ਮੈਟਰੋ ’ਚ ਜੋੜੇ ਦਾ ਰੋਮਾਂਸ, ਇਕ-ਦੂਜੇ ਦੇ ਮੂੰਹ ’ਚ ਕਰਨ ਲੱਗਾ ਚੂਲੀ, ਸੋਸ਼ਲ ਮੀਡੀਆ ''ਤੇ ਭੜਕੇ ਲੋਕ

Wednesday, Oct 11, 2023 - 11:54 AM (IST)

ਮੈਟਰੋ ’ਚ ਜੋੜੇ ਦਾ ਰੋਮਾਂਸ, ਇਕ-ਦੂਜੇ ਦੇ ਮੂੰਹ ’ਚ ਕਰਨ ਲੱਗਾ ਚੂਲੀ, ਸੋਸ਼ਲ ਮੀਡੀਆ ''ਤੇ ਭੜਕੇ ਲੋਕ

ਨਵੀਂ ਦਿੱਲੀ- ਜੇਕਰ ਤੁਸੀਂ ਸੋਸ਼ਲ ਮੀਡੀਆ ’ਤੇ ਰੀਲਾਂ ਦੇਖਣਾ ਪਸੰਦ ਕਰਦੇ ਹੋ ਤਾਂ ਹਰ ਰੋਜ਼ ਦਿੱਲੀ ਮੈਟਰੋ ਨਾਲ ਜੁੜੀ ਕੋਈ ਨਾ ਕੋਈ ਵੀਡੀਓ ਤੁਹਾਡੀ ਸਕ੍ਰੀਨ ਦੇ ਸਾਹਮਣੇ ਆ ਹੀ ਜਾਂਦੀ ਹੋਵੇਗੀ। ਕਦੇ ਕੋਈ ਕੁੜੀ ਬਿਕਨੀ ਪਹਿਨ ਮੈਟਰੋ ਵਿਚ ਸਫਰ ਕਰਦੀ ਦਿਸਦੀ ਹੈ ਤਾਂ ਕਦੇ ਕਿੱਸ ਕਰ ਰਹੇ ਜੋੜੇ ਦੇ ਵੀਡੀਓ। ਅਜਿਹੇ ਵਿਚ ਇਕ ਹੋਰ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਘਿਣ ਆ ਸਕਦੀ ਹੈ। ਜੀ ਹਾਂ ਮੈਟਰੋ ਦੇ ਅੰਦਰ ਬੈਠਾ ਇਕ ਜੋੜਾ ਇਕ-ਦੂਜੇ ਦੇ ਮੂੰਹ ਵਿਚ ਚੂਲੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਵਾਇਰਲ ਹੋ ਰਹੀ ਰੀਲ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਕੁੜੀ ਮੈਟਰੋ ਦੇ ਅੰਦਰ ਸੀਟ ’ਤੇ ਬੈਠੀ ਹੈ। ਉਥੇ ਨੌਜਵਾਨ ਫਰਸ਼ ’ਤੇ ਕੁੜੀ ਵੱਲ ਮੂੰਹ ਕਰ ਕੇ ਬੈਠਾ ਹੈ। ਮੁੰਡੇ ਦੇ ਹੱਥ ਵਿਚ ਇਕ ਕੋਲਡ ਡ੍ਰਿੰਕ ਹੈ। ਮੁੰਡਾ ਪਹਿਲਾਂ ਕੁੜੀ ਨੂੰ ਸਾਫਟ ਡ੍ਰਿੰਕ ਪਿਲਾਉਂਦਾ ਹੈ, ਜਿਸ ਦੇ ਬਾਅਦ ਕੁੜੀ ਮੁੰਡੇ ਦੇ ਮੂੰਹ ਵਿਚ ਚੂਲੀ ਕਰ ਦਿੰਦੀ ਹੈ। ਮੁੰਡਾ ਫਿਰ ਕੁੜੀ ਦੇ ਮੂੰਹ ਵਿਚ ਚੂਲੀ ਕਰ ਦਿੰਦਾ ਹੈ। ਇਸ ਤੋਂ ਬਾਅਦ ਕੁੜੀ ਮੁੜ ਮੁੰਡੇ ਦੇ ਮੂੰਹ ਵਿਚ ਚੂਲੀ ਕਰਦੀ ਅਤੇ ਮੁੰਡਾ ਉਸਨੂੰ ਪੀ ਜਾਂਦਾ ਹੈ।

ਜਦੋਂ ਦੋਵਾਂ ਦਾ ਵੀਡੀਓ ਵਾਇਰਲ ਹੋਇਆ ਤਾਂ ਸ਼ਿਕਾਇਤ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਤੱਕ ਪਹੁੰਚ ਗਈ। ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਕੋਝੀਆਂ ਹਰਕਤਾਂ ਕਾਰਨ ਅਕਸਰ ਮੈਟਰੋ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਟਰੋ 'ਚ ਸਫਰ ਕਰ ਰਹੇ ਜੋੜੇ ਕਦੇ ਖੁੱਲ੍ਹ ਕੇ ਚੁੰਮਦੇ ਨਜ਼ਰ ਆਉਂਦੇ ਹਨ ਅਤੇ ਕਦੇ ਬੇਫਿਕਰ ਹੋ ਕੇ ਰੋਮਾਂਸ ਕਰਦੇ ਨਜ਼ਰ ਆਉਂਦੇ ਹਨ।


author

Tanu

Content Editor

Related News