ਨਹੀਂ ਹੈ ਇਕ ਹੱਥ, ਫਿਰ ਵੀ ਲੋਕਾਂ ਲਈ ਮਾਸਕ ਬਣਾ ਰਹੀ ਹੈ ਇਹ 10 ਸਾਲ ਦੀ ਬੱਚੀ

Friday, Jun 26, 2020 - 02:18 PM (IST)

ਕਰਨਾਟਕ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 4 ਲੱਖ 90 ਹਜ਼ਾਰ ਹੋ ਚੁਕੇ ਹਨ। ਸਾਰੇ ਜਾਣਦੇ ਹਨ ਕਿ ਦੇਸ਼ 'ਚ ਵਧਦੇ ਕੋਰੋਨਾ ਮਾਮਲਿਆਂ ਨਾਲ ਮਾਸਕ ਦੀ ਵੀ ਮੰਗ ਵਧੀ ਹੈ। ਬਹੁਤ ਸਾਰੇ ਲੋਕ ਜੋ ਮਾਸਕ ਬਣਾਉਣ ਦੇ ਕੰਮ 'ਚ ਜੁਟੇ ਹਨ, ਉਨ੍ਹਾਂ 'ਚ ਬੱਚੇ, ਬਜ਼ੁਰਗ ਅਤੇ ਨੌਜਵਾਨ ਵੀ ਸ਼ਾਮਲ ਹਨ। ਤਾਜ਼ਾ ਮਾਮਲਾ ਕਰਨਾਟਕ ਤੋਂ ਹੈ, ਜਿੱਥੇ ਇਕ 10 ਸਾਲਾ ਬੱਚੀ ਨੇ ਆਪਣੇ ਇਕ ਹੱਥ ਨਾਲ ਮਾਸਕ ਬਣਾਏ ਅਤੇ ਕੁਝ ਵਿਦਿਆਰਥੀਆਂ 'ਚ ਵੰਡੇ। ਸੋਸ਼ਲ ਮੀਡੀਆ 'ਤੇ ਇਸ ਬੱਚੀ ਦੇ ਜਜ਼ਬੇ ਦੀ ਖੂਬ ਤਾਰੀਫ਼ ਹੋ ਰਹੀ ਹੈ।

PunjabKesariਜ਼ਰੂਰਤਮੰਦਾਂ 'ਚ ਵੰਡ ਰਹੀ ਹੈ ਮਾਸਕ
ਇਕ ਨਿਊਜ਼ ਏਜੰਸੀ ਅਨੁਸਾਰ,''10 ਸਾਲਾ ਸਿੰਧੁਰੀ ਉਡੁਪੀ ਦੀ ਰਹਿਣ ਵਾਲੀ ਹੈ। ਉਹ ਦਿਵਯਾਂਗ ਹੈ। ਇਸ ਦੇ ਬਾਵਜੂਦ ਉਸ ਨੇ ਆਪਣੇ ਇਕ ਹੱਥ ਨਾਲ ਮਾਸਕ ਬਣਾ ਕੇ ਜ਼ਰੂਰਤਮੰਦਾਂ 'ਚ ਵੰਡੇ। ਦਰਅਸਲ ਸਿੰਧੁਰੀ ਨੇ ਵੀਰਵਾਰ ਨੂੰ ਇਹ ਮਾਸਕ ਐੱਸ.ਐੱਲ.ਐੱਲ.ਸੀ. ਦੀ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਨੂੰ ਦਿੱਤੇ।''

PunjabKesariਜਨਮ ਦੇ ਸਮੇਂ ਤੋਂ ਨਹੀਂ ਸੀ ਇਕ ਹੱਥ
ਰਿਪੋਰਟ ਅਨੁਸਾਰ, ਸਿੰਧੁਰੀ ਕਈ ਮਾਸਕ ਬਣਾ ਚੁਕੀ ਹੈ। ਉਹ ਵੀ ਸਿਰਫ਼ ਇਕ ਹੱਥ ਨਾਲ। ਦਰਅਸਲ ਜਦੋਂ ਸਿੰਧੁਰੀ ਦਾ ਜਨਮ ਹੋਇਆ ਤਾਂ ਉਸ ਦੇ ਖੱਬੇ ਹੱਥ ਦੀ ਕੋਹਣੀ ਤੋਂ ਹੇਠਾਂ ਦਾ ਹਿੱਸਾ ਨਹੀਂ ਸੀ ਪਰ ਉਸ ਨੇ ਇਸ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਕੋਰੋਨਾ ਆਫ਼ਤ ਦੌਰਾਨ ਵੀ ਉਸ ਨੇ ਲੋਕਾਂ ਲਈ ਮਾਸਕ ਬਣਾਏ। ਸਿੰਧੁਰੀ 6ਵੀਂ ਜਮਾਤ 'ਚ ਪੜ੍ਹਦੀ ਹੈ ਅਤੇ ਇਕ ਸਕਾਊਡ ਐਂਡ ਗਾਈਡ ਹੈ। ਜਿਸ ਦਾ ਟੀਚਾ ਇਕ ਲੱਖ ਲੋਕਾਂ ਲਈ ਮਾਸਕ ਬਣਾਉਣਾ ਹੈ।


DIsha

Content Editor

Related News