ਲਿਵ ਇਨ ''ਚ ਰਹਿ ਰਹੇ ਜੋੜੇ ਨੇ ਅਧਿਕਾਰੀਆਂ ਦੀ ਮੌਜੂਦਗੀ ''ਚ ਵੈਲੇਂਟਾਈਨ ਵਾਲੇ ਦਿਨ ਕਰਵਾਇਆ ਵਿਆਹ
Tuesday, Feb 15, 2022 - 03:11 PM (IST)
ਭਿੰਡ (ਵਾਰਤਾ)- ਛੱਤੀਸਗੜ੍ਹ ਦੇ ਰਾਏਪੁਰ 'ਚ ਪਿਛਲੇ 3 ਸਾਲਾਂ ਤੋਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਇਕ ਜੋੜੇ ਨੇ ਵੈਲੇਂਟਾਈਨ ਡੇਅ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਦੀ ਅਦਾਲਤ 'ਚ ਵਿਆਹ ਕੀਤਾ। ਪ੍ਰੇਮੀ-ਪ੍ਰੇਮਿਕਾ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਵੈਲੇਂਟਾਈਨ ਦਾ ਦਿਨ ਚੁਣਿਆ। ਉਹ ਰਾਏਪੁਰ ਤੋਂ ਆਪਣੇ ਘਰ ਭਿੰਡ ਆਏ ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ (ਏ.ਡੀ.ਐੱਮ.ਪ੍ਰਵੀਨ ਕੁਮਾਰ ਦੀ ਅਦਾਲਤ 'ਚ ਪਹੁੰਚੇ ਇੱਥੇ ਦੋਹਾਂ ਨੇ ਇਕ-ਦੂਜੇ ਨੂੰ ਵਰਮਾਲਾ ਪਾ ਕੇ ਕਾਨੂੰਨੀ ਮਾਨਤਾ ਲਈ।
ਇਹ ਵੀ ਪੜ੍ਹੋ : 14 ਔਰਤਾਂ ਨਾਲ ਵਿਆਹ ਕਰਨ ਵਾਲਾ ਪੁੱਜਿਆ ਸਲਾਖ਼ਾਂ ਪਿੱਛੇ, ਇਸ ਤਰ੍ਹਾਂ ਸੱਚਾਈ ਆਈ ਸਾਹਮਣੇ
ਸਥਾਨਕ ਭੀਮ ਨਗਰ 'ਚ ਰਹਿਣ ਵਾਲੇ ਆਲੋਕ ਗੌਰ ਅਤੇ ਪੂਨਮ ਵਰਮਾ ਇਕ ਮੁਹੱਲੇ ਦੇ ਰਹਿਣ ਵਾਲੇ ਸਨ। ਪਿਛਲੇ 3 ਸਾਲਾਂ ਤੋਂ ਦੋਹਾਂ 'ਚ ਪ੍ਰੇਮ ਪ੍ਰਸੰਗ ਸਨ। ਪਰਿਵਾਰ ਵਾਲਿਆਂ ਦੇ ਵਿਰੋਧ ਕਾਰਨ ਦੋਵੇਂ ਰਾਏਪੁਰ ਚਲੇ ਗਏ ਅਤੇ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗੇ। ਦੋਹਾਂ ਨੇ ਉੱਥੇ ਮੰਦਰ 'ਚ ਵਰਮਾਲਾ ਪਾ ਕੇ ਵਿਆਹ ਕੀਤਾ ਪਰ ਇਸ ਵਿਆਹ ਨੂੰ ਮਾਨਤਾ ਨਾ ਮਿਲਣ ਨਾਲ ਕਾਨੂੰਨੀ ਤੌਰ 'ਤੇ ਰੁਕਾਵਟ ਆ ਰਹੀ ਸੀ। ਦੋਹਾਂ ਨੇ ਏ.ਡੀ.ਐੱਮ. ਕੋਰਟ 'ਚ ਅਰਜ਼ੀ ਦਿੱਤੀ, ਜਿਸ 'ਤੇ ਮਨਜ਼ੂਰੀ ਮਿਲਣ ਤੋਂ ਬਾਅਦ ਕੱਲ ਯਾਨੀ 14 ਫਰਵਰੀ ਨੂੰ ਦੋਹਾਂ ਨੇ ਵਿਆਹ ਕੀਤਾ। ਦੋਹਾਂ ਨੂੰ ਵਿਆਹ ਦਾ ਪ੍ਰਮਾਣ ਪੱਤਰ ਦਿੱਤਾ ਗਿਆ। ਵਿਆਹ 'ਚ ਦੋਹਾਂ ਦੇ ਪਰਿਵਾਰ ਵਾਲੇ ਸ਼ਾਮਲ ਨਹੀਂ ਹੋਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ