ਚੱਪਲ ਨੂੰ ਲੈ ਕੇ ਕਤਲ, ਜੋੜੇ ਨੇ ਗੁਆਂਢੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

Sunday, Mar 05, 2023 - 03:01 PM (IST)

ਚੱਪਲ ਨੂੰ ਲੈ ਕੇ ਕਤਲ, ਜੋੜੇ ਨੇ ਗੁਆਂਢੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜੋੜੇ ਨੇ ਦਰਵਾਜ਼ੇ ਕੋਲ ਚੱਪਲ ਰੱਖਣ ਦੇ ਵਿਰੋਧ 'ਚ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨਯਾ ਨਗਰ ਥਾਣੇ ਦੇ ਇੰਸਪੈਕਟਰ ਜਿਲਾਨੀ ਸਈਅਦ ਨੇ ਦੱਸਿਆ ਕਿ ਜੋੜਾ ਅਤੇ ਪੀੜਤ ਹਮੇਸ਼ਾ ਇਕ-ਦੂਜੇ ਦੇ ਦਰਵਾਜ਼ੇ ਕੋਲ ਚੱਪਲ ਰੱਖਣ ਦਾ ਦੋਸ਼ ਲਗਾਉਂਦੇ ਹੋਏ ਝਗੜਦੇ ਸਨ ਅਤੇ ਇਸੇ ਤਰ੍ਹਾਂ ਦੇ ਇਕ ਵਿਵਾਦ ਕਾਰਨ ਸ਼ਨੀਵਾਰ ਰਾਤ ਹੱਥੋਪਾਈ ਹੋ ਗਈ।

ਇਹ ਵੀ ਪੜ੍ਹੋ : ਐਨਕਾਊਂਟਰ ਤੋਂ ਬਾਅਦ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਬਦਮਾਸ਼ ਨੀਰਜ ਨੂੰ ਕੀਤਾ ਗ੍ਰਿਫ਼ਤਾਰ

ਉਨ੍ਹਾਂ ਕਿਹਾ,''ਅਫ਼ਸਰ ਖੱਤਰੀ (54) ਦੀ ਲੜਾਈ 'ਚ ਲੱਗੀਆਂ ਸੱਟਾਂ ਕਾਰਨ ਮੌਤ ਹੋ ਗਈ। ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸ ਦਾ ਪਤੀ ਫਰਾਰ ਹੋ ਗਿਆ। ਉਨ੍ਹਾਂ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News