3 ਦਿਨਾਂ ''ਚ ਦੂਜੀ ਵਾਰ ਦੇਸ਼ ''ਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

04/07/2021 11:05:32 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ 'ਚ 1.15 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ 1,28,01,785 ਹੋ ਗਈ ਹੈ। ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਤਿੰਨ ਦਿਨਾਂ 'ਚ ਦੂਜੀ ਵਾਰ ਇਕ ਦਿਨ 'ਚ ਕੋਰੋਨਾ ਵਾਇਰਸ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਵਲੋਂ ਬੁੱਧਵਾਰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 1,15,736 ਮਾਮਲੇ ਆਏ ਅਤੇ 630 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 1,66,177 ਹੋ ਗਈ ਹੈ। ਦੇਸ਼ 'ਚ ਲਗਾਤਾਰ 28ਵੇਂ ਦਿਨ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਹੋਣ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 8,43,473 ਹੋ ਗਈ ਹੈ, ਜੋ ਕਿ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 6.59 ਫੀਸਦੀ ਹੈ। ਸਿਹਤ ਹੋਣ ਦੀ ਦਰ ਵੀ 92.11 ਫੀਸਦੀ ਹੋ ਗਈ ਹੈ। ਉੱਥੇ ਹੀ ਹੁਣ ਤੱਕ 8,70,77,474 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। 

ਇਹ ਵੀ ਪੜ੍ਹੋ : ਕੋਰੋਨਾ ਦਾ ਹੌਟਸਪੌਟ ਬਣਿਆ ਇਹ ਸ਼ਹਿਰ, ਹਸਪਤਾਲ ਨੇ ਕੀਤਾ ਮਰੀਜ਼ਾਂ ਨੂੰ ਦਾਖਲ ਕਰਣ ਤੋਂ ਇਨਕਾਰ

ਦੇਸ਼ 'ਚ 12 ਫਰਵਰੀ ਨੂੰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,35,926 ਸੀ, ਜੋ ਕਿ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 1.25 ਫੀਸਦੀ ਸੀ। ਅੰਕੜਿਆਂ ਅਨੁਸਾਰ ਇਨਫੈਕਸ਼ਨ ਨਾਲ ਹੁਣ ਤੱਕ 1,17,92,135 ਲੋਕ ਠੀਕ ਹੋ ਚੁਕੇ ਹਨ, ਜਦੋਂ ਕਿ ਮੌਤ ਦਰ 1.30 ਫੀਸਦੀ ਹੋ ਗਈ ਹੈ। ਦੇਸ਼ 'ਚ ਪਿਛਲੇ ਸਾਲ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈ ਸੀ। ਉੱਥੇ ਹੀ ਇਨਫੈਕਸ਼ਨ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ ਰਹੇ ਅਤੇ 19 ਦਸੰਬਰ ਨੂੰ ਇਹ ਮਾਮਲੇ ਇਕ ਕਰੋੜ ਦੇ ਪਾਰ ਚੱਲੇ ਗਏ ਸਨ। ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਅਨੁਸਾਰ, ਦੇਸ਼ 'ਚ 6 ਅਪ੍ਰੈਲ ਤੱਕ 25,14,598 ਨਮੂਨਿਆਂ ਦੀ ਕੋਵਿਡ-19 ਸੰਬੰਧੀ ਜਾਂਚ ਕੀਤੀ ਗਈ। ਇਨ੍ਹਾਂ 'ਚੋਂ 12,08,339 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ ਸੀ।

ਇਹ ਵੀ ਪੜ੍ਹੋ : ਤਾਲਾਬੰਦੀ ਤੋਂ ਡਰੇ ਮਜ਼ਦੂਰ ਕਰ ਰਹੇ ਨੇ ਪਲਾਇਨ, ਕਿਹਾ-'ਜਦੋਂ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ'

ਨੋਟ : ਕੋਰੋਨਾ ਦੇ ਦਿਨੋ-ਦਿਨ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News