ਲਖਨਊ ''ਚ ਖਾਣਾ ਵੰਡ ਰਿਹਾ ਸਾਬਕਾ ਕੌਂਸਲਰ ਨਿਕਲਿਆ ਕੋਰੋਨਾ ਪਾਜ਼ੀਟਿਵ

Thursday, Apr 16, 2020 - 10:42 AM (IST)

ਲਖਨਊ ''ਚ ਖਾਣਾ ਵੰਡ ਰਿਹਾ ਸਾਬਕਾ ਕੌਂਸਲਰ ਨਿਕਲਿਆ ਕੋਰੋਨਾ ਪਾਜ਼ੀਟਿਵ

ਲਖਨਊ-ਲਖਨਊ ਦੇ ਹਾਟਸਪਾਟ ਇਲਾਕੇ ਸਦਰ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੌਰਾਨ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਸਦਰ ਇਲਾਕੇ ਦੇ ਇਨਫੈਕਟਡ ਲੋਕਾਂ 'ਚ ਇਲਾਕੇ ਦਾ ਸਾਬਕਾ ਕੌਂਸਲਰ ਦਾ ਵੀ ਨਾਂ ਸ਼ਾਮਲ ਹੋ ਗਿਆ ਹੈ। ਇਹ ਸਾਬਕਾ ਕੌਂਸਲਰ ਪਿਛਲੇ ਕਾਫੀ ਸਮੇਂ ਤੋਂ ਲੋਕਾਂ 'ਚ ਖਾਣਾ ਵੰਡ ਰਿਹਾ ਸੀ। ਹੁਣ ਪ੍ਰਸ਼ਾਸਨ ਨੂੰ ਡਰ ਹੈ ਕਿ ਇਸ ਪੀੜਤ ਰਾਹੀਂ ਕਿੰਨੇ ਹੋਰ ਲੋਕ ਕੋਰੋਨਾ ਇਨਫੈਕਟਡ ਹੋਏ ਹਨ। 

ਦੱਸਣਯੋਗ ਹੈ ਕਿ ਸਦਰ ਬਾਜ਼ਾਰ ਦੇ ਇਲਾਕੇ 'ਚ 12 ਕੋਰੋਨਾ ਇਨਫੈਕਟਡ ਜਮਾਤੀ ਫੜੇ ਗਏ ਸੀ। ਇਸ ਤੋਂ ਬਾਅਦ ਸਾਬਕਾ ਕੌਂਸਲਰ ਨੂੰ ਇਲਾਕੇ 'ਚ ਖਾਣਾ ਵੰਡਣ ਤੋਂ ਰੋਕਿਆ ਗਿਆ ਸੀ ਅਤੇ ਇਲਾਕੇ ਨੂੰ ਹਾਟਸਪਾਟ ਬਣਾ ਕੇ ਸੀਲ ਕਰ ਦਿੱਤਾ ਗਿਆ ਸੀ ਪਰ ਕੁਝ ਦਿਨ ਪਹਿਲਾਂ ਇਲਾਕੇ ਦੇ ਇਕ ਸ਼ਖਸ ਦੀ ਮੌਤ ਤੋਂ ਬਾਅਦ ਵੀ ਇਹ ਕੌਂਸਲਰ ਉਸ ਸ਼ਖਸ ਦੇ ਪਰਿਵਾਰ ਦੇ ਸੰਪਰਕ 'ਚ ਆਇਆ ਸੀ।  ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ 'ਚ ਸਖਤਾਈ ਕਰ ਦਿੱਤੀ ਹੈ ਅਤੇ ਪੂਰੇ ਇਲਾਕੇ 'ਚ ਸਖਤੀ ਨਾਲ ਲਾਕਡਾਊਨ ਦਾ ਪਾਲਣ ਕਰਵਾਇਆ ਜਾ ਰਿਹਾ ਹੈ। ਲਖਨਊ 'ਚ ਕੋਰੋਨਾ ਦੇ ਹੁਣ ਤੱਕ 70 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਲਖਨਊ ਦੇ ਕਈ ਇਲਾਕਿਆਂ ਨੂੰ ਹਾਟਸਪਾਟ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਲਾਕੇ 'ਚ ਮੁਹਿੰਮ ਚਲਾ ਕੇ ਕੋਰੋਨਾ ਮਰੀਜ਼ਾਂ ਦੀ ਭਾਲ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ 'ਚ ਮਰੀਜ਼ਾਂ ਦਾ ਅੰਕੜਾ 12,000 ਤੋਂ ਪਾਰ ਪਹੁੰਚ ਚੁੱਕਿਆ ਹੈ ਅਤੇ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 12380 ਹੋ ਚੁੱਕੀ ਹੈ ਅਤੇ 414 ਮੌਤਾਂ ਹੋ ਚੁੱਕੀਆਂ ਹਨ ਜਦਕਿ 1489 ਲੋਕ ਠੀਕ ਵੀ ਹੋ ਚੁੱਕੇ ਹਨ ਪਰ ਹੁਣ ਪੂਰੇ ਦੇਸ਼ 'ਚ 10447 ਐਕਟਿਵ ਕੇਸ ਹਨ। 


author

Iqbalkaur

Content Editor

Related News