ਭ੍ਰਿਸ਼ਟਾਚਾਰ: ਪਾਈਪ ’ਚੋਂ ਪਾਣੀ ਦੀ ਜਗ੍ਹਾ ਡਿੱਗਣ ਲੱਗੀਆਂ ਨੋਟਾਂ ਦੀਆਂ ਥੱਦੀਆਂ
Thursday, Nov 25, 2021 - 03:02 AM (IST)
ਬੈਂਗਲੁਰੂ – ਐਂਟੀ-ਕਰੱਪਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਬੁੱਧਵਾਰ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਵਿਚ ਸਰਕਾਰੀ ਅਧਿਕਾਰੀਆਂ ਖਿਲਾਫ ਪੂਰੇ ਕਰਨਾਟਕ ’ਚ 60 ਥਾਵਾਂ ’ਤੇ ਇਕੋ ਵੇਲੇ ਛਾਪੇਮਾਰੀ ਕੀਤੀ। ਇਸ ਦੌਰਾਨ ਬਿਊਰੋ ਨੂੰ ਇਕ ਅਜਿਹੀ ਜਗ੍ਹਾ ਤੋਂ ਦੌਲਤ ਭਰੀ ਮਿਲੀ, ਜਿੱਥੋਂ ਕਿਸੇ ਨੇ ਉਮੀਦ ਤਕ ਨਹੀਂ ਕੀਤੀ ਸੀ। ਛਾਪੇਮਾਰੀ ਦੌਰਾਨ ਕਰਨਾਟਕ ਦੇ ਕਲਬੁਰਗੀ ਤੋਂ ਹੈਰਾਨ ਕਰ ਦੇਣ ਵਾਲੀਆਂ ਫੋਟੋਆਂ ਸਾਹਮਣੇ ਆਈਆਂ ਹਨ। ਪੀ. ਡਬਲਯੂ. ਡੀ. ਵਿਭਾਗ ’ਚ ਜੂਨੀਅਰ ਇੰਜੀਨੀਅਰ ਐੱਸ. ਐੱਮ. ਬਿਰਾਦਰ ਦੇ ਜੇਵਰਗੀ ਟਾਊਨ ’ਚ ਸਥਿਤ ਘਰ ’ਚ ਛਾਪੇਮਾਰੀ ਦੌਰਾਨ ਜਾਂਚ ਟੀਮ ਨੂੰ ਸੂਚਨਾ ਮਿਲੀ ਕਿ ਪਲਾਸਟਿਕ ਦੀ ਪਾਈਪਲਾਈਨ ਵਿਚ ਰੁਪਏ ਲੁਕੋਏ ਗਏ ਹਨ। ਇਸ ’ਤੇ ਟੀਮ ਨੇ ਕਾਰਵਾਈ ਕਰਦੇ ਹੋਏ ਪਾਈਪ ਨੂੰ ਕੱਟ ਕੇ ਰੁਪਏ ਕੱਢੇ। ਬਿਰਾਦਰ ਦੇ ਘਰ ’ਚੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਵੀ ਬਰਾਮਦ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।