ਘਰੇਲੂ ਕਲੇਸ਼ ਦੀ ਕਾਊਂਸਲਿੰਗ ਦੌਰਾਨ ਪਤੀ-ਪਤਨੀ ਵਿਚਾਲੇ ਹੋਈ ਬਹਿਸ, ਬੱਚਿਆਂ ਨੂੰ ਛੱਡ ਦੋਵੇਂ ਫਰਾਰ

Wednesday, Jun 14, 2023 - 01:49 PM (IST)

ਘਰੇਲੂ ਕਲੇਸ਼ ਦੀ ਕਾਊਂਸਲਿੰਗ ਦੌਰਾਨ ਪਤੀ-ਪਤਨੀ ਵਿਚਾਲੇ ਹੋਈ ਬਹਿਸ, ਬੱਚਿਆਂ ਨੂੰ ਛੱਡ ਦੋਵੇਂ ਫਰਾਰ

ਕਰਨਾਲ- ਘਰੇਲੂ ਕਲੇਸ਼ ਦੇ ਨਿਪਟਾਰੇ ਲਈ ਏ.ਡੀ.ਆਰ. (ਵਿਕਲਪਿਕ ਵਿਵਾਦ ਨਿਵਾਰਣ) ਸੈਂਟਰ ਪਹੁੰਚੇ ਪਤੀ-ਪਤਨੀ 'ਚ ਤਿੱਖੀ ਬਹਿਸ ਹੋ ਗਈ। ਦੋਹਾਂ ਨੇ ਇਕ-ਦੂਜੇ ਨਾਲ ਬਦਸਲੂਕੀ ਕੀਤੀ। ਦੋਹਾਂ 'ਚ ਲੜਾਈ ਇੰਨੀ ਵੱਧ ਗਈ ਕਿ ਉਨ੍ਹਾਂ ਨੇ ਤਿੰਨ ਅਤੇ ਚਾਰ ਸਾਲ ਦੇ 2 ਬੱਚਿਆਂ ਨੂੰ ਏ.ਡੀ.ਆਰ. ਸੈਂਟਰ 'ਚ ਲਾਵਾਰਸ ਹਾਲਤ 'ਚ ਹੀ ਛੱਡ ਦਿੱਤਾ। ਇਸ ਕਾਰਨ ਚੀਫ਼ ਜਿਊਡੀਸ਼ੀਅਲ ਮੈਜਿਸਟ੍ਰੇਟ ਦੇ ਆਦੇਸ਼ਾਂ 'ਤੇ ਸਿਵਲ ਨੀਤੂ ਵਰਮਾ ਅਤੇ ਘਰੌਂਡਾ ਵਾਸੀ ਮੁਨੀਸ਼ ਵਰਮਾ ਖ਼ਿਲਾਫ਼ ਬੱਚਿਆਂ ਨੂੰ ਲਾਵਾਰਸ ਹਾਲਤ 'ਚ ਛੱਡਣ 'ਤੇ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਦੋਹਾਂ ਬੱਚਿਆਂ ਨੂੰ ਚਾਈਲਡ ਕੇਅਰ ਸੈਂਟਰ 'ਚ ਸੁਰੱਖਿਆ ਦਿੱਤਾ ਗਿਆ ਹੈ। ਸੀ.ਜੇ.ਐੱਮ. ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਕਾਊਂਸਲਿੰਗ ਦੌਰਾਨ ਨੀਤੂ ਵਰਮਾ ਅਤੇ ਮੁਨੀਸ਼ ਵਰਮਾ ਦੋਹਾਂ ਦਰਮਿਆਨ ਤਿੱਖੀ ਬਹਿਸ ਹੋਈ। ਵਿਚੋਲਗੀ ਦੀ ਕਾਰਵਾਈ ਰੁਕੀ ਰਹੀ।

ਚਿਤਾਵਨੀਆਂ ਦੇ ਬਾਵਜੂਦ ਮੁਨੀਸ਼ ਵਰਮਾ ਚੀਕਦੇ ਰਹੇ ਅਤੇ ਬਦਸਲੂਕੀ ਕਰਦੇ ਰਹੇ। ਇਸ ਤੋਂ ਬਾਅਦ ਨੀਤੂ ਵਰਮਾ ਅਤੇ ਮੁਨੀਸ਼ ਵਰਮਾ ਨੇ ਦੋਹਾਂ ਬੱਚਿਆਂ ਨੂੰ ਛੱਡ ਦਿੱਤਾ ਅਤੇ ਏ.ਡੀ.ਆਰ. ਸੈਂਟਰ ਦੇ ਕੰਪਲੈਕਸ ਤੋਂ ਇਹ ਕਹਿੰਦੇ ਹੋਏ ਚਲੇ ਗਏ ਕਿ ਉਨ੍ਹਾਂ 'ਚੋਂ ਕੋਈ ਵੀ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਚੁੱਕੇਗਾ। ਕਈ ਵਾਰ ਫ਼ੋਨ ਕਰਨ ਤੋਂ ਬਾਅਦ ਵੀ ਕੋਈ ਨਹੀਂ ਆਇਆ ਅਤੇ ਹੁਣ ਉਨ੍ਹਾਂ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਦੋਹਾਂ ਨੇ ਜਾਣਬੁੱਝ ਕੇ ਆਪਣੇ ਬੱਚਿਆਂ ਨੂੰ ਛੱਡਿਆ ਹੈ। ਉਨ੍ਹਾਂ ਨਾਲ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਵੀ ਸਨ ਪਰ ਉਨ੍ਹਾਂ 'ਚੋਂ ਕਿਸੇ ਨੇ ਵੀ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿਲ੍ਹਾ ਚਾਈਲਡ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਉਮੇਸ਼ ਕੁਮਾਰ ਚਾਨਨਾ ਨੇ ਦੱਸਿਆ ਕਿ ਬੱਚਿਆਂ ਨੂੰ ਚਾਈਲਡ ਕੇਅਰ ਸੈਂਟਰ 'ਚ ਸੁਰੱਖਿਆ ਦਿੱਤਾ ਗਿਆ ਹੈ। ਜੋੜੇ ਨੂੰ ਬੁਲਾ ਕੇ ਪੁੱਛ-ਗਿੱਛ ਕੀਤੀ ਜਾਵੇਗੀ ਕਿ ਦੋਹਾਂ 'ਚ ਝਗੜੇ ਦਾ ਕਾਰਨ ਕੀ ਹੈ। ਬੱਚਿਆਂ ਨੂੰ ਕਿਉਂ ਛੱਡਿਆ ਗਿਆ ਹੈ।


author

DIsha

Content Editor

Related News