ਦੇਸ਼ ''ਚ ਬੀਤੇ 10 ਸਾਲਾਂ ''ਚ 17 ਲੱਖ ਤੋਂ ਵੱਧ ਲੋਕ ਹੋਏ HIV ਪਾਜ਼ੇਟਿਵ, ਜਾਣੋ ਕਿਸ ਸੂਬੇ ਦੀ ਕੀ ਹੈ ਹਾਲਤ
Sunday, Apr 24, 2022 - 11:34 PM (IST)
ਨੈਸ਼ਨਲ ਡੈਸਕ : ਦੇਸ਼ 'ਚ ਬੀਤੇ 10 ਸਾਲਾਂ 'ਚ ਅਸੁਰੱਖਿਅਤ ਯੌਨ ਸੰਬੰਧ ਕਾਰਨ 17 ਲੱਖ ਤੋਂ ਵੱਧ ਲੋਕ ਐੱਚ. ਆਈ. ਵੀ. ਸੰਕਰਮਿਤ ਹੋਏ ਹਨ। ਇਹ ਜਾਣਕਾਰੀ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ ਨੇ ਇਕ ਆਰ. ਟੀ. ਆਈ. ਅਰਜ਼ੀ ਦੇ ਜਵਾਬ ਵਿੱਚ ਦਿੱਤੀ ਹੈ। ਹਾਲਾਂਕਿ, ਪਿਛਲੇ 10 ਸਾਲਾਂ ਵਿੱਚ 'ਹਿਊਮਨ ਇਮਯੂਨੋਡੈਫੀਸ਼ੀਐਂਸੀ ਵਾਇਰਸ' (ਐੱਚ. ਆਈ. ਵੀ.) ਨਾਲ ਸੰਕਰਮਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। 2011-12 'ਚ ਅਸੁਰੱਖਿਅਤ ਸੈਕਸ ਕਾਰਨ ਐੱਚ. ਆਈ. ਵੀ. ਨਾਲ ਸੰਕਰਮਿਤ ਹੋਣ ਵਾਲੇ ਲੋਕਾਂ ਦੀ ਗਿਣਤੀ 2.4 ਲੱਖ ਸੀ, ਜਦੋਂ ਕਿ 2020-21 ਵਿੱਚ ਇਹ ਘਟ ਕੇ 85,268 ਰਹਿ ਗਈ। ਮੱਧ ਪ੍ਰਦੇਸ਼ ਦੇ ਵਸਨੀਕ ਆਰ. ਟੀ. ਆਈ. ਕਾਰਕੁੰਨ ਚੰਦਰਸ਼ੇਖਰ ਗੌੜ ਦੀ ਇਕ ਅਰਜ਼ੀ ਦੇ ਜਵਾਬ ਵਿੱਚ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਨਾਕੋ) ਨੇ ਕਿਹਾ ਕਿ 2011-2021 ਦਰਮਿਆਨ ਅਸੁਰੱਖਿਅਤ ਯੌਨ ਸੰਬੰਧ ਕਾਰਨ ਭਾਰਤ ਵਿੱਚ 17,08,777 ਲੋਕ ਐੱਚ. ਆਈ. ਵੀ. ਨਾਲ ਸੰਕਰਮਿਤ ਹੋਏ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
ਕਿਸ ਸੂਬੇ 'ਚ ਕਿੰਨੇ ਸੰਕਰਮਿਤ
ਆਂਧਰਾ ਪ੍ਰਦੇਸ਼ 'ਚ ਐੱਚ. ਆਈ. ਵੀ. ਸੰਕਰਮਣ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ, ਜਿੱਥੇ 3,18,814 ਲੋਕ ਇਸ ਵਾਇਰਸ ਦੀ ਲਪੇਟ 'ਚ ਆਏ।
ਮਹਾਰਾਸ਼ਟਰ 'ਚ 2,84,577, ਕਰਨਾਟਕ 'ਚ 2,12,982
ਤਾਮਿਲਨਾਡੂ 'ਚ 1,16,536
ਉੱਤਰ ਪ੍ਰਦੇਸ਼ 'ਚ 1,10,911
ਗੁਜਰਾਤ 'ਚ 87,400 ਮਾਮਲੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ : ਕੌਮੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਦਾ PM ਮੋਦੀ ਵੱਲੋਂ ਸਨਮਾਨ
4,423 ਬੱਚਿਆਂ ਨੂੰ ਮਾਂ ਤੋਂ ਮਿਲੀ ਇਹ ਬਿਮਾਰੀ
ਜਾਂਚ ਦੇ ਅੰਕੜਿਆਂ ਅਨੁਸਾਰ 2011-12 ਅਤੇ 2020-21 ਦੇ ਵਿਚਾਲੇ ਖੂਨ ਅਤੇ ਖੂਨ ਉਤਪਾਦ ਦੁਆਰਾ 15,782 ਲੋਕ ਐੱਚ. ਆਈ. ਵੀ. ਤੋਂ ਪੀੜਤ ਹੋਏ, ਜਦੋਂ ਕਿ 4,423 ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੁਆਰਾ ਇਹ ਬਿਮਾਰੀ ਹੋਈ। ਅੰਕੜਿਆਂ ਅਨੁਸਾਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਚ. ਆਈ. ਵੀ. ਸੰਕਰਮਣ ਦੇ ਮਾਮਲਿਆਂ ਵਿੱਚ ਕਮੀ ਦੇਖੀ ਗਈ ਹੈ। 2020 ਤੱਕ ਦੇਸ਼ ਵਿੱਚ 81,430 ਬੱਚਿਆਂ ਸਣੇ ਐੱਚ. ਆਈ. ਵੀ. ਤੋਂ ਪੀੜਤ ਲੋਕਾਂ ਦੀ ਗਿਣਤੀ 23,18,737 ਸੀ। ਜਵਾਬ ਦੇ ਮੁਤਾਬਕ ਜਾਂਚ ਦੌਰਾਨ ਸੰਕਰਮਿਤ ਵਿਅਕਤੀਆਂ ਨੇ ਸਲਾਹਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਐੱਚ. ਆਈ. ਵੀ. ਦੀ ਲਾਗ ਕਿਸ ਕਾਰਨ ਲੱਗੀ ਅਤੇ ਇਸ 'ਤੇ ਇਹ ਜਾਣਕਾਰੀ ਆਧਾਰਿਤ ਹੈ। ਐੱਚ. ਆਈ. ਵੀ. ਸਰੀਰ ਦੇ ਇਮਿਊਨ ਸਿਸਟਮ 'ਤੇ ਹਮਲਾ ਕਰਦਾ ਹੈ। ਜੇਕਰ ਐੱਚ. ਆਈ. ਵੀ. ਦਾ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਇਹ ਏਡਜ਼ (ਐਕਵਾਇਰਡ ਇਮਯੂਨੋਡੈਫੀਸ਼ੀਐਂਸੀ ਸਿੰਡਰੋਮ) ਬਣ ਜਾਂਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ ਧੂਰੀ 'ਚ ਚੱਲੀ ਗੋਲੀ, 3 ਮੋਟਰਸਾਈਕਲ ਸਵਾਰ ਲੁਟੇਰਿਆਂ ਦੁਕਾਨਦਾਰ ਕੋਲੋਂ ਲੁੱਟੇ 80 ਹਜ਼ਾਰ
ਸੰਕਰਮਿਤ ਵਿਅਕਤੀ ਦੇ ਖੂਨ ਤੋਂ HIV ਦਾ ਖਤਰਾ
ਇਹ ਵਿਸ਼ਾਣੂ ਅਸੁਰੱਖਿਅਤ ਯੌਨ ਸੰਬੰਧ ਤੋਂ ਇਲਾਵਾ ਵੀ ਸੰਕਰਮਿਤ ਵਿਅਕਤੀ ਦੇ ਖੂਨ ਦੇ ਸੰਪਰਕ ਰਾਹੀਂ ਵੀ ਫੈਲ ਸਕਦਾ ਹੈ। HIV ਨਾਲ ਸੰਕਰਮਿਤ ਹੋਣ ਦੇ ਕੁਝ ਹਫ਼ਤਿਆਂ ਦੇ ਅੰਦਰ ਇਕ ਪ੍ਰਭਾਵਿਤ ਵਿਅਕਤੀ ਨੂੰ ਬੁਖਾਰ, ਗਲ਼ੇ 'ਚ ਖਰਾਸ਼ ਅਤੇ ਕਮਜ਼ੋਰੀ ਵਰਗੇ ਫਲੂ ਲੱਛਣ ਹੋ ਸਕਦੇ ਹਨ। ਇਸ ਤੋਂ ਬਾਅਦ ਜਦੋਂ ਤੱਕ ਇਹ ਏਡਜ਼ ਨਹੀਂ ਹੋ ਜਾਂਦੀ ਉਦੋਂ ਤੱਕ ਇਸ ਬਿਮਾਰੀ ਦੇ ਕੋਈ ਲੱਛਣ ਨਹੀਂ ਹੁੰਦੇ। ਏਡਜ਼ ਦੇ ਲੱਛਣਾਂ ਵਿੱਚ ਭਾਰ ਘਟਣਾ, ਬੁਖਾਰ ਜਾਂ ਰਾਤ ਨੂੰ ਪਸੀਨਾ ਆਉਣਾ, ਕਮਜ਼ੋਰੀ ਅਤੇ ਵਾਰ-ਵਾਰ ਸੰਕਰਮਿਤ ਹੋਣਾ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਤੇ PCS ਅਧਿਕਾਰੀਆਂ ਦੇ ਤਬਾਦਲੇ
ਐੱਚ. ਆਈ. ਵੀ. ਦਾ ਕੋਈ ਅਸਰਦਾਰ ਇਲਾਜ ਨਹੀਂ ਹੈ ਪਰ ਅਜਿਹੀਆਂ ਦਵਾਈਆਂ ਹਨ ਜੋ ਇਸ ਦੇ ਪ੍ਰਬੰਧਨ ਲਈ ਵਰਤੀਆਂ ਜਾ ਸਕਦੀਆਂ ਹਨ। ਗੁਰੂਗ੍ਰਾਮ ਸਥਿਤ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ 'ਚ ਇੰਟਰਨਲ ਮੈਡੀਸਨ ਦੇ ਨਿਰਦੇਸ਼ਕ ਸਤੀਸ਼ ਕੌਲ ਨੇ ਕਿਹਾ ਕਿ ਭਾਰਤ ਵਿੱਚ ਐੱਚ. ਆਈ. ਵੀ. ਦੀ ਸਥਿਤੀ ਪਿਛਲੇ ਇਕ ਦਹਾਕੇ 'ਚ ਸਥਿਰ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ NACA ਦਾ ਬਹੁਤ ਵਧੀਆ ਨੈੱਟਵਰਕ ਹੈ, ਜੋ ਐਚ.ਆਈ.ਵੀ. ਦੇ ਮਰੀਜ਼ਾਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ। 'ਹਾਈਲੀ ਐਕਟਿਵ ਐਂਟੀ ਰੈਟਰੋਵਾਇਰਲ ਇਲਾਜ (HAART) ਆਸਾਨੀ ਨਾਲ ਉਪਲਬਧ ਹੈ।