ਧਰਤੀ ’ਤੇ ਲਾਕਡਾਊਨ; ਕੋਰੋਨਾ ਨਿਯਮਾਂ ਦੀ ਪਰਵਾਹ ਛੱਡ ਜੋੜੇ ਨੇ ਉੱਡਦੇ ਜਹਾਜ਼ ’ਚ ਰਚਾਇਆ ਵਿਆਹ (ਵੀਡੀਓ)

Monday, May 24, 2021 - 10:13 AM (IST)

ਧਰਤੀ ’ਤੇ ਲਾਕਡਾਊਨ; ਕੋਰੋਨਾ ਨਿਯਮਾਂ ਦੀ ਪਰਵਾਹ ਛੱਡ ਜੋੜੇ ਨੇ ਉੱਡਦੇ ਜਹਾਜ਼ ’ਚ ਰਚਾਇਆ ਵਿਆਹ (ਵੀਡੀਓ)

ਮਦੁਰੈ- ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਕੋਰੋਨਾ ਵਿਰੁੱਧ ਲੜਾਈ ਲਗਾਤਾਰ ਜਾਰੀ ਹੈ। ਦੇਸ਼ ਦੇ ਕਈ ਸੂਬਿਆਂ 'ਚ ਲਾਕਡਾਊਨ ਲੱਗਾ ਹੋਇਆ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਤਾਮਿਲਨਾਡੂ ਦੇ ਮੁਦਰੈ 'ਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਜੋੜੇ ਨੇ ਰਿਸ਼ਤੇਦਾਰਾਂ ਨਾਲ ਜਹਾਜ਼ 'ਚ ਹੀ ਵਿਆਹ ਰਚਾਇਆ। ਤਾਮਿਲਨਾਡੂ 'ਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਟਾਲਿਨ ਨੇ 24 ਮਈ ਤੋਂ 31 ਮਈ ਤੱਕ 7 ਦਿਨਾਂ ਲਈ ਪੂਰਨ ਲਾਕਡਾਊਨ ਦਾ ਐਲਾਨ ਕੀਤਾ ਹੈ। 

 

ਮੁਦਰੈ ਦੇ ਰਹਿਣ ਵਾਲੇ ਰਾਕੇਸ਼ ਅਤੇ ਦੀਕਸ਼ਾ ਨੇ ਏ. ਚਾਰਟਡ ਹਵਾਈ ਜਹਾਜ਼ ਦੇ ਅੰਦਰ ਆਪਣਾ ਵਿਆਹ ਰਚਾਇਆ। ਇਨ੍ਹਾਂ ਨੇ ਇਕ ਜਹਾਜ਼ ਕਿਰਾਏ 'ਤੇ ਲਿਆ ਅਤੇ 130 ਰਿਸ਼ਤੇਦਾਰਾਂ ਨਾਲ ਆਸਮਾਨ 'ਚ ਵਿਆਹ ਕਰਵਾਇਆ। ਇਹ ਵਿਆਹ ਦੇ 2 ਦਿਨ ਪਹਿਲਾਂ ਹੋਇਆ। ਦੱਸਣਯੋਗ ਹੈ ਕਿ ਜਿਵੇਂ ਹੀ ਸੂਬੇ 'ਚ ਇਕ ਦਿਨ ਦੀ ਛੋਟ ਦਾ ਐਲਾਨ ਹੋਇਆ, ਉਨ੍ਹਾਂ ਨੇ ਵਿਆਹ ਕਰਨ ਦੀ ਯੋਜਨਾ ਬਣਾ ਲਈ। ਜੋੜੇ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਰੇ 130 ਯਾਤਰੀ ਉਨ੍ਹਾਂ ਦੇ ਰਿਸ਼ਤੇਦਾਰ ਸਨ ਅਤੇ ਸਾਰਿਆਂ ਨੇ ਆਰ.ਟੀ.-ਪੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਜਮ੍ਹਾ ਕਰਵਾਈ ਸੀ। ਇਸ ਤੋਂ ਬਾਅਦ ਹੀ ਇਨ੍ਹਾਂ ਨੂੰ ਜਹਾਜ਼ 'ਚ ਚੜ੍ਹਾਇਆ ਗਿਆ ਸੀ।


author

DIsha

Content Editor

Related News