ਦੁਸਹਿਰੇ ਦੇ ਜਸ਼ਨ ਤੋਂ ਬਾਅਦ ਦਿੱਲੀ 'ਚ ਦੁੱਗਣਾ ਹੋਇਆ ਹਵਾ ਪ੍ਰਦੂਸ਼ਣ, ਆਤਿਸ਼ਬਾਜੀ ਬਣੀ ਕਾਰਨ

Monday, Oct 26, 2020 - 10:03 AM (IST)

ਦੁਸਹਿਰੇ ਦੇ ਜਸ਼ਨ ਤੋਂ ਬਾਅਦ ਦਿੱਲੀ 'ਚ ਦੁੱਗਣਾ ਹੋਇਆ ਹਵਾ ਪ੍ਰਦੂਸ਼ਣ, ਆਤਿਸ਼ਬਾਜੀ ਬਣੀ ਕਾਰਨ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਬੀਤੇ ਐਤਵਾਰ ਨੂੰ ਦੁਸਹਿਰੇ ਤੋਂ ਬਾਅਦ ਸੋਮਵਾਰ ਦੀ ਸਵੇਰ ਦਿੱਲੀ ਦੀ ਹਵਾ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਈ ਹੈ। ਦੁਸਹਿਰੇ 'ਤੇ ਪਟਾਕੇ ਚੱਲਣ ਤੋਂ ਬਾਅਦ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਕਾਫ਼ੀ ਵਾਧਾ ਹੋਇਆ ਹੈ। ਬੀਤੇ ਐਤਵਾਰ ਸ਼ਮ 6 ਵਜੇ ਤੋਂ ਬਾਅਦ ਪ੍ਰਦੂਸ਼ਣ ਮਾਪਣ ਵਾਲੇ 5 ਨਿਗਰਾਨੀ ਕੇਂਦਰਾਂ 'ਤੇ ਪ੍ਰਦੂਸ਼ਕਾਂ ਦੀ ਗਿਣਤੀ ਦੁੱਗਣੀ ਹੋ ਗਈ। ਪ੍ਰਦੂਸ਼ਣ ਦੇ ਪੱਧਰ 'ਚ ਵਾਧੇ ਨੂੰ 5 ਨਿਗਰਾਨੀ ਸਟੇਸ਼ਨਾਂ 'ਤੇ ਹਵਾ ਦੀ ਗਤੀ ਦੇ ਆਧਾਰ 'ਤੇ ਮਾਪਿਆ ਗਿਆ।

PunjabKesari

ਇਹ ਵੀ ਪੜ੍ਹੋ : ਕਬਾੜ ਵੇਚਣ ਵਾਲੇ ਦੇ ਪੁੱਤ ਨੇ ਲਾਏ ਸੁਫ਼ਨਿਆਂ ਨੂੰ ਖੰਭ, ਅਰਵਿੰਦ ਨੂੰ 9ਵੀਂ ਵਾਰ 'NEET' ਪ੍ਰੀਖਿਆ 'ਚ ਮਿਲੀ ਸਫ਼ਲਤਾ

ਦੱਸਣਯੋਗ ਹੈ ਕਿ ਤਿਉਹਾਰ ਮੌਕੇ ਦਿੱਲੀ 'ਚ ਹਵਾ ਪ੍ਰਦੂਸ਼ਣ ਦੇ ਵਧਣ ਦਾ ਖਤਰਾ ਰਹਿੰਦਾ ਹੈ। ਦਿੱਲੀ ਦੇ ਪਟਪੜਗੰਜ, ਇੰਡੀਆ ਗੇਟ, ਦਵਾਰਕਾ, ਨਜਫਗੜ੍ਹ ਅਤੇ ਮੁੰਡਕਾ 'ਚ ਪ੍ਰਦੂਸ਼ਣ ਕੰਟਰੋਲ ਦੇ 5 ਮਾਨੀਟਰਿੰਗ ਸਟੇਸ਼ਨ ਹਨ। ਮੀਡੀਆ ਰਿਪੋਰਟ ਅਨੁਸਾਰ, ਇੱਥੇ ਐਤਵਾਰ ਸ਼ਾਮ ਦੁਸਹਿਰੇ ਉਤਸਵ ਦੇ ਅਧੀਨ ਪਟਾਕੇ ਚਲਾਉਣ ਅਤੇ ਰਾਵਣ ਦਹਿਨ ਤੋਂ ਬਾਅਦ ਅਚਾਨਕ ਪੀਐੱਮ 2.5 ਅਤੇ 10 ਮਾਈਕ੍ਰੋਮੀਟਰ (ਪੀਐੱਮ 2.5, ਪੀ.ਐੱਮ. 10) ਦੇ ਕਣ 'ਚ ਅਚਾਨਕ ਵਾਧਾ ਦਰਜ ਕੀਤਾ ਗਿਆ। ਇਸ ਦਾ ਕਾਰਨ ਆਤਿਸ਼ਬਾਜੀ ਨੂੰ ਦੱਸੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ : ਮਾਂ ਦੀ ਮਮਤਾ ਹੋਈ ਸ਼ਰਮਸ਼ਾਰ:  ਇਕ ਦਿਨ ਦੀ ਬੇਟੀ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਿਆ, ਸਿਰ ਗਾਇਬ

ਦੱਸਣਯੋਗ ਹੈ ਕਿ ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦਿੱਲੀ 'ਚ ਦੁਸਹਿਰਾ ਉਤਸਵ ਘੱਟ ਪੱਧਰ 'ਤੇ ਆਯੋਜਿਤ ਕੀਤੇ ਗਏ। ਪਿਛਲੇ ਸਾਲ ਦੀ ਤੁਲਨਾ 'ਚ ਇਸ ਵਾਰ ਦੁਸਹਿਰੇ 'ਤੇ ਘੱਟ ਰਾਵਣ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ ਅਤੇ ਘੱਟ ਪਟਾਕੇ ਸਾੜੇ ਗਏ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਪਟਾਕੇ ਇਕਮਾਤਰ ਹਵਾ ਪ੍ਰਦੂਸ਼ਣ ਸਰੋਤ ਸਨ, ਜੋ ਐਤਵਾਰ ਸ਼ਾਮ 6 ਵਜੇ ਤੋਂ ਬਾਅਦ ਦਿੱਲੀ 'ਚ ਪਾਏ ਗਏ। ਇਸ ਤੋਂ ਸਾਫ਼ ਹੈ ਕਿ ਦੁਸਹਿਰੇ ਉਤਸਵ 'ਚ ਪਟਾਕੇ ਚਲਾਉਣ ਤੋਂ ਬਾਅਦ ਪ੍ਰਦੂਸ਼ਣ ਦੇ ਪੱਧਰ 'ਚ ਵਾਧਾ ਹੋਇਆ।

ਇਹ ਵੀ ਪੜ੍ਹੋ : ਭਾਰਤ ਦੇ ਇਸ ਪਿੰਡ 'ਚ ਬਣਾਇਆ ਜਾਂਦਾ ਹੈ 'ਮਿੱਟੀ ਦਾ ਰਾਵਣ', ਲੋਕ ਇੰਝ ਮਨਾਉਂਦੇ 'ਦੁਸਹਿਰਾ' (ਤਸਵੀਰਾਂ)


author

DIsha

Content Editor

Related News