ਕੋਰੋਨਾ ਵੈਕਸੀਨ ''ਤੇ ਵੱਡੀ ਖ਼ਬਰ- ਏਮਜ਼ ਡਾਕਟਰ ਦਾ ਦਾਅਵਾ, ਇਸੇ ਮਹੀਨੇ ਮਿਲ ਸਕਦਾ ਹੈ ਟੀਕਾ

12/03/2020 4:44:07 PM

ਨੈਸ਼ਨਲ ਡੈਸਕ- ਕੋਰੋਨਾ ਵੈਕਸੀਨ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਦੇਸ਼ ਵਾਸੀਆਂ ਨਾਲ ਚੰਗੀ ਖ਼ਬਰ ਸ਼ੇਅਰ ਕੀਤੀ ਹੈ। ਰਣਦੀਪ ਗੁਲੇਰੀਆ ਨੇ ਦੱਸਿਆ ਕਿ ਭਾਰਤ 'ਚ ਕੋਰੋਨਾ ਟੀਕੇ ਦਾ ਟ੍ਰਾਇਲ ਆਖਰੀ ਪੜਾਅ 'ਚ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਸੇ ਮਹੀਨੇ ਜਾਂ ਫਿਰ ਅਗਲੇ ਮਹੀਨੇ ਤੱਕ ਕੋਰੋਨਾ ਵੈਕਸੀਨ ਆ ਜਾਵੇ। ਡਾ. ਗੁਲੇਰੀਆ ਨੇ ਕਿਹਾ ਕਿ ਇੰਡੀਅਨ ਰੈਗੂਲੇਟਰੀ ਅਥਾਰਿਟੀ ਤੋਂ ਸਾਨੂੰ ਜਲਦ ਹੀ ਐਮਰਜੈਂਸੀ ਯੂਜ਼ ਆਥਰਾਈਜੇਸ਼ਨ ਲੈਣੀ ਚਾਹੀਦੀ ਹੈ ਤਾਂ ਕਿ ਜਨਤਾ ਨੂੰ ਵੈਕਸੀਨ ਦੇਣੀ ਸ਼ੁਰੂ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਕਿਸਾਨਾਂ ਨੇ ਨਹੀਂ ਖਾਧਾ ਸਰਕਾਰ ਦਾ ਖਾਣਾ, ਬਾਹਰੋਂ ਮੰਗਵਾਇਆ ਲੰਚ

70-80 ਹਜ਼ਾਰ ਵਲੰਟੀਅਰਜ਼ ਨੂੰ ਲੱਗਾ ਟੀਕਾ 
ਡਾ. ਗੁਲੇਰੀਆ ਨੇ ਦੱਸਿਆ ਕਿ 70-80 ਹਜ਼ਾਰ ਵਲੰਟੀਅਰਜ਼ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਹੁਣ ਤੱਕ ਕਿਸੇ 'ਤੇ ਕੋਈ ਗਲਤ ਪ੍ਰਭਾਵ ਨਹੀਂ ਦਿੱਸਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡਾਟਾ ਤੋਂ ਇਹ ਪਤਾ ਲੱਗਦਾ ਹੈ ਕਿ ਟੀਕਾ ਥੋੜ੍ਹੇ ਸਮੇਂ ਲਈ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ ਕਿ ਟੀਕੇ ਨੂੰ ਸੁਰੱਖਿਅਤ ਰੱਖਣ ਲਈ ਕੋਲਡ ਚੇਨ, ਉਪਯੁਕਤ ਸਟੋਰ ਵੇਅਰਹਾਊਸ ਉਪਲੱਬਧ ਕਰਨ, ਰਣਨੀਤੀ ਵਿਕਸਿਤ ਕਰਨ, ਟੀਕਾਕਰਣ ਅਤੇ ਸੀਰਿੰਜ ਦੀ ਉਪਲੱਬਧਤਾ ਸਮੇਤ ਕੇਂਦਰ ਅਤੇ ਸੂਬੇ ਪੱਧਰ 'ਤੇ ਟੀਕਾ ਵੰਡ ਯੋਜਨਾ ਲਈ ਯੁੱਧ ਪੱਧਰ 'ਤੇ ਕੰਮ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ, ਕੋਵਿਡ-19 ਦੇ ਮਾਮਲੇ 95 ਲੱਖ ਦੇ ਪਾਰ

ਬਜ਼ੁਰਗਾਂ ਅਤੇ ਸਿਹਤ ਕਰਮੀਆਂ ਨੂੰ ਲਗਾਇਆ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਟੀਕਾ
ਰਣਦੀਪ ਨੇ ਕਿਹਾ ਕਿ ਕੋਰੋਨਾ ਟੀਕਾ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਇਸ ਮਹਾਮਾਰੀ ਤੋਂ ਵੱਧ ਖ਼ਤਰਾ ਹੈ। ਬਜ਼ੁਰਗ ਅਤੇ ਸਿਹਤ ਕਰਮੀਆਂ ਨੂੰ ਕੋਰੋਨਾ ਦਾ ਟੀਕਾ ਸਭ ਤੋਂ ਪਹਿਲਾਂ ਲਗਾਇਆ ਜਾਣਾ ਚਾਹੀਦਾ। ਚੇਨਈ 'ਚ ਕੋਰੋਨਾ ਵੈਕਸੀਨ ਦੇ ਟ੍ਰਾਇਲ 'ਤੇ ਪ੍ਰਭਾਵ ਨੂੰ ਲੈ ਕੇ ਰਣਦੀਪ ਨੇ ਕਿਹਾ ਕਿ ਜਦੋਂ ਅਸੀਂ ਵੱਡੀ ਗਿਣਤੀ 'ਚ ਲੋਕਾਂ ਨੂੰ ਟੀਕਾ ਲਗਾਉਂਦੇ ਹਾਂ ਤਾਂ ਉਨ੍ਹਾਂ 'ਚੋਂ ਕੁਝ ਨੂੰ ਕੋਈ ਨਾ ਕੋਈ ਬੀਮਾਰੀ ਹੋ ਸਕਦੀ ਹੈ, ਜੋ ਟੀਕੇ ਨਾਲ ਸੰਬੰਧਤ ਨਹੀਂ ਹੋ ਸਕਦੀ। ਇਸ ਲਈ ਹਰ ਗੱਲ ਦਾ ਧਿਆਨ ਵੀ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ : ਆਪਣੀ ਸਾਰੀ ਜ਼ਮੀਨ PM ਮੋਦੀ ਦੇ ਨਾਂ ਕਰਨਾ ਚਾਹੁੰਦੀ ਹੈ 85 ਸਾਲ ਦੀ 'ਬੀਬੀ', ਵਜ੍ਹਾ ਕਰੇਗੀ ਭਾਵੁਕ


DIsha

Content Editor

Related News