ਕੋਰੋਨਾ ਵਾਇਰਸ ਤੋਂ ਬਚਾ ਲਈ ਸ਼ਖਸ ਨੇ ਬਕਰੀਆਂ ਨੂੰ ਪਹਿਨਾਏ ਮਾਸਕ
Thursday, Apr 09, 2020 - 05:06 PM (IST)
ਆਂਧਰਾ ਪ੍ਰਦੇਸ਼— ਭਾਰਤ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਬੀਤੇ ਦਿਨੀਂ ਅਮਰੀਕਾ ਦੇ ਇਕ ਚਿੜੀਆਘਰ 'ਚ ਇਕ ਮਾਦਾ ਟਾਈਗਰ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਈ ਗਈ। ਅਜਿਹੇ ਵਿਚ ਖ਼ਬਰ ਆਈ ਹੈ, ਆਂਧਰਾ ਪ੍ਰਦੇਸ਼ ਤੋਂ, ਇੱਥੇ ਇਕ ਸ਼ਖਸ ਨੇ ਆਪਣੀਆਂ ਬਕਰੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਮਾਸਕ ਪਹਿਨਾ ਦਿੱਤੇ ਹਨ। ਸ਼ਖਸ ਦਾ ਨਾਂ ਵੈਕੇਂਟੇਸ਼ਵਰ ਰਾਵ ਹੈ। ਉਸ ਨੇ ਦੱਸਿਆ ਕਿ ਉਸ ਕੋਲ 20 ਬਕਰੀਆਂ ਹਨ। ਇਨ੍ਹਾਂ ਬਕਰੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਉਸ ਨੇ ਮਾਸਕ ਪਹਿਨਾਏ ਹਨ। ਉਸ ਦਾ ਕਹਿਣਾ ਹੈ ਕਿ ਉਸ ਦਾ ਪੂਰਾ ਪਰਿਵਾਰ ਇਨ੍ਹਾਂ ਬਕਰੀਆਂ 'ਤੇ ਨਿਰਭਰ ਹੈ।
ਇਹ ਵੀ ਪੜ੍ਹੋ : ਨਿਊਯਾਰਕ ਚਿੜੀਆਘਰ 'ਚ ਬਾਘਿਨ ਕੋਰੋਨਾ ਪਾਜ਼ੀਟਿਵ, ਵਿਸ਼ਵ ਦਾ ਸਭ ਤੋਂ ਪਹਿਲਾ ਮਾਮਲਾ
ਇਹ ਵੀ ਪੜ੍ਹੋ : ਕੋਰੋਨਾ ਨੂੰ ਰੋਕਣ 'ਚ ਕਾਰਗਰ ਹੋ ਸਕਦੀ ਹੈ ਨਵੀਂ ਵੈਕਸੀਨ, ਚੂਹੇ 'ਤੇ ਪ੍ਰੀਖਣ ਰਿਹਾ ਸਫਲ
ਰਾਵ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਸੁਣਿਆ ਕਿ ਅਮਰੀਕਾ 'ਚ ਇਕ ਮਾਦਾ ਟਾਈਗਰ ਤਕ ਨੂੰ ਕੋਰੋਨਾ ਹੋ ਗਿਆ, ਤਾਂ ਉਸ ਨੇ ਬਕਰੀਆਂ ਬਾਹਰ ਲੈ ਕੇ ਜਾਂਦੇ ਸਮੇਂ ਮਾਸਕ ਪਹਿਨਾਉਣ ਦਾ ਮਨ ਬਣਾਇਆ। ਰਾਵ ਨੇ ਖੁਦ ਹੀ ਬਕਰੀਆਂ ਲਈ ਮਾਸਕ ਬਣਾਏ ਅਤੇ ਉਹ ਖੁਦ ਵੀ ਮਾਸਕ ਪਹਿਨਦੇ ਹਨ। ਉਸ ਦਾ ਕਹਿਣਾ ਹੈ ਕਿ ਉਸ ਕੋਲ ਖੁਦ ਦੀ ਜ਼ਮੀਨ ਨਹੀਂ ਹੈ ਕਿ ਜਿੱਥੇ ਉਹ ਆਪਣੀਆਂ ਬਕਰੀਆਂ ਨੂੰ ਚਾਰਾ ਖਾਣ ਲਈ ਦੇ ਸਕਣ। ਇਸ ਲਈ ਉਹ ਬਕਰੀਆਂ ਨੂੰ ਚਰਾਉਣ ਲਈ ਬਾਹਰ ਲੈ ਕੇ ਜਾਂਦੇ ਹਨ।
ਦੱਸ ਦੇਈਏ ਕਿ ਚੀਨ ਦੇ ਵੁਹਾਨ ਤੋਂ ਫੈਲਿਆ ਇਹ ਵਾਇਰਸ ਜਦੋਂ ਉੱਥੋਂ ਕਹਿਰ ਮਚਾ ਰਿਹਾ ਸੀ ਤਾਂ ਉੱਥੋਂ ਵੀ ਅਜਿਹੀਆਂ ਹੀ ਖ਼ਬਰਾਂ ਆਈਆਂ ਸਨ ਅਤੇ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਲੋਕਾਂ ਨੇ ਆਪਣੇ ਪਾਲਤੂ ਜਾਨਵਰਾਂ ਕੁੱਤਾ, ਬਿੱਲੀ ਨੂੰ ਮਾਸਕ ਪਹਿਨਾ ਦਿੱਤੇ ਸਨ।