ਫਰਾਂਸ ਤੋਂ ਪਰਤੇ ਮੁੰਡੇ ਨੂੰ ਆਈਸੋਲੇਟ ਰਹਿਣ ਦੇ ਸੀ ਆਦੇਸ਼, ਨਿਯਮਾ ਦੀ ਅਣਦੇਖੀ ਕਰ ਕਰਵਾਇਆ ਵਿਆਹ

Saturday, Mar 21, 2020 - 10:24 AM (IST)

ਫਰਾਂਸ ਤੋਂ ਪਰਤੇ ਮੁੰਡੇ ਨੂੰ ਆਈਸੋਲੇਟ ਰਹਿਣ ਦੇ ਸੀ ਆਦੇਸ਼, ਨਿਯਮਾ ਦੀ ਅਣਦੇਖੀ ਕਰ ਕਰਵਾਇਆ ਵਿਆਹ

ਹੈਦਰਾਬਾਦ—ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਨੇ ਤਬਾਹੀ ਮਚਾ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਜਿੱਥੇ ਕੁਝ ਹਦਾਇਤਾਂ ਦਾ ਪਾਲਣ ਕਰਨ ਲਈ ਅਪੀਲ ਕੀਤੀ ਹੈ, ਉੱਥੇ ਕੁਝ ਲੋਕਾਂ ਵੱਲੋਂ ਲਾਪਰਵਾਹੀ ਵਰਤ ਕੇ ਜਾਨ ਜ਼ੋਖਿਮ 'ਚ ਪਾਈ ਜਾ ਰਹੀ ਹੈ। ਅਜਿਹਾ ਹੀ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਕੁਝ ਦਿਨ ਪਹਿਲਾਂ ਫਰਾਂਸ ਤੋਂ ਪਰਤਿਆਂ ਸੀ ਲਿਹਾਜਾ ਪ੍ਰਸ਼ਾਸਨ ਨੇ ਉਸ ਨੂੰ ਦੋ ਹਫਤਿਆਂ ਲਈ ਘਰ 'ਚ ਰਹਿਣ ਲਈ ਕਿਹਾ ਸੀ ਪਰ ਉਸ ਸ਼ਖਸ ਨੇ ਹੋਮ ਕੁਆਰੰਟੀਨ ਦੀ ਪਰਵਾਹ ਕੀਤੇ ਬਿਨਾਂ ਹੀ 1000 ਮਹਿਮਾਨ ਸੱਦ ਕੇ ਵਿਆਹ ਰਚਾ ਲਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਦੱਸ ਦੇਈਏ ਕਿ ਲਾੜਾ ਅਤੇ ਉਸ ਦਾ ਦੋਸਤ 12 ਮਾਰਚ ਨੂੰ ਫਰਾਂਸ ਤੋਂ ਹੈਦਰਾਬਾਦ ਪਹੁੰਚੇ ਸਨ। ਉਨ੍ਹਾਂ ਨੂੰ 2 ਹਫਤਿਆਂ ਲਈ ਹੋਮ ਕੁਆਰੰਟੀਨ 'ਚ ਰਹਿਣਾ ਸੀ। ਦੱਸਿਆ ਜਾਂਦਾ ਹੈ ਕਿ ਵਿਆਹ 'ਚ ਕਈ ਵੀ.ਆਈ.ਪੀ ਮਹਿਮਾਨ ਵੀ ਸ਼ਾਮਲ ਹੋਏ ਸੀ। ਵਿਆਹ ਦੌਰਾਨ ਲਾੜੇ ਅਤੇ ਉਸ ਦੇ ਦੋਸਤ ਨੇ ਮਾਸਕ ਨਹੀਂ ਪਹਿਨਿਆ ਸੀ।

ਦੱਸਣਯੋਗ ਹੈ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਕਸ਼ੇਖਰ ਰਾਵ ਨੇ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਇਆ ਸੂਬੇ 'ਚ ਵਿਆਹ ਲਈ ਜ਼ਿਆਦਾ ਇੱਕਠ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਈਵੈਂਟ 'ਚ ਘੱਟ ਤੋਂ ਘੱਟ ਲੋਕ ਸ਼ਾਮਲ ਹੋਣ।


author

Iqbalkaur

Content Editor

Related News