ਦੇਸ਼ 'ਚ ਕੋਰੋਨਾ ਦੇ ਰਿਕਾਰਡ ਕਰੀਬ 70 ਹਜ਼ਾਰ ਨਵੇਂ ਮਾਮਲੇ, ਪੀੜਤਾਂ ਦਾ ਅੰਕੜਾ 28 ਲੱਖ ਤੋਂ ਵਧੇਰੇ

08/20/2020 11:19:56 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਇਕ ਦਿਨ 'ਚ ਰਿਕਾਰਡ ਕਰੀਬ 70 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ 28.36 ਲੱਖ ਤੋਂ ਵੱਧ ਹੋ ਗਈ, ਹਾਲਾਂਕਿ ਇਸੇ ਮਿਆਦ 'ਚ 58 ਹਜ਼ਾਰ ਤੋਂ ਵੱਧ ਮਰੀਜ਼ ਸਿਹਤਮੰਦ ਵੀ ਹੋਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 69,652 ਨਵੇਂ ਮਾਮਲੇ ਸਾਹਮਣੇ ਆਏ ਅਤੇ 977 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਗਈ। ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 28,36,925 ਹੋ ਗਿਆ, ਜਦੋਂ ਕਿ ਮ੍ਰਿਤਕਾਂ ਦੀ ਗਿਣਤੀ 53,866 ਹੋ ਗਈ। ਇਸ ਦੌਰਾਨ 58,793 ਮਰੀਜ਼ ਸਿਹਤਮੰਦ ਹੋਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਤੱਕ 20,96,664 ਲੋਕ ਕੋਰੋਨਾ ਮੁਕਤ ਹੋ ਚੁਕੇ ਹਨ। ਪੀੜਤਾਂ ਦੀ ਗਿਣਤੀ 'ਚ ਵਾਧਾ ਹੋਣ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ 9881 ਵਧੀ ਹੈ। ਦੇਸ਼ 'ਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 6,86,395 ਹੈ। ਦੇਸ਼ 'ਚ ਸਰਗਰਮ ਮਾਮਲੇ 24.20 ਫੀਸਦੀ ਅਤੇ ਰੋਗ ਮੁਕਤ ਹੋਣ ਵਾਲਿਆਂ ਦੀ ਦਰ 73.91 ਫੀਸਦੀ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.90 ਫੀਸਦੀ ਹੈ। 

ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 3808 ਵੱਧ ਕੇ 1,60,728 ਹੋ ਗਈ ਅਤੇ 346 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 21,033 ਹੋ ਗਿਆ। ਇਸ ਦੌਰਾਨ 9011 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵੱਧ ਕੇ 4,46,881 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ। ਆਂਧਰਾ ਪ੍ਰਦੇਸ਼ 'ਚ ਮਰੀਜ਼ਾਂ ਦੀ ਗਿਣਤੀ 1595 ਵੱਧਣ ਨਾਲ ਸਰਗਰਮ ਮਾਮਲੇ 86,725 ਹੋ ਗਏ। ਸੂਬੇ 'ਚ ਹੁਣ ਤੱਕ 2906 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ 8061 ਲੋਕਾਂ ਦੇ ਸਿਹਤਮੰਦ ਹੋਣ ਨਾਲ ਕੁੱਲ 2,26,372 ਲੋਕ ਰੋਗ ਮੁਕਤ ਹੋਏ ਹਨ। ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਮੱਧ ਪ੍ਰਦੇਸ਼ 'ਚਟ 1159, ਪੰਜਾਬ 'ਚ 921, ਰਾਜਸਥਾਨ 'ਚ 910, ਜੰਮੂ-ਕਸ਼ਮੀਰ 'ਚ 572, ਹਰਿਆਣਾ 'ਚ 567, ਓਡੀਸ਼ਾ 'ਚ 372, ਝਾਰਖੰਡ 'ਚ 277, ਆਸਾਮ 'ਚ 213, ਕੇਰਲ 'ਚ 182, ਉਤਰਾਖੰਡ 'ਚ 178, ਛੱਤੀਸਗੜ੍ਹ 'ਚ 161, ਪੁਡੂਚੇਰੀ 'ਚ 129, ਗੋਆ 'ਚ 124, ਚੰਡੀਗੜ੍ਹ 'ਚ 31, ਅੰਡਮਾਨ ਨਿਕੋਬਾਰ ਦੀਪ ਸਮੂਹ 'ਚ 30, ਹਿਮਾਚਲ ਪ੍ਰਦੇਸ਼ 'ਚ 19, ਮਣੀਪੁਰ ਅਤੇ ਲੱਦਾਖ 'ਚ 18-18, ਨਾਗਾਲੈਂਡ 'ਚ 8, ਮੇਘਾਲਿਆ 'ਚ 6, ਅਰੁਣਾਚਲ ਪ੍ਰਦੇਸ਼ 'ਚ 5, ਸਿੱਕਮ 'ਚ ਤਿੰਨ ਅਤੇ ਦਾਦਰ-ਨਾਗਰ ਹਵੇਲੀ ਅਤੇ ਦਮਨ-ਦੀਵ 'ਚ 2 ਲੋਕਾਂ ਦੀ ਮੌਤ ਹੋਈ ਹੈ।


DIsha

Content Editor

Related News