ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2.26 ਲੱਖ ਦੇ ਪਾਰ, ਹੁਣ ਤੱਕ 6 ਹਜ਼ਾਰ 348 ਲੋਕਾਂ ਦੀ ਹੋਈ ਮੌਤ

Friday, Jun 05, 2020 - 10:04 AM (IST)

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ 'ਚ ਕਰੀਬ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮਹਿਕਮਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਅਪਡੇਟ ਅਨੁਸਾਰ, ਪਿਛਲੇ 24 ਘੰਟਿਆਂ 'ਚ 9 ਹਜ਼ਾਰ 851 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 273 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ 'ਚ ਹੀ 5 ਹਜ਼ਾਰ 355 ਲੋਕ ਠੀਕ ਵੀ ਹੋਏ ਹਨ।

ਹੁਣ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 2 ਲੱਖ 26 ਹਜ਼ਾਰ 770 ਹੈ, ਜਿਨ੍ਹਾਂ 'ਚੋਂ 6 ਹਜ਼ਾਰ 348 ਲੋਕਾਂ ਦੀ ਮੌਤ ਹੋ ਚੁਕੀ ਹੈ। ਰਾਹਤ ਭਰੀ ਗੱਲ ਇਹ ਹੈ ਕਿ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦਾ ਅੰਕੜਾ ਵਧ ਰਿਹਾ ਹੈ। ਹੁਣ ਤੱਕ ਕਰੀਬ 50 ਫੀਸਦੀ ਯਾਨੀ ਇਕ ਲੱਖ 9 ਹਜ਼ਾਰ 462 ਲੋਕ ਠੀਕ ਹੋ ਚੁਕੇ ਹਨ। ਹੁਣ ਦੇਸ਼ 'ਚ ਇਕ ਲੱਖ 10 ਹਜ਼ਾਰ 960 ਸਰਗਰਮ ਮਾਮਲੇ ਹਨ।

ਉੱਥੇ ਹੀ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਅੰਦਰ 123 ਲੋਕਾਂ ਦੀ ਮੌਤ ਹੋਈ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਉੱਥੇ ਹੀ ਇਕ ਦਿਨ ਪਹਿਲਾਂ 122 ਲੋਕਾਂ ਨੇ ਕੋਰੋਨਾ ਨਾਲ ਆਪਣੀ ਜਾਨ ਗਵਾਈ ਸੀ। ਸੂਬੇ 'ਚ ਹੁਣ ਤੱਕ 2710 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁਕੀ ਹੈ। ਉੱਥੇ ਹੀ 24 ਘੰਟਿਆਂ ਅੰਦਰ ਕਰੀਬ 3 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਰੀਜ਼ਾਂ ਦਾ ਅੰਕੜਾ 77,793 ਤੱਕ ਪਹੁੰਚ ਗਿਆ ਹੈ।

ਉੱਥੇ ਹੀ ਦਿੱਲੀ 'ਚ ਵੀ ਕੋਰੋਨਾ ਦਾ ਗਰਾਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ 'ਚ 24 ਘੰਟਿਆਂ ਅੰਦਰ 1359 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਪੀੜਤਾਂ ਦੀ ਗਿਣਤੀ 25 ਹਜ਼ਾਰ ਪਾਰ ਕਰ ਚੁਕੀ ਹੈ। ਮੌਤ ਦਾ ਅੰਕੜਾ 650 ਤੱਕ ਪਹੁੰਚ ਗਿਆ ਹੈ। ਉੱਥੇ ਹੀ 24 ਘੰਟਿਆਂ ਅੰਦਰ ਕੋਰੋਨਾ ਨੇ 22 ਲੋਕਾਂ ਦੀ ਜਾਨ ਲਈ ਹੈ।


DIsha

Content Editor

Related News