70 ਸਾਲ ਦੇ ਹੋਣ ਜਾ ਰਹੇ ਹਨ ਪ੍ਰਧਾਨ ਮੰਤਰੀ ਮੋਦੀ, ਇਸ ਵਾਰ ਜਸ਼ਨ ਦੀ ਜਗ੍ਹਾ ਮਾਸਕ ਵੰਡੇਗੀ ਭਾਜਪਾ

08/27/2020 4:05:29 PM

ਨਵੀਂ ਦਿੱਲੀ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ 70 ਸਾਲਦੇ ਹੋ ਜਾਣਗੇ। ਕੋਰੋਨਾ ਆਫ਼ਤ ਕਾਰਨ ਇਸ ਵਾਰ ਉਨ੍ਹਾਂ ਦਾ ਜਨਮ ਦਿਨ ਧੂਮਧਾਮ ਨਾਲ ਨਹੀਂ ਸਗੋਂ ਸਾਦਗੀ ਨਾਲ ਮਨਾਇਆ ਜਾਵੇਗਾ। ਭਾਰਤੀ ਜਨਤਾ ਪਾਰਟੀ ਪੀ.ਐੱਮ. ਮੋਦੀ ਦੇ ਜਨਮ ਦਿਨ 'ਤੇ ਮਾਸਕ ਵੰਡ, ਬਲੱਡ ਡੋਨੇਸ਼ਨ ਕੈਂਪ ਵਰਗੇ ਪ੍ਰੋਗਰਾਮ ਕਰ ਸਕਦੀ ਹੈ।

ਦਰਅਸਲ ਪਿਛਲੇ ਦਿਨੀਂ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਜਨਰਲ ਸਕੱਤਰਾਂ ਨਾਲ ਇਕ ਬੈਠਕ ਕੀਤੀ ਸੀ, ਜਿਸ 'ਚ ਫੈਸਲਾ ਲਿਆ ਗਿਆ ਕਿ ਮੋਦੀ ਦੇ 70ਵੇਂ ਜਨਮ ਦਿਨ ਮੌਕੇ 70 ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਬੈਠਕ 'ਚ ਸੁਝਾਅ ਦਿੱਤਾ ਗਿਆ ਕਿ ਭਾਜਪਾ ਪੀ.ਐੱਮ., ਦੀਨ ਦਿਆਲ ਉਪਾਧਿਆਏ ਅਤੇ ਮਹਾਤਮਾ ਗਾਂਧੀ ਦੇ ਜਨਮ ਦਿਨ 'ਤੇ ਮਾਸਕ ਵੰਡ, ਬਲੱਡ ਡੋਨੇਸ਼ਨ ਕੈਂਪ ਵਰਗੇ ਪ੍ਰੋਗਰਾਮ ਆਯੋਜਿਤ ਕਰਨ। ਹਾਲਾਂਕਿ ਪਾਰਟੀ ਇਸ ਗੱਲ ਦਾ ਪੂਰਾ ਜ਼ੋਰ ਦੇਵੇਗੀ ਕਿ ਕਿਸੇ ਵੀ ਪ੍ਰੋਗਰਾਮ 'ਚ ਕੋਰੋਨਾ ਕਾਲ ਦੇ ਪ੍ਰੋਟੋਕਾਲ ਦਾ ਉਲੰਘਣ ਨਾ ਹੋਵੇ।

ਬੈਠਕ 'ਚ ਇਕ ਸੁਝਾਅ ਆਤਮਨਿਰਭਰ ਭਾਰਤ ਬਾਰੇ ਕੈਂਪੇਨ ਚਲਾਉਣ 'ਤੇ ਵੀ ਜ਼ੋਰ ਦਿੱਤਾ ਗਿਆ। 25 ਸਤੰਬਰ ਨੂੰ ਦੀਨ ਦਿਆਲ ਉਪਾਧਿਆਏ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਮਨਾਉਣ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਪ੍ਰੋਗਰਾਮਾਂ ਨੂੰ ਲੈ ਕੇ ਹਾਲੇ ਅੰਤਿਮ ਫੈਸਲਾ ਲੈਣਾ ਬਾਕੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਦੇ ਜਨਮ ਦਿਨ ਦਾ ਜਸ਼ਨ ਇਕ ਹਫ਼ਤੇ ਤੱਕ ਚੱਲਿਆ ਸੀ।


DIsha

Content Editor

Related News