ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8380 ਨਵੇਂ ਮਾਮਲੇ, 193 ਲੋਕਾਂ ਦੀ ਹੋਈ ਮੌਤ

Sunday, May 31, 2020 - 10:03 AM (IST)

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੇ ਇਕ ਵਾਰ ਫਿਰ ਸਾਰੇ ਰਿਕਾਰਡ ਤੋੜ ਦਿੱਤੇ। ਸਿਹਤ ਮਹਿਕਮਾ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8380 ਨਵੇਂ ਮਾਮਲੇ ਮਿਲੇ ਅਤੇ 193 ਮਰੀਜ਼ਾਂ ਦੀ ਜਾਨ ਗਈ। ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਦੇਸ਼ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਇਕ ਲੱਖ 82 ਹਜ਼ਾਰ 142 ਹੋ ਗਈ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ 7,964 ਨਵੇਂ ਮਾਮਲੇ ਮਿਲੇ ਸਨ, ਜਦੋਂ ਕਿ 265 ਮਰੀਜ਼ਾਂ ਦੀ ਜਾਨ ਗਈ ਸੀ।

ਸਿਹਤ ਮਹਿਕਮਾ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਦੇ ਹੁਣ 89995 ਸਰਗਰਮ ਮਾਮਲੇ ਹਨ। ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 5164 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 86983 ਲੋਕ ਠੀਕ ਹੋ ਚੁਕੇ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਮਹਾਰਾਸ਼ਟਰ ਪ੍ਰਭਾਵਿਤ ਦਿੱਸ ਰਿਹਾ ਹੈ। ਮਹਾਰਾਸ਼ਟਰ 'ਚ ਇਕ ਦਿਨ 'ਚ 2,490 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 99 ਲੋਕਾਂ ਦੀ ਮੌਤ ਹੋਈ ਹੈ। ਨਵੇਂ ਮਰੀਜ਼ ਆਉਣ ਤੋਂ ਬਾਅਦ ਸੂਬੇ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 65,168 ਤੱਕ ਪਹੁੰਚ ਗਈ ਹੈ।

ਦੇਸ਼ 'ਚ ਕੋਵਿਡ-19 ਨਾਲ ਮੌਤ ਦੇ ਹੁਣ ਤੱਕ ਕੁੱਲ 5164 ਮਾਮਲਿਆਂ 'ਚ ਸਭ ਤੋਂ ਵਧ ਮਹਾਰਾਸ਼ਟਰ 'ਚ ਆਏ ਹਨ, ਜਿਨ੍ਹਾਂ ਦੀ ਗਿਣਤੀ 2,197 ਹੈ। ਇਸ ਤੋਂ ਬਾਅਦ ਗੁਜਰਾਤ 'ਚ 1007, ਮੱਧ ਪ੍ਰਦੇਸ਼ 'ਚ 343, ਦਿੱਲੀ 'ਚ 416, ਪੱਛਮੀ ਬੰਗਾਲ 'ਚ 309, ਉੱਤਰ ਪ੍ਰਦੇਸ਼ 'ਚ 201, ਰਾਜਸਥਾਨ 'ਚ 193, ਤਾਮਿਲਨਾਡੂ 'ਚ 160, ਤੇਲੰਗਾਨਾ 'ਚ 77 ਅਤੇ ਆਂਧਰਾ ਪ੍ਰਦੇਸ਼ 'ਚ 60 ਮਾਮਲੇ ਆਏ ਹਨ। ਕਰਨਾਟਕ 'ਚ ਹੁਣ ਤੱਕ 48 ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋ ਚੁਕੀ ਹੈ, ਉੱਥੇ ਹੀ ਪੰਜਾਬ 'ਚ 44, ਜੰਮੂ-ਕਸ਼ਮੀਰ 'ਚ 28 ਲੋਕਾਂ ਦੀ ਮੌਤ ਹੋ ਚੁਕੀ ਹੈ।


DIsha

Content Editor

Related News