ਬਜ਼ੁਰਗਾਂ ਨੂੰ ਆਸਾਨੀ ਨਾਲ ਸ਼ਿਕਾਰ ਬਣਾ ਰਿਹਾ ਹੈ ਕੋਰੋਨਾ, ਇੰਝ ਰੱਖੋ ਖਿਆਲ

03/13/2020 4:43:44 PM

ਨਵੀਂ ਦਿੱਲੀ- ਚੀਨ ਵਿਚ ਫੈਲੇ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾ ਰੱਖਿਆ ਹੈ। ਭਾਰਤ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਭਾਰਤ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਵਧਕੇ 77 ਹੋ ਗਿਆ ਹੈ। ਦਿੱਲੀ ਸਰਕਾਰ ਵੀ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਕਰ ਚੁੱਕੀ ਹੈ। ਦਿੱਲੀ ਵਿਚ ਸਕੂਲ, ਕਾਲਜ, ਰਾਸ਼ਟਰਪਤੀ ਭਵਨ ਤੇ ਸਿਨੇਮਾਘਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

PunjabKesari

ਕੋਰੋਨਾਵਾਇਰਸ ਕਿਸੇ ਵੀ ਉਮਰ ਦੇ ਲੋਕਾਂ ਨੂੰ ਆਸਾਨੀ ਨਾਲ ਸ਼ਿਕਾਰ ਬਣਾ ਰਿਹਾ ਹੈ ਪਰ ਪਹਿਲਾਂ ਤੋਂ ਅਸਥਮਾ, ਡਾਇਬਟੀਜ਼, ਦਿਲ ਦੀ ਬੀਮਾਰੀ ਆਦੀ ਨਾਲ ਜੂਝ ਰਹੇ ਲੋਕਾਂ ਨੂੰ ਇਸ ਵਾਇਰਸ ਤੋਂ ਵਧੇਰੇ ਖਤਰਾ ਹੈ। ਇਸ ਤੋਂ ਇਲਾਵਾ ਕੋਰੋਨਾਵਾਇਰਸ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਵੀ ਆਸਾਨੀ ਨਾਲ ਆਪਣੀ ਲਪੇਟ ਵਿਚ ਲੈ ਰਿਹਾ ਹੈ।

PunjabKesari

ਬਜ਼ੁਰਗਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਇਸ ਲਈ ਉਹ ਆਸਾਨੀ ਨਾਲ ਇਨਫੈਕਟਡ ਹੋ ਜਾਂਦੇ ਹਨ। ਕੋਰੋਨਾਵਾਇਰਸ ਤੋਂ ਬਚਣ ਦੇ ਲਈ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ।

ਘਰ ਵਿਚ ਰਹਿਣ ਬਜ਼ੁਰਗ

PunjabKesari
60 ਸਾਲ ਤੋਂ ਵਧੇਰੇ ਦੀ ਉਮਰ ਵਾਲੇ ਲੋਕਾਂ ਨੂੰ ਘਰ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਫਰਾਂਸ ਤੇ ਇਟਲੀ ਦੀ ਸਰਕਾਰ ਬਜ਼ੁਰਗਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸਾਰੀਆਂ ਸਿਹਤ ਸਬੰਧੀ ਸੁਵਿਧਾਵਾਂ ਘਰਾਂ ਵਿਚ ਮੁਹੱਈਆ ਕਰਵਾ ਰਹੀ ਹੈ। ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਨੇ 80 ਸਾਲ ਤੋਂ ਵਧੇਰੇ ਦੇ ਬਜ਼ੁਰਗਾਂ ਦੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਹੈ।

ਤਾਪਮਾਨ ਦੀ ਨਿਗਰਾਨੀ

PunjabKesari
ਹਰ ਕਿਸੇ ਨੂੰ ਸਰੀਰ ਦੇ ਤਾਪਮਾਨ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਪਰ ਬਜ਼ੁਰਗਾਂ ਨੂੰ ਇਸ ਨੂੰ ਲੈ ਕੇ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਤਾਪਮਾਨ 'ਤੇ ਨਿਗਰਾਨੀ ਰੱਖੋ ਤੇ ਫਲੂ ਦਾ ਹਲਕਾ ਜਿਹਾ ਵੀ ਲੱਛਣ ਦਿਖਣ 'ਤੇ ਡਾਕਟਰ ਦੀ ਤੁਰੰਤ ਸਲਾਹ ਲਓ।

ਤਾਜ਼ਾ ਭੋਜਨ ਖਾਓ

PunjabKesari
ਬਜ਼ੁਰਗਾਂ ਦਾ ਇਮਿਊਨਿਟੀ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ, ਇਸ ਲਈ ਉਹਨਾਂ ਨੂੰ ਘਰ ਵਿਚ ਬਣਿਆ ਤਾਜ਼ਾ ਭੋਜਨ ਹੀ ਖਾਣ ਨੂੰ ਦਿਓ। ਬਾਹਰ ਦਾ ਖਾਣਾ ਜਾਂ ਪ੍ਰੋਸੈਸਡ ਫੂਡ ਉਹਨਾਂ ਦੀ ਇਮਿਊਨਟੀ ਨੂੰ ਹੋਰ ਖਰਾਬ ਕਰ ਸਕਦਾ ਹੈ।

ਤਕਨੀਕ ਦਾ ਲਓ ਸਹਾਰਾ

PunjabKesari
ਪੂਰੇ ਸਮੇਂ ਘਰ ਵਿਚ ਰਹਿਣਾ ਆਸਾਨ ਕੰਮ ਨਹੀਂ ਹੈ। ਅਜਿਹੇ ਵਿਚ ਬਜ਼ੁਰਗਾਂ ਨੂੰ ਤਕਨੀਕ ਤੋਂ ਜਾਣੂ ਕਰਵਾਓ। ਰਿਸ਼ਤੇਦਾਰਾਂ ਨਾਲ ਸਿੱਧੇ ਮਿਲਣ ਦੀ ਬਜਾਏ ਉਹਨਾਂ ਨੂੰ ਵਟਸਐਪ, ਫੇਸਟਾਈਮ ਤੇ ਸਕਾਈਪ 'ਤੇ ਗੱਲਾਂ ਕਰਨ ਨੂੰ ਕਹੋ।

ਚੰਗੀ ਤਰ੍ਹਾਂ ਧੋਵੋ ਹੱਥ

PunjabKesari
ਕੋਰੋਨਾਵਾਇਰਸ ਤੋਂ ਬਚਣ ਲਈ ਸਾਫ-ਸਫਾਈ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਸਮੇਂ-ਸਮੇਂ 'ਤੇ ਚੰਗੀ ਤਰ੍ਹਾਂ ਹੱਥ ਧੋਣ ਦੀ ਆਦਤ ਹੋਣੀ ਚਾਹੀਦੀ ਹੈ।

ਅਦਰਕ ਦਾ ਕਾੜ੍ਹਾ

PunjabKesari
ਕਿਸੇ ਵੀ ਤਰ੍ਹਾਂ ਦੇ ਫਲੂ ਨਾਲ ਲੜਨ ਦੇ ਲਈ ਅਦਰਕ ਬਹੁਤ ਹੀ ਕਾਰਗਰ ਹੁੰਦਾ ਹੈ। ਜੇਕਰ ਤੁਹਾਡੇ ਘਰੇ ਕੋਈ ਬਜ਼ੁਰਗ ਵਿਅਕਤੀ ਹੈ ਤਾਂ ਉਸ ਨੂੰ ਅਦਰਕ ਦਾ ਕਾੜ੍ਹਾ ਬਣਾ ਕੇ ਦਿੰਦੇ ਰਹੋ। ਪਾਣੀ ਵਿਚ ਅਦਰਕ ਉਬਾਲ ਕੇ ਉਸ ਵਿਚ ਥੋੜਾ ਜਿਹਾ ਸ਼ਹਿਦ ਮਿਲਾ ਲਓ।


Baljit Singh

Content Editor

Related News