ਇਸਰੋ ਪੁਲਾੜ ’ਚ ਨਵੀਂ ਪੁਲਾਂਘ ਪੁੱਟਣ ਲਈ ਤਿਆਰ, 2022 ਦੇ ਪਹਿਲੇ ਲਾਂਚਿੰਗ ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ

Sunday, Feb 13, 2022 - 01:24 PM (IST)

ਬੇਂਗਲੁਰੂ (ਭਾਸ਼ਾ)— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਪੁਲਾੜ ’ਚ ਨਵੀਂ ਪੁਲਾਂਘ ਪੁੱਟਣ ਲਈ ਤਿਆਰ-ਬਰ-ਤਿਆਰ ਹੈ। ਇਸਰੋ ਦੇ 2022 ਦੇ ਪਹਿਲੇ ਲਾਂਚ ਮਿਸ਼ਨ ਤਹਿਤ ਪੀ. ਐੱਸ. ਐੱਲ. ਵੀ-ਸੀ 52 ਜ਼ਰੀਏ ਧਰਤੀ ’ਤੇ ਨਜ਼ਰ ਰੱਖਣ ਵਾਲੇ ਸੈਟੇਲਾਈਟ ਈ. ਓ. ਐੱਸ-04 ਨੂੰ ਪੰਧ ’ਚ ਭੇਜਣ ਲਈ 25 ਘੰਟੇ ਦੀ ਉਲਟੀ ਗਿਣਤੀ ਐਤਵਾਰ ਸਵੇਰੇ ਸ਼ੁਰੂ ਹੋ ਗਈ ਹੈ। ਪੁਲਾੜ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਧਰੂਵੀ ਸੈਟੇਲਾਈਟ ਲਾਂਚ ਵ੍ਹੀਕਲ (ਪੀ. ਐੱਸ. ਐੱਲ. ਵੀ-ਸੀ) ਆਪਣੇ ਨਾਲ ਦੋ ਛੋਟੇ ਸੈਟੇਲਾਈਟਾਂ ਨੂੰ ਲੈ ਕੇ ਜਾਵੇਗਾ। ਇਸ ਦੀ ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਸੋਮਵਾਰ ਨੂੰ ਸਵੇਰੇ 5:59 ਵਜੇ ਤੈਅ ਹੈ।

ਉਲਟੀ ਗਿਣਤੀ ਸ਼ੁਰੂ—
ਇਸ ਬਾਬਤ ਇਸਰੋ ਨੇ ਇਕ ਟਵੀਟ ਵਿਚ ਕਿਹਾ, ‘‘ਪੀ. ਐੱਸ. ਐੱਲ. ਵੀ-ਸੀ52/ਈ. ਓ. ਐੱਸ-04 ਮਿਸ਼ਨ: ਲਾਂਚਿੰਗ ਲਈ 25 ਘੰਟੇ 30 ਮਿੰਟ ਦੀ ਉਲਟੀ ਗਿਣਤੀ ਦੀ ਪ੍ਰਕਿਰਿਆ ਅੱਜ ਯਾਨੀ ਕਿ ਐਤਵਾਰ ਸਵੇਰੇ 4:29 ਵਜੇ ਸ਼ੁਰੂ ਹੋ ਗਈ ਹੈ।

PunjabKesari

ਪੀ. ਐੱਸ. ਐੱਲ. ਵੀ-ਸੀ52 ਆਪਣੇ ਨਾਲ ਦੋ ਛੋਟੇ ਸੈਟੇਲਾਈਟਾਂ ਨੂੰ ਵੀ ਲੈ ਕੇ ਜਾਵੇਗਾ—

ਈ. ਓ. ਐੱਸ-04 ਇਕ ‘ਰਡਾਰ ਇਮੇਜਿੰਗ ਸੈਟੇਲਾਈਟ’ ਹੈ, ਜਿਸ ਨੂੰ ਖੇਤੀ, ਜੰਗਲਾਤ, ਬੂਟੇ ਲਾਉਣਾ, ਮਿੱਟੀ ਦੀ ਨਮੀ ਅਤੇ ਜਲ ਵਿਗਿਆਨ ਅਤੇ ਹੜ੍ਹ ਮੈਪਿੰਗ ਵਰਗੀਆਂ ਐਪਲੀਕੇਸ਼ਨਾਂ ਅਤੇ ਸਾਰੇ ਮੌਸਮ ਸਥਿਤੀਆਂ ’ਚ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਪੀ. ਐੱਸ. ਐੱਲ. ਵੀ-ਸੀ52 ਆਪਣੇ ਨਾਲ ਦੋ ਛੋਟੇ ਸੈਟੇਲਾਈਟਾਂ ਨੂੰ ਵੀ ਲੈ ਕੇ ਜਾਵੇਗਾ, ਜਿਨ੍ਹਾਂ ’ਚ ਕੋਲੋਰਾਡੋ ਯੂਨੀਵਰਸਿਟੀ, ਬੋਲਡਰ ਦੀ ਵਾਯੂਮੰਡਲ ਅਤੇ ਪੁਲਾੜ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ। ਭਾਰਤੀ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਸੰਸਥਾ ਦਾ ਸੈਟੇਲਾਈਟ ਇਨਸਪਾਇਰਸੈਟ-1 ਵੀ ਸ਼ਾਮਲ ਹੈ। ਇਸ ਵਿਚ ਐੱਨ. ਟੀ. ਯੂ, ਸਿੰਗਾਪੁਰ ਅਤੇ ਐੱਨ. ਸੀ. ਯੂ, ਤਾਈਵਾਨ ਦਾ ਵੀ ਯੋਗਦਾਨ ਰਿਹਾ ਹੈ। 

ਇਸ ਮਿਸ਼ਨ ਦਾ ਉਦੇਸ਼-
ਇਸ ਮਿਸ਼ਨ ਦਾ ਉਦੇਸ਼ ਆਇਨਮੰਡਲ ਦੀ ਗਤੀ ਵਿਗਿਆਨ ਅਤੇ ਸੂਰਜ ਦੇ ਕੋਰੋਨਲ ਥਰਮਲ ਪ੍ਰਕਿਰਿਆਵਾਂ ਦੀ ਸਮਝ ’ਚ ਸੁਧਾਰ ਕਰਨਾ ਹੈ। ਉੱਥੇ ਹੀ ਦੂਜਾ ਸੈਟੇਲਾਈਟ ਇਸਰੋ ਦਾ ਇਕ ਤਕਨਾਲੋਜੀ ਪ੍ਰਦਰਸ਼ਕ ਸੈਟੇਲਾਈਟ ਹੈ। ਇਸ ਦੇ ਯੰਤਰ ਦੇ ਰੂਪ ਵਿਚ ਇਕ ਥਰਮਲ ਇਮੇਜਿੰਗ ਕੈਮਰਾ ਹੋਣ ਨਾਲ ਸੈਟੇਲਾਈਟ ਜ਼ਮੀਨ ਦੀ ਸਤ੍ਹਾ ਦੇ ਤਾਪਮਾਨ, ਝੀਲਾਂ ਦੇ ਪਾਣੀ ਦੀ ਸਤ੍ਹਾ ਦੇ ਤਾਪਮਾਨ, ਫਸਲਾਂ ਅਤੇ ਜੰਗਲ ਅਤੇ ਦਿਨ-ਰਾਤ ਦੇ ਮੁਲਾਂਕਣ ’ਚ ਮਦਦ ਪ੍ਰਦਾਨ ਕਰੇਗਾ।


Tanu

Content Editor

Related News