ਕੋਰੋਨਾ ਤੋਂ ਬਚਣ ਲਈ ਸਾਧੂ ਨੇ ਪਹਿਨਿਆ ਤੁਲਸੀ ਅਤੇ ਨਿੰਮ ਦਾ ਮਾਸਕ, ਵੀਡੀਓ ਹੋਇਆ ਵਾਇਰਲ

Monday, May 24, 2021 - 02:38 PM (IST)

ਕੋਰੋਨਾ ਤੋਂ ਬਚਣ ਲਈ ਸਾਧੂ ਨੇ ਪਹਿਨਿਆ ਤੁਲਸੀ ਅਤੇ ਨਿੰਮ ਦਾ ਮਾਸਕ, ਵੀਡੀਓ ਹੋਇਆ ਵਾਇਰਲ

ਨੈਸ਼ਨਲ ਡੈਸਕ- ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਘੱਟ ਹੋ ਰਿਹਾ ਹੈ ਪਰ ਡਾਕਟਰ ਹਾਲੇ ਵੀ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ 'ਚ 2 ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਨ। ਇਸ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਇੰਨੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਬਜ਼ੁਰਗ ਨੇ ਨਿੰਮ ਅਤੇ ਤੁਲਸੀ ਦੀਆਂ ਪੱਤੀਆਂ ਦਾ ਅਨੋਖਾ ਮਾਸਕ ਬਣਾਇਆ ਹੈ। ਬਜ਼ੁਰਗ ਪੱਤੀਆਂ ਨਾਲ ਬਣਿਆ ਮਾਸਕ ਪਹਿਨ ਕੇ ਬਜ਼ਾਰ 'ਚ ਘੁੰਮ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਮਾਸਕ ਸਰਜੀਕਲ ਮਾਸਕ ਅਤੇ ਕੱਪੜਿਆਂ ਨਾਲ ਬਣੇ ਮਾਸਕ ਤੋਂ ਵੱਧ ਪ੍ਰਭਾਵੀ ਹੈ। 

 

ਇਹ ਵੀਡੀਓ ਸੀਤਾਪੁਰ ਦੇ ਬੱਸ ਸਟੈਂਡ ਕੋਲ ਬਣਾਇਆ ਗਿਆ ਹੈ। ਇਸ 'ਚ ਸਾਧੂ ਬਾਬਾ ਨੇ ਹਰਬਲ ਮਾਸਕ ਪਹਿਨਿਆ ਹੋਇਆ ਹੈ। ਉਨ੍ਹਾਂ ਦਾ ਮਾਸਕ ਨਿੰਮ ਅਤੇ ਤੁਲਸੀ ਦੀਆਂ ਪੱਤੀਆਂ ਨਾਲ ਬਣਿਆ ਹੋਇਆ ਹੈ। ਜਦੋਂ ਬਜ਼ੁਰਗ ਤੋਂ ਪੁੱਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਦਾ ਮਾਸਕ ਕਿਉਂ ਪਹਿਨਿਆ ਹੈ? ਤਾਂ ਉਨ੍ਹਾਂ ਨੇ ਆਪਣੇ ਖ਼ਾਸ ਮਾਸਕ ਦੇ ਫ਼ਾਇਦੇ ਵੀ ਦੱਸੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤੁਲਸੀ ਅਤੇ ਨਿੰਮ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਲਈ ਇਹ ਮਾਸਕ ਉਨ੍ਹਾਂ ਦੀ ਕੋਰੋਨਾ ਵਾਇਰਸ ਤੋਂ ਰੱਖਿਆ ਜ਼ਰੂਰ ਕਰੇਗਾ। ਉਨ੍ਹਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਬਾਕੀ ਮਾਸਕ ਦੀ ਤੁਲਨਾ 'ਚ ਇਹ ਮਾਸਕ ਜ਼ਿਆਦਾ ਅਸਰਦਾਰ ਸਾਬਿਤ ਹੋਵੇਗਾ। ਬੇਸ਼ੱਕ ਇਨ੍ਹਾਂ ਸਾਧੂ ਬਾਬਾ ਨੂੰ ਆਪਣਾ ਮਾਸਕ ਕਾਫ਼ੀ ਸਹੀ ਲੱਗ ਰਿਹਾ ਹੈ ਪਰ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਕੋਰੋਨਾ ਸੰਕਰਮਣ ਨੂੰ ਜੁਗਾੜ ਨਾਲ ਨਹੀਂ ਸਮਝਦਾਰੀ ਨਾਲ ਹਰਾਓ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 


author

DIsha

Content Editor

Related News