ਕੋਰੋਨਾ ਵਾਇਰਸ : ਮੁੰਬਈ 'ਚ ਖੁੱਲ੍ਹੇ 'ਚ ਥੁੱਕਣ 'ਤੇ ਲੱਗੇਗਾ ਜ਼ੁਰਮਾਨਾ

03/19/2020 9:55:07 AM

ਮੁੰਬਈ— ਕੋਰੋਨਾ ਵਾਇਰਸ ਦੇ ਵਧਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਬ੍ਰਹਿਨ ਮੁੰਬਈ ਨਗਰ ਪਾਲਿਕਾ (ਬੀ.ਐੱਮ.ਸੀ.) ਨੇ ਸਾਫ਼-ਸਫ਼ੀ 'ਤੇ ਜ਼ੋਰ ਲੱਗਾ ਦਿੱਤਾ ਹੈ। ਮੁੰਬਈ 'ਚ ਜਨਤਕ ਥਾਂਵਾਂ 'ਤੇ ਥੁੱਕਣ ਵਾਲਿਆਂ ਤੋਂ ਬੀ.ਐੱਮ.ਸੀ. ਨੇ 1000 ਰੁਪਏ ਵਸੂਲਨੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਮਾਰਸ਼ਲਾਂ ਨੂੰ ਖਾਸ ਤੌਰ 'ਤੇ ਸਰਗਰਮ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ। ਬੀ.ਐੱਮ.ਸੀ. ਨੇ ਬੀਤੇ ਇਕ ਦਿਨ 'ਚ 111 ਲੋਕਾਂ ਤੋਂ ਇਕ ਲੱਖ 11 ਹਜ਼ਾਰ ਰੁਪਏ ਜ਼ੁਰਮਾਨਾ ਵਸੂਲਿਆ।

1000 ਰੁਪਏ ਲੱਗੇਗਾ ਜ਼ੁਰਮਾਨਾ
ਬੀ.ਐੱਮ.ਸੀ. ਕਮਿਸ਼ਨਰ ਪ੍ਰਵੀਨ ਪਰਦੇਸ਼ੀ ਨੇ ਕਿਹਾ,''ਭੀੜ ਵਾਲੀਆਂ ਥਾਂਵਾਂ 'ਤੇ ਥੁੱਕਣ ਨਾਲ ਬੀਮਾਰੀ ਫੈਲਣ ਦਾ ਖਦਸ਼ਾ ਵਧ ਜਾਂਦਾ ਹੈ। ਇਸ ਲਈ ਇਸ ਨੂੰ ਰੋਕਣ ਦੇ ਸਖਤ ਉਪਾਅ ਕੀਤੇ ਜਾ ਰਹੇ ਹਨ।'' ਉਨ੍ਹਾਂ ਨੇ ਦੱਸਿਆ,''ਪਹਿਲੇ ਜਨਤਕ ਥਾਂਵਾਂ 'ਤੇ ਥੁੱਕਣ ਵਾਲਿਆਂ ਤੋਂ 200 ਰੁਪਏ ਜ਼ੁਰਮਾਨਾ ਵਸੂਲ ਕੀਤਾ ਜਾਂਦਾ ਹੈ। ਹੁਣ ਇਸ ਨੂੰ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।'' ਉਨ੍ਹਾਂ ਦਾ ਮੰਨਣਾ ਹੈ ਕਿ ਜ਼ੁਰਮਾਨਾ ਵਧਾਉਣ ਨਾਲ ਲੋਕ ਖੁੱਲ੍ਹੇ 'ਚ ਥੁੱਕਣ ਤੋਂ ਬਚਣ। ਬੁੱਧਵਾਰ ਸ਼ਾਮ ਤੱਕ 111 ਲੋਕਾਂ ਤੋਂ ਇਕ ਲੱਖ 11 ਹਜ਼ਾਰ ਰੁਪਏ ਜ਼ੁਰਮਾਨਾ ਵਸੂਲਿਆ ਗਿਆ।

PunjabKesariਦੁਕਾਨਾਂ ਖੋਲ੍ਹਣ ਅਤੇ ਬੰਦ ਹੋਣ ਦਾ ਸਮਾਂ ਵੀ ਬੀ.ਐੱਮ.ਸੀ. ਕਰੇਗਾ ਤੈਅ
ਮੁੰਬਈ 'ਚ ਦੁਕਾਨਾਂ ਖੋਲ੍ਹਣ ਅਤੇ ਬੰਦ ਹੋਣ ਦਾ ਸਮਾਂ ਤੈਅ ਕਰਨ ਦਾ ਅਧਿਕਾਰ ਬੀ.ਐੱਮ.ਸੀ. ਨੂੰ ਦਿੱਤਾ ਗਿਆ ਹੈ। ਸਰਕਾਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਕਾਨਾਂ ਦੇ ਖੁੱਲ੍ਹਣ ਅਤੇ ਬੰਦ ਕਰਨ ਦਾ ਸਮਾਂ ਖੁਦ ਹੀ ਤੈਅ ਕਰੇ ਤਾਂ ਕਿ ਭੀੜ ਤੋਂ ਬਚਿਆ ਜਾ ਸਕੇ। ਇਸ ਲਈ ਇਕ ਉਦਾਹਰਣ ਦਿੱਤਾ ਗਿਆ ਹੈ ਕਿ ਜੇਕਰ ਕੋਈ ਦੁਕਾਨਦਾਰ ਸਵੇਰ ਦੇ ਸਮੇਂ ਦੁਕਾਨ ਖੋਲ੍ਹਦਾ ਹੈ ਤਾਂ ਸ਼ਾਮ ਦੇ ਸਮੇਂ ਬੰਦ ਰੱਖੇ। ਇਸ ਬਾਰੇ ਫੈਸਲਾ ਉਸ ਨੇ ਖੁਦ ਕਰਨਾ ਹੈ। ਦੁਕਾਨਦਾਰ ਇਕ ਦਿਨ ਦੁਕਾਨ ਖੋਲ੍ਹ ਕੇ ਦੂਜੇ ਦਿਨ ਬੰਦ ਵੀ ਰੱਖ ਸਕਦਾ ਹੈ। ਮੈਡੀਕਲ ਸਟੋਰ, ਦੁੱਧ, ਖਾਧ ਪਦਾਰਥ, ਸਬਜ਼ੀ, ਕਰਿਆਨਾ ਦੀਆਂ ਦੁਕਾਨਾਂ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।


DIsha

Content Editor

Related News