ਦੇਸ਼ ਦੀ ਪਹਿਲੀ ਮਹਿਲਾ ਮਨੋਵਿਗਿਆਨੀ ਸ਼ਾਰਦਾ ਮੇਨਨ ਦਾ ਦਿਹਾਂਤ
Monday, Dec 06, 2021 - 01:20 PM (IST)
ਚੇਨਈ (ਵਾਰਤਾ)- ਦੇਸ਼ ਦੀ ਪਹਿਲੀ ਮਹਿਲਾ ਮਨੋਵਿਗਿਆਨੀ ਅਤੇ ਸਿਜੋਫ੍ਰੇਨੀਆ ਰਿਸਰਚ ਫਾਊਂਡੇਸ਼ਨ ਦੀ ਸੰਸਥਾਪਕ ਸ਼ਾਰਦਾ ਮੇਨਨ ਦਾ ਇੱਥੇ ਐਤਵਾਰ ਸ਼ਾਮਲ ਦਿਹਾਂਤ ਹੋ ਗਿਆ। ਉਹ 98 ਸਾਲ ਦੀ ਸੀ। ਮੈਂਗਲੁਰੂ ’ਚ ਜਨਮੀ ਸੁਸ਼੍ਰੀ ਮੇਨਨ ਨੇ ਇਸੇ ਸ਼ਹਿਰ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਮਦਰਾਸ ਮੈਡੀਕਲ ਕਾਲਜ ਤੋਂ ਗਰੈਜੂਏਸ਼ਨ ਦੀ ਡਿਗਰੀ ਲਈ ਅਤੇ ਬੈਂਗਲੁਰੂ ਦੇ ਨਿਮਹੰਸ ’ਚ ਮਨੋਵਿਗਿਆਨੀ ਦੇ ਖੇਤਰ ’ਚ ਸਿਖਲਾਈ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ : ਕੁੜੀ ਨੂੰ ਕਾਮਉਤੇਜਕ ਕੈਪਸੂਲ ਖੁਆ ਕੀਤਾ ਰੇਪ, ਜ਼ਿਆਦਾ ਖ਼ੂਨ ਵਗਣ ਕਾਰਨ ਹੋਈ ਮੌਤ
ਉਹ ਕਾਫ਼ੀ ਲੰਬੇ ਸਮੇਂ ਤੱਕ ਮੰਗਲੁਰੂ ਸਥਿਤ ਇੰਸਟੀਚਿਊਟ ਆਫ਼ ਮੈਂਟਲ ਹੈਲਥ ਦੀ ਪ੍ਰਮੁੱਖ ਰਹੀ। ਸੁਸ਼੍ਰੀ ਮੇਨਨ ਨੇ 1984 ’ਚ ਸਿਜੋਫ੍ਰੇਨੀਆ ਰਿਸਰਚ ਫਾਊਂਡੇਸ਼ਨ (ਸਕਾਰਫ਼ ਇੰਡੀਆ) ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਸਾਲ 1992 ’ਚ ਕੇਂਦਰ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਸੀ।
ਇਹ ਵੀ ਪੜ੍ਹੋ : ਗਰੀਬੀ ਅੱਗੇ ਬੇਵੱਸ ਪਿਤਾ; ਬਲਦ ਨਹੀਂ ਤਾਂ ਧੀਆਂ ਵਾਹੁੰਦੀਆਂ ਨੇ ਖੇਤ, CM ਨੇ ਮਦਦ ਲਈ ਵਧਾਏ ਹੱਥ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ