ਆਫ਼ ਦਾ ਰਿਕਾਰਡ : ਵੈਕਸੀਨ ਲਗਵਾਉਣ ਨੂੰ ਲੈ ਕੇ ਲੋਕਾਂ ’ਚ ਹੈ ਝਿਜਕ

Tuesday, Jan 05, 2021 - 10:28 AM (IST)

ਆਫ਼ ਦਾ ਰਿਕਾਰਡ : ਵੈਕਸੀਨ ਲਗਵਾਉਣ ਨੂੰ ਲੈ ਕੇ ਲੋਕਾਂ ’ਚ ਹੈ ਝਿਜਕ

ਨਵੀਂ ਦਿੱਲੀ- ਸਰਕਾਰ ਵੈਕਸੀਨ ਲਈ ਵੱਡੀਆਂ ਯੋਜਨਾਵਾਂ ਨੂੰ ਅਮਲੀ-ਜਾਮਾ ਪਹਿਨਾ ਰਹੀ ਹੈ। 2 ਵੈਕਸੀਨਾਂ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਵੱਡੀ ਗਿਣਤੀ ’ਚ ਲੋਕ ਇਸ ਨੂੰ ਲਗਵਾਉਣ ਲਈ ਅੱਗੇ ਨਹੀਂ ਆਉਣਾ ਚਾਹੁੰਦੇ। ਵੈਕਸੀਨ ਨੂੰ ਲੈ ਕੇ ਧਾਰਮਿਕ ਸੰਗਠਨਾਂ ਨੇ ਵੱਖਰੀ ਤਰ੍ਹਾਂ ਦੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਨੇਤਾ ਅਤੇ ਮੰਤਰੀ ਵੀ ਵੈਕਸੀਨ ਦੇ ਸਵਾਲਾਂ ਤੋਂ ਕਤਰਾਅ ਰਹੇ ਹਨ। ਵੈਕਸੀਨ ਨੂੰ ਲੈ ਕੇ ਹੋਏ ਵੱਖ-ਵੱਖ ਸਰਵੇਖਣਾਂ ਦੌਰਾਨ ਲੋਕਾਂ ਵਲੋਂ ਟੀਕਾ ਲਗਵਾਉਣ ’ਚ ਝਿਜਕ ਵਾਲੀ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਸ਼ਿਵਰਾਜ ਸਿੰਘ ਦਾ ਐਲਾਨ- ਉਹ ਹਾਲੇ ਨਹੀਂ ਲਗਵਾਉਣਗੇ ਕੋਰੋਨਾ ਟੀਕਾ, ਦੱਸਿਆ ਇਹ ਕਾਰਨ

ਆਨਲਾਈਨ ਪਲੇਟਫਾਰਮ ਲੋਕਲ ਸਰਕਲ ਦੇ ਸਰਵੇਖਣ ਅਨੁਸਾਰ ਸਰਵੇਖਣ ਦੌਰਾਨ 60 ਫੀਸਦੀ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਉਹ ਜਲਦਬਾਜ਼ੀ ਬਿਲਕੁਲ ਨਹੀਂ ਕਰਨਗੇ। ਸਰਵੇਖਣ ਦੌਰਾਨ 262 ਜ਼ਿਲ੍ਹਿਆਂ ਦੇ ਲਗਭਗ 25 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇਨ੍ਹਾਂ 'ਚੋਂ 15 ਹਜ਼ਾਰ ਵਿਅਕਤੀ ਅਜਿਹੇ ਹਨ, ਜਿਨ੍ਹਾਂ ਨੂੰ ਜੇ ਅਗਲੇ ਦੋ ਮਹੀਨਿਆਂ ਦੌਰਾਨ ਵੈਕਸੀਨ ਉਪਲੱਬਧ ਹੋ ਵੀ ਜਾਂਦੀ ਹੈ ਤਾਂ ਉਹ ਇਸ ਨੂੰ ਲਗਵਾਉਣ ਵਿਚ ਪਹਿਲ ਨਹੀਂ ਕਰਨਗੇ।

ਇਹ ਵੀ ਪੜ੍ਹੋ : ‘ਵਾਟਰ ਪਰੂਫ਼ ਟੈਂਟ ਕੀਤੇ ਸਥਾਪਤ, ਬਜ਼ੁਰਗ ਕਿਸਾਨਾਂ ਦੀ ਸਿਹਤ ਦੀ ਚਿੰਤਾ, ਨੌਜਵਾਨ ਰੱਖ ਰਹੇ ਖਿਆਲ’

ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦੇ ਭਗਵਾਨ ਮਹਾਵੀਰ ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਜੁਗਲ ਕਿਸ਼ੋਰ ਦੀ ਦੇਖ-ਰੇਖ ਹੇਠ ਹੋਏ ਇਕ ਸਰਵੇਖਣ ਵਿਚ ਸ਼ਾਮਲ ਲੋਕਾਂ ਵਿਚੋਂ 40 ਫੀਸਦੀ ਆਪਣੇ ਬੱਚਿਆਂ ਨੂੰ ਫਿਲਹਾਲ ਵੈਕਸੀਨ ਲਗਵਾਉਣ ਲਈ ਸਹਿਮਤ ਨਹੀਂ ਹਨ। 29 ਫੀਸਦੀ ਤੋਂ ਵੱਧ ਲੋਕ ਹਾਲੇ ਖ਼ੁਦ ਨੂੰ ਵੈਕਸੀਨ ਦਾ ਟੀਕਾ ਲਗਵਾਉਣ ਤੋਂ ਬਚਣਾ ਚਾਹੁੰਦੇ ਹਨ। ਟੀ.ਵੀ. ਕੈਮਰਿਆਂ ਦੇ ਸਾਹਮਣੇ ਵੈਕਸੀਨ ਲਗਵਾਉਣ ਦੀ ਵਕਾਲਤ ਕਰਨ ਵਾਲੇ ਕਈ ਨੇਤਾ ਖ਼ੁਦ ਨੂੰ ਵੈਕਸੀਨ ਲਗਵਾਉਣ ਦੇ ਸਵਾਲ ਤੋਂ ਕਤਰਾਅ ਰਹੇ ਹਨ। ਕੇਂਦਰ ਸਰਕਾਰ ਦੇ ਕਈ ਮੰਤਰੀਆਂ ਵੱਲੋਂ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ। ਭਾਜਪਾ ਦੇ ਇਕ ਕੇਂਦਰੀ ਅਹੁਦੇਦਾਰ ਨੇ ਕਿਹਾ ਕਿ ਜੇ ਵੈਕਸੀਨ ਨੂੰ ਲੈ ਕੇ ਚੋਟੀ ਦੇ ਪੱਧਰ ’ਤੇ ਕੋਈ ਨਿਰਦੇਸ਼ ਆਉਂਦਾ ਹੈ ਤਾਂ ਉੁਸ ਦੀ ਪਾਲਣਾ ਕੀਤੀ ਜਾਵੇਗੀ ਪਰ ਇਹ ਗੱਲ ਤੈਅ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਇਸ ਸਬੰਧੀ ਨਵੀਂ ਮੁਹਿੰਮ ਸ਼ੁਰੂ ਕਰਨਗੇ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News