ਕੋਰੋਨਾ ਦਾ ਕਹਿਰ ਜਾਰੀ : ਜੂਨ ''ਚ ਹੀ ਇਨਫੈਕਟਡ ਹੋ ਚੁਕੇ ਹਨ 3 ਲੱਖ ਤੋਂ ਵੱਧ ਲੋਕ

06/27/2020 3:05:41 PM

ਨਵੀਂ ਦਿੱਲੀ- ਦੇਸ਼ 'ਚ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 5 ਲੱਖ 9 ਹਜ਼ਾਰ ਦੇ ਕਰੀਬ ਪਹੁੰਚ ਚੁਕੀ ਹੈ, ਜਿਨ੍ਹਾਂ 'ਚੋਂ 3 ਲੱਖ 18 ਹਜ਼ਾਰ ਤੋਂ ਵਧ ਲੋਕ ਜੂਨ 'ਚ ਹੀ ਇਸ ਦੀ ਲਪੇਟ 'ਚ ਆਏ ਹਨ। ਕੋਵਿਡ-19 ਇਨਫੈਕਸ਼ਨ ਦੀ ਰਫ਼ਤਾਰ ਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਪ੍ਰੈਲ 'ਚ ਜਿੱਥੇ ਇਸ ਦੇ 33,406 ਨਵੇਂ ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ ਮਈ 'ਚ 1,55,492 ਅਤੇ ਜੂਨ 'ਚ 3,18,418 ਨਵੇਂ ਮਾਮਲੇ ਸਾਹਮਣੇ ਆਏ। ਅਪ੍ਰੈਲ 'ਚ ਕੋਵਿਡ-19 ਇਨਫੈਕਸ਼ਨ ਨਾਲ 1,109 ਲੋਕਾਂ ਦੀ ਜਾਨ ਗਈ ਸੀ। ਮਈ 'ਚ 4,247 ਅਤੇ ਜੂਨ 'ਚ 10,291 ਲੋਕਾਂ ਨੂੰ ਇਸ ਵਾਇਰਸ ਕਾਰਨ ਆਪਣੀ ਜਾਨ ਗਵਾਉਣੀ ਪਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਪੀੜਤਾਂ ਦੀ ਗਿਣਤੀ 5,08,953 'ਤੇ ਪਹੁੰਚ ਗਈ ਹੈ। ਇਨ੍ਹਾਂ 'ਚੋਂ ਆਖਰੀ 6 ਦਿਨ 'ਚ ਕਰੀਬ 99 ਹਜ਼ਾਰ ਮਾਮਲੇ ਆਏ ਹਨ। ਹੁਣ ਤੱਕ 15,685 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁਕੀ ਹੈ।

ਮੌਤ ਦਰ ਅਪ੍ਰੈਲ ਦੇ 2.32 ਫੀਸਦੀ ਤੋਂ ਵਧ ਕੇ ਅੱਜ ਸਵੇਰ ਤੱਕ 3.08 ਫੀਸਦੀ ਤੱਕ ਪਹੁੰਚ ਚੁਕੀ ਹੈ। ਅੰਕੜਿਆਂ ਦੇਖੀਏ ਤਾਂ ਅਪ੍ਰੈਲ 'ਚ ਹਰ ਦਿਨ ਔਸਤਨ 1,114 ਲੋਕ ਕੋਵਿਡ-19 ਦੀ ਲਪੇਟ 'ਚ ਆਏ ਅਤੇ 37 ਲੋਕਾਂ ਦੀ ਮੌਤ ਹੋਈ। ਮਈ 'ਚ ਰੋਜ਼ਾਨਾ 137 ਲੋਕਾਂ ਦੀ ਮੌਤ ਹੋਈ ਅਤੇ 5,116 ਲੋਕ ਇਨਫੈਕਟਡ ਹੋਏ। ਜੂਨ 'ਚ ਮਰਨ ਵਾਲਿਆਂ ਦਾ ਔਸਤ ਵਧ ਕੇ 396 ਹਰ ਦਿਨ 'ਤੇ ਅਤੇ ਨਵੇਂ ਪੀੜਤਾਂ ਦਾ ਔਸਤ 12,247 ਪ੍ਰਤੀ ਦਿਨ 'ਤੇ ਪਹੁੰਚ ਗਿਆ ਹੈ। ਦੇਸ਼ ਭਰ 'ਚ ਕੋਵਿਡ-19 ਪੀੜਤਾਂ ਦੀ ਗਿਣਤੀ 19 ਮਈ ਨੂੰ ਇਕ ਲੱਖ 'ਤੇ ਪਹੁੰਚੀ ਸੀ। ਇਕ ਤੋਂ 2 ਲੱਖ ਹੋਣ 'ਚ 14 ਦਿਨ ਦਾ ਸਮਾਂ ਲੱਗਾ ਅਤੇ 3 ਜੂਨ ਨੂੰ ਪੀੜਤਾਂ ਦੀ ਗਿਣਤੀ 2 ਲੱਖ ਦੇ ਪਾਰ ਨਿਕਲ ਗਈ। 10 ਦਿਨ ਬਾਅਦ ਯਾਨੀ 13 ਜੂਨ ਨੂੰ ਅੰਕੜਾ 3 ਲੱਖ ਪਾਰ 'ਤੇ ਪਹੁੰਚ ਗਿਆ। ਅਗਲੇ 8 ਦਿਨਾਂ 'ਚ 21 ਜੂਨ ਤੱਕ ਪੀੜਤਾਂ ਦੀ ਗਿਣਤੀ 4 ਲੱਖ ਤੋਂ ਉੱਪਰ ਹੋ ਗਈ। ਚਾਰ ਲੱਖ ਤੋਂ 5 ਲੱਖ ਤੱਕ ਪਹੁੰਚਣ 'ਚ ਸਿਰਫ਼ 6 ਦਿਨ ਦਾ ਸਮਾਂ ਲੱਗਾ ਹੈ।


DIsha

Content Editor

Related News