ਕੋਰੋਨਾ ਵਾਇਰਸ : SC 'ਚ ਵਕੀਲਾਂ, ਪਟੀਸ਼ਨਕਰਤਾਵਾਂ, ਪੱਤਰਕਾਰਾਂ ਦੀ ਕੀਤੀ ਗਈ ਥਰਮਲ ਜਾਂਚ

Monday, Mar 16, 2020 - 11:51 AM (IST)

ਕੋਰੋਨਾ ਵਾਇਰਸ : SC 'ਚ ਵਕੀਲਾਂ, ਪਟੀਸ਼ਨਕਰਤਾਵਾਂ, ਪੱਤਰਕਾਰਾਂ ਦੀ ਕੀਤੀ ਗਈ ਥਰਮਲ ਜਾਂਚ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਸੁਪਰੀਮ ਕੋਰਟ 'ਚ ਸੋਮਵਾਰ ਨੂੰ ਵਕੀਲਾਂ, ਪਟੀਸ਼ਨਕਰਤਾਵਾਂ ਅਤੇ ਪੱਤਰਕਾਰਾਂ ਦੀ ਥਰਮਲ ਜਾਂਚ ਕੀਤੀ ਗਈ। ਇਸ ਮਹਾਮਾਰੀ ਦੇ ਇਨਫੈਕਸ਼ਨ ਨੂੰ ਰੋਕਣ ਲਈ ਕਈ ਕਦਮ ਚੁੱਕਣ ਵਾਲੀ ਸੁਪਰੀਮ ਕੋਰਟ ਨੇ ਚੌਕਸੀ ਵਜੋਂ ਕੁਝ ਹੀ ਵਕੀਲਾਂ, ਪਟੀਸ਼ਨਕਰਤਾਵਾਂ ਅਤੇ ਪੱਤਰਕਾਰਾਂ ਨੂੰ ਹੀ ਕੋਰਟ ਰੂਪ 'ਚ ਆਉਣ ਦੀ ਮਨਜ਼ੂਰੀ ਦਿੱਤੀ ਹੈ। ਜਾਂਚ ਦੇ ਮੱਦੇਨਜ਼ਰ ਪ੍ਰਵੇਸ਼ ਦੁਆਰ 'ਤੇ ਸਿਹਤ ਅਧਿਕਾਰੀਆਂ ਤੋਂ ਇਲਾਵਾ ਵਕੀਲ, ਪਟੀਸ਼ਨਕਰਤਾ ਅਤੇ ਪੱਤਰਕਾਰ ਲਾਈਨਾਂ 'ਚ ਖੜ੍ਹੇ ਨਜ਼ਰ ਆਏ।

ਇਹ ਵੀ ਪੜ੍ਹੋ : ਕੋਵਿਡ-19 : ਸੁਪਰੀਮ ਕੋਰਟ 'ਚ ਸੀਮਤ ਹੋਵੇਗਾ ਕੰਮ, ਸਿਰਫ ਤਤਕਾਲ ਮਾਮਲਿਆਂ ਦੀ ਹੋਵੇਗੀ ਸੁਣਵਾਈ

ਪਾਬੰਦੀਸ਼ੁਦਾ ਪ੍ਰਵੇਸ਼ ਕਾਰਨ ਕੋਰਟ ਅਤੇ ਕੰਪਲੈਕਸ 'ਚ ਕਿਹੜੇ ਲੋਕਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਇਸ ਗੱਲ ਨੂੰ ਲੈ ਕੇ ਅਧਿਕਾਰੀ ਥੋੜ੍ਹੇ ਪਰੇਸ਼ਾਨ ਵੀ ਨਜ਼ਰ ਆਏ। ਕੋਰਟ 'ਚ ਸਿਰਫ਼ ਉਨ੍ਹਾਂ ਵਕੀਲਾਂ ਅਤੇ ਪਟੀਸ਼ਨਕਰਤਾਵਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਦੇ ਮਾਮਲੇ ਅੱਜ ਸੁਣਵਾਈ ਲਈ ਵਚਨਬੱਧ ਹਨ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਸੁਪਰੀਮ ਕੋਰਟ ਵਲੋਂ ਜਾਰੀ ਸਰਕੂਲਰ 'ਚ ਕਿਹਾ ਗਿਆ ਸੀ ਕਿ 16 ਮਾਰਚ ਨੂੰ ਸੁਪਰੀਮ ਕੋਰਟ ਦੀਆਂ 15 ਬੈਂਚਾਂ 'ਚੋਂ ਸਿਰਫ਼ 6 ਬੈਂਚਾਂ ਹੀ ਸੁਣਵਾਈ ਕਰਨਗੀਆਂ ਅਤੇ ਜ਼ਰੂਰਤ ਵਾਲੇ ਸਿਰਫ਼ 12 ਮਾਮਲਿਆਂ ਦੀ ਸੁਣਵਾਈ ਕਰੇਗੀ ਤਾਂ ਕਿ ਕੋਰਟ ਰੂਮ 'ਚ ਭੀੜ ਤੋਂ ਬਚਿਆ ਜਾ ਸਕੇ।


author

DIsha

Content Editor

Related News