ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਜੰਗ ਨੇ 92 ਡਾਲਰ ਤੱਕ ਪਹੁੰਚਾ''ਤੀਆਂ ਕੱਚੇ ਤੇਲ ਦੀਆਂ ਕੀਮਤਾਂ

Wednesday, Jul 22, 2026 - 10:02 AM (IST)

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਜੰਗ ਨੇ 92 ਡਾਲਰ ਤੱਕ ਪਹੁੰਚਾ''ਤੀਆਂ ਕੱਚੇ ਤੇਲ ਦੀਆਂ ਕੀਮਤਾਂ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਮੁੜ ਤੋਂ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਅਮਰੀਕਾ-ਇਰਾਨ ਦੀ ਜੰਗ ਦੇ ਕਾਰਨ ਪੂਰੀ ਦੁਨੀਆ ਦੀ ਤੇਲ-ਗੈਸ ਸਪਲਾਈ ਇਕ ਵਾਰ ਫ਼ਿਰ ਤੋਂ ਖ਼ਤਰੇ 'ਚ ਪੈ ਗਈ ਹੈ। ਦੋਹਾਂ ਧਿਰਾਂ ਵਿਚਾਲੇ ਜਾਰੀ ਹਮਲਿਆਂ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਬ੍ਰੈਂਟ ਕਰੂਡ ਦੀ ਕੀਮਤ 92 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ, ਜੋ ਕਿ ਪਿਛਲੇ 5 ਹਫ਼ਤਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਇਲਾਵਾ ਅਮਰੀਕੀ ਡਬਲਯੂ.ਟੀ.ਆਈ. (WTI) ਕਰੂਡ ਵੀ ਵਧ ਕੇ ਲਗਭਗ 85.21 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।

ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਉਨ੍ਹਾਂ ਨੇ 21 ਜੁਲਾਈ ਦੀ ਰਾਤ ਨੂੰ ਇਰਾਨ ਖ਼ਿਲਾਫ਼ ਲਗਾਤਾਰ 11ਵੇਂ ਦਿਨ ਹਵਾਈ ਹਮਲੇ ਜਾਰੀ ਰੱਖੇ ਹਨ। ਇਨ੍ਹਾਂ ਹਮਲਿਆਂ 'ਚ ਇਰਾਨ ਦੇ ਫੌਜੀ ਕਮਾਂਡ ਸੈਂਟਰਾਂ, ਡਰੋਨ ਸਟੋਰੇਜ ਸੈਂਟਰ, ਹਵਾਈ ਜਹਾਜ਼ਾਂ ਦੇ ਹੈਂਗਰਾਂ ਅਤੇ ਲੌਜਿਸਟਿਕਸ ਇਨਫਰਾਸਟ੍ਰੱਕਚਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। CENTCOM ਮੁਤਾਬਕ ਇਸ ਕਾਰਵਾਈ ਦਾ ਮਕਸਦ ਹੋਰਮੁਜ਼ 'ਚ ਵਪਾਰਕ ਜਹਾਜ਼ਾਂ ਲਈ ਇਰਾਨੀ ਖ਼ਤਰੇ ਨੂੰ ਘਟਾਉਣਾ ਹੈ।

ਇਹ ਵੀ ਪੜ੍ਹੋ- ਬ੍ਰਿਟਿਸ਼ ਮੁੰਡੇ ਦਾ ਕਤਲ ਕਰਨ ਵਾਲੇ ਵਿਕਰਮ ਦਿਗਵਾ ਦੀ ਮਾਂ ਨੂੰ ਵੀ ਹੋਈ ਜੇਲ੍ਹ ! ਜਾਣੋ ਕਿਉਂ ਹੋਈ ਕਾਰਵਾਈ

ਹੋਰਮਜ਼ੁ, ਜੋ ਕਿ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਲਾਂਘਿਆਂ 'ਚੋਂ ਇਕ ਹੈ ਤੇ ਇੱਥੋਂ ਦੁਨੀਆ ਦਾ ਲਗਭਗ 20 ਫ਼ੀਸਦੀ ਤੇਲ ਗੁਜ਼ਰਦਾ ਹੈ। ਇੱਥੇ ਵਪਾਰਕ ਜਹਾਜ਼ਾਂ 'ਤੇ ਵਧਦੇ ਜਾ ਰਹੇ ਹਮਲੇ ਤੇਲ ਦੀਆਂ ਕੀਮਤਾਂ ਦੇ ਅਸਮਾਨੀਂ ਪਹੁੰਚਣ ਦਾ ਸਭ ਤੋਂ ਅਹਿਮ ਕਾਰਨ ਹਨ। ਇਸ ਤੋਂ ਇਲਾਵਾ ਅਮਰੀਕਾ-ਇਰਾਨ ਦੀ ਨਾਕਾਬੰਦੀ ਨੇ ਵੀ ਆਪਣਾ ਅਸਰ ਦਿਖਾਇਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਬ੍ਰੈਂਟ ਕਰੂਡ ਦਾ 92 ਡਾਲਰ 'ਤੇ ਹੋਣਾ ਅਜੇ ਵੀ ਇਨ੍ਹਾਂ ਸਾਰੇ ਖ਼ਤਰਿਆਂ ਦੇ ਮੁਕਾਬਲੇ ਘੱਟ ਹੈ, ਕਿਉਂਕਿ ਬਾਜ਼ਾਰ ਨੂੰ ਅਜੇ ਵੀ ਅਮਰੀਕਾ-ਇਰਾਨ ਵਿਚਾਲੇ ਅਸਥਾਈ ਜੰਗਬੰਦੀ ਦੀ ਆਸ ਹੈ। ਹਾਲਾਂਕਿ, ਜੇਕਰ ਅਮਰੀਕਾ ਇਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹਮਲਾ ਕਰਦਾ ਹੈ, ਤਾਂ ਇਹ ਜੰਗ ਹੋਰ ਭਿਆਨਕ ਰੂਪ ਧਾਰਨ ਕਰ ਸਕਦੀ ਹੈ ਅਤੇ ਤੇਲ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆ ਸਕਦਾ ਹੈ। 

ਜੇਕਰ ਅਜਿਹੇ ਹਾਲਾਤ ਬਣੇ ਤਾਂ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਮੁਸ਼ਕਲਾਂ ਕਾਫ਼ੀ ਤੇਜ਼ੀ ਨਾਲ ਵਧ ਸਕਦੀਆਂ ਹਨ, ਕਿਉਂਕਿ ਭਾਰਤ ਆਪਣੀਆਂ ਤੇਲ-ਗੈਸ ਦੀਆਂ ਲੋੜਾਂ ਲਈ ਦੂਜੇ ਦੇਸ਼ਾਂ 'ਤੇ ਹੀ ਨਿਰਭਰ ਹੈ ਤੇ ਦੇਸ਼ 'ਚ ਊਰਜਾ ਸਪਲਾਈ ਦੀ ਮੰਗ ਪੂਰੀ ਕਰਨ ਲਈ ਸਪਲਾਈ ਦਾ ਨਿਰੰਤਰ ਬਣੇ ਰਹਿਣਾ ਬੇਹੱਦ ਜ਼ਰੂਰੀ ਹੈ। ਪਰ ਜੇ ਅਮਰੀਕਾ-ਇਰਾਨ ਵਿਚਾਲੇ ਛੇਤੀ ਹੀ ਸੁਲਾਹ ਨਾ ਹੋਈ ਤਾਂ ਭਾਰਤ 'ਚ ਵੀ ਤੇਲ-ਗੈਸ ਨੂੰ ਲੈ ਕੇ ਰਾਸ਼ਨਿੰਗ ਕਰਨੀ ਪੈ ਸਕਦੀ ਹੈ ਤੇ ਕੀਮਤਾਂ 'ਚ ਵੀ ਇਜ਼ਾਫਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਬ੍ਰਿਟੇਨ 'ਚ ਬਦਲ ਗਿਆ PM ! ਭਾਰਤੀ ਮੂਲ ਦੇ 2 ਲੀਡਰਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News