ਮਹਾਰਾਸ਼ਟਰ 'ਚ ਕਿਰਾਏਦਾਰਾਂ ਲਈ ਊਧਵ ਸਰਕਾਰ ਨੇ ਕੀਤਾ ਵੱਡਾ ਐਲਾਨ

Friday, Apr 17, 2020 - 06:19 PM (IST)

ਮਹਾਰਾਸ਼ਟਰ 'ਚ ਕਿਰਾਏਦਾਰਾਂ ਲਈ ਊਧਵ ਸਰਕਾਰ ਨੇ ਕੀਤਾ ਵੱਡਾ ਐਲਾਨ

ਮੁੰਬਈ-ਕੋਰੋਨਾਵਾਇਰਸ ਨਾਲ ਮਹਾਰਾਸ਼ਟਰ 'ਚ ਵਿਗੜਦੇ ਹਾਲਾਤਾਂ ਦੌਰਾਨ ਸੂਬਾ ਆਵਾਸ ਵਿਭਾਗ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਮਕਾਨ ਮਾਲਕਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਅਗਲੇ 3 ਮਹੀਨਿਆਂ ਤੱਕ ਕਿਰਾਏਦਾਰਾਂ ਤੋਂ ਕਿਰਾਇਆਂ ਨਾ ਵਸੂਲਣ। ਇਸ ਦੇ ਨਾਲ ਹੀ ਜੇਕਰ ਕਿਸੇ ਵੀ ਕਿਰਾਏਦਾਰ ਨੇ ਕਿਸੇ ਕਾਰਨ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਹੈ ਤਾਂ ਉਸ ਨੂੰ ਘਰ ਤੋਂ ਬੇਦਖਲ ਨਾ ਕੀਤਾ ਜਾਵੇ। 

PunjabKesari

ਦੱਸ ਦੇਈਏ ਕਿ ਕੋਰੋਨਾਵਾਇਰਸ ਨਾਲ ਦੇਸ਼ 'ਚ ਸਭ ਤੋਂ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ। ਦੱਸ ਦੇਈਏ ਕਿ ਮਹਾਰਾਸ਼ਟਰ 'ਚ ਸ਼ੁੱਕਰਵਾਰ ਨੂੰ 3205 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ 288 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਜਦਕਿ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 


author

Iqbalkaur

Content Editor

Related News