੂੰ ਪਾਈ ਝਾੜ

Wednesday, Jul 08, 2026 - 02:01 PM (IST)

ਵਿਜੇ ਦੀ ਕਰੂਰ ਰੈਲੀ ''ਚ ਮਚੀ ਭਾਜੜ ਦੇ ਮਾਮਲੇ ''ਚ ਸੁਪਰੀਮ ਕੋਰਟ ਨੇ DMK ਨੂੰ ਪਾਈ ਝਾੜ

ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤਾਮਿਲਨਾਡੂ ਦੇ ਮੌਜੂਦਾ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਪਿਛਲੇ ਸਾਲ ਸਤੰਬਰ ’ਚ ਕਰੂਰ ਵਿਖੇ ਭਾਜੜ ਦੀ ਵਾਪਰੀ ਘਟਨਾ ਲਈ ਮੁਲਜ਼ਮ ਨਹੀਂ ਹਨ ਤੇ ਅਦਾਲਤ ਉਨ੍ਹਾਂ ਦੇ 10 ਜੁਲਾਈ ਦੇ ਕਰੂਰ ਦੌਰੇ ਜਾਂ ਸਮਾਂ-ਸਾਰਣੀ ਨੂੰ ਕੰਟਰੋਲ ਨਹੀਂ ਕਰ ਸਕਦੀ। ਸੁਪਰੀਮ ਕੋਰਟ ਨੇ ਡੀ.ਐੱਮ.ਕੇ. ਨੂੰ ਇਸ ਮਾਮਲੇ ’ਚ ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ’ਤੇ ਸਵਾਲ ਉਠਾਉਣ ਤੇ ਸੂਬੇ ਦੇ ਮੰਤਰੀਆਂ ’ਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ਦਾਇਰ ਕਰਨ ਲਈ ਝਾੜ ਪਾਈ।

ਜਸਟਿਸ ਕੇ. ਵੀ. ਵਿਸ਼ਵਨਾਥਨ ਤੇ ਆਲੋਕ ਅਰਾਧੇ ਦੇ ਬੈਂਚ ਨੇ ਡੀ. ਐੱਮ. ਕੇ. ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਪੁੱਛਿਆ ਕਿ ਅਦਾਲਤ ਮੁੱਖ ਮੰਤਰੀ ਦੇ ਦੌਰੇ ਨੂੰ ਕਿਵੇਂ ਕੰਟਰੋਲ ਕਰ ਸਕਦੀ ਹੈ? ਮੁੱਖ ਮੰਤਰੀ ਵਿਜੇ ਨੇ 10 ਜੁਲਾਈ ਨੂੰ ਕਰੂਰ ਵਿਖੇ ਭਾਜੜ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਤੇ ਜ਼ਖਮੀਆਂ ਨੂੰ ਮਿਲਣਾ ਹੈ।

ਸੁਣਵਾਈ ਦੌਰਾਨ ਜਸਟਿਸ ਵਿਸ਼ਵਨਾਥਨ ਨੇ ਡੀ. ਐੱਮ. ਕੇ. ਦੇ ਸਕੱਤਰ ਆਰ. ਐੱਸ. ਭਾਰਤੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਣਜੀਤ ਕੁਮਾਰ ਨੂੰ ਕਿਹਾ ਕਿ ਇਸ ਮਾਮਲੇ ’ਚ ਦਰਜ ਐੱਫ. ਆਈ. ਆਰ. ’ਚ ਮੁੱਖ ਮੰਤਰੀ ਦੋਸ਼ੀ ਨਹੀਂ ਹਨ। ਕੀ ਇਸ ਅਦਾਲਤ ਨੂੰ ਸਿਆਸੀ ਪਲੇਟਫਾਰਮ ਬਣਾਇਆ ਜਾ ਸਕਦਾ ਹੈ? ਇਹ ਕਿਵੇਂ ਸੰਭਵ ਹੈ? ਦੱਸਣਯੋਗ ਹੈ ਕਿ ਪਿਛਲੇ ਸਾਲ ਸਤੰਬਰ ’ਚ ਤਾਮਿਲਨਾਡੂ ਦੇ ਕਰੂਰ ਜ਼ਿਲੇ ’ਚ ਮੌਜੂਦਾ ਮੁੱਖ ਮੰਤਰੀ ਵਿਜੇ ਦੀ ਇਕ ਰੈਲੀ ’ਚ ਵੱਡੀ ਭੀੜ ਹੋਣ ਕਾਰਨ ਮਚੀ ਭਾਜੜ ’ਚ 41 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News