ਕੋਰੋਨਾ ਦੇ ਬਹਾਨੇ ਰਾਹੁਲ ਦਾ ਸਰਕਾਰ ''ਤੇ ਤੰਜ, ਬੋਲੇ- ਸ਼ਮਸ਼ਾਨ-ਕਬਰਸਤਾਨ ਦੋਨੋਂ, ਜੋ ਕਿਹਾ ਉਹ ਕੀਤਾ

Saturday, Apr 17, 2021 - 02:57 PM (IST)

ਕੋਰੋਨਾ ਦੇ ਬਹਾਨੇ ਰਾਹੁਲ ਦਾ ਸਰਕਾਰ ''ਤੇ ਤੰਜ, ਬੋਲੇ- ਸ਼ਮਸ਼ਾਨ-ਕਬਰਸਤਾਨ ਦੋਨੋਂ, ਜੋ ਕਿਹਾ ਉਹ ਕੀਤਾ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉੱਥੇ ਹੀ ਇਸ ਬੀਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵੱਧ ਰਿਹਾ ਹੈ। ਇਸ ਦੌਰਾਨ ਕੋਰੋਨਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ 'ਤੇ ਤੰਜ ਕੱਸਿਆ ਹੈ। ਬੰਗਾਲ ਚੋਣ ਪ੍ਰਚਾਰ ਦੌਰਾਨ ਵੀ ਰਾਹੁਲ ਨੇ ਕੋਰੋਨਾ ਦੀਆਂ ਤਿਆਰੀਆਂ ਨੂੰ ਲੈ ਕੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਸਨ। ਰਾਹੁਲ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਲਿਖਿਆ,''ਸ਼ਮਸ਼ਾਨ ਅਤੇ ਕਬਰਸਤਾਨ ਦੋਨੋਂ, ਜੋ ਕਿਹਾ ਉਹ ਕੀਤਾ।''

PunjabKesariਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀ ਕੋਵਿਡ ਨੀਤੀ 'ਤੇ ਸਵਾਲ ਖੜ੍ਹੇ ਕੀਤੇ ਸਨ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਤੁਗਲਕੀ ਤਾਲਾਬੰਦੀ ਲਗਾਓ। ਇਹ ਪਹਿਲਾ ਗੇੜ ਸੀ, ਦੂਜਾ ਘੰਟੀ ਵਜਾਓ ਅਤੇ ਤੀਜਾ ਪ੍ਰਭੂ ਦੇ ਗੁਣ ਗਾਓ।''

ਇਹ ਵੀ ਪੜ੍ਹੋ : ਰਾਹੁਲ ਨੇ ਕੋਰੋਨਾ ਸੰਬੰਧੀ ਰਣਨੀਤੀ ਨੂੰ ਲੈ ਕੇ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News