ਲਾਕਡਾਊਨ: ਘਰਾਂ 'ਚ ਬੰਦ ਭਾਰਤੀ ਲੋਕਾਂ ਨੇ ਗੂਗਲ 'ਤੇ ਸਰਚ ਕੀਤਾ ਇਹ ਸਭ ਕੁਝ
Friday, May 15, 2020 - 01:56 PM (IST)

ਨੈਸ਼ਨਲ ਡੈਸਕ- ਕੋਰੋਨਾਵਾਇਰਸ ਦੇ ਚਲਦੇ ਪੂਰੇ ਦੇਸ਼ 'ਚ 24 ਮਾਰਚ ਤੋਂ ਲਾਕਡਾਊਨ ਜਾਰੀ ਹੈ। ਅਜਿਹੇ 'ਚ ਘਰਾਂ 'ਚ ਬੰਦ ਲੋਕਾਂ ਨੇ ਗੂਗਲ 'ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਸਰਚ ਕੀਤੀਆਂ ਪਰ ਸਭ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨਾਲ ਜੁੜੀਆਂ ਗੱਲਾਂ ਸਰਚ ਕੀਤੀਆਂ। ਲੋਕਾਂ ਨੇ ਗੂਗਲ 'ਤੇ ਕੋਰੋਨਾ ਹੋਣ ਦਾ ਤਰੀਕਾ, ਕੋਰੋਨਾ ਤੋਂ ਬਚਣ 'ਤੇ ਉਪਾਅ, ਲੱਛਣ ਅਤੇ ਇਥੋਂ ਤਕ ਕਿ ਇਸ ਦੇ ਇਲਾਜ ਲਈ ਕਿਹੜੀ-ਕਿਹੜੀ ਦਵਾਈ ਇਸਤੇਮਾਲ ਹੋ ਰਹੀ ਹੈ, ਸਰਚ ਕੀਤਾ।
ਕੀ ਲਾਕਡਾਊਨ ਵਧੇਗਾ?
ਦੇਸ਼ 'ਚ 24 ਮਾਰਚ ਤੋਂ ਲਗਾਏ ਗਏ ਲਾਕਡਾਊਨ ਦਾ ਹੁਣ ਤੀਜਾ ਪੜਾਅ ਚੱਲ ਰਿਹਾ ਹੈ ਜੋ 17 ਮਈ ਨੂੰ ਖਤਮ ਹੋਵੇਗਾ। ਹਰ ਪੜਾਅ ਤੋਂ ਪਹਿਲਾਂ ਲੋਕਾਂ ਨੇ ਗੂਗਲ 'ਤੇ ਸਰਚ ਕੀਤਾ ਕਿ ਕੀ ਲਾਕਡਾਊਨ ਵਧੇਗਾ। ਤੀਜਾ ਪੜਾਅ ਖਤਮ ਹੋਣ ਵਾਲਾ ਹੈ ਅਤੇ ਲੋਕ ਹੁਣ ਵੀ ਇਹ ਕੀ-ਵਰਡ ਸਰਚ ਕਰ ਰਹੇ ਹਨ। ਕੀ ਲਾਕਡਾਊਨ ਵਧੇਗਾ (lockdown extention)? ਅਪ੍ਰੈਲ ਮਹੀਨੇ 'ਚ ਤਾਂ ਲੋਕਾਂ ਨੇ ਇਸ ਨੂੰ ਇੰਨੀ ਵਾਰ ਸਰਚ ਕੀਤਾ ਕਿ ਇਹ ਕਾਫੀ ਟ੍ਰੈਂਡ ਕਰਨ ਲੱਗ ਗਿਆ।
coronavirus
ਕੋਰੋਨਾਵਾਇਰਸ ਦੁਨੀਆ ਭਰ 'ਚ 16 ਮਾਰਚ ਨੂੰ ਸਭ ਤੋਂ ਜ਼ਿਆਦਾ ਸਰਚ ਹੋਇਆ। ਇਸ ਤੋਂ 5 ਦਿਨ ਪਹਿਲਾਂ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਵਾਇਰਸ ਨੂੰ ਇਕ ਮਹਾਮਾਰੀ ਐਲਾਨ ਕੀਤਾ ਸੀ। ਭਾਰਤ 'ਚ 27 ਮਾਰਚ ਨੂੰ ਕੋਰੋਨਾਵਾਇਰਸ ਕਾਫੀ ਸਰਚ ਕੀਤਾ ਗਿਆ। ਭਾਰਤ 'ਚ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ 'ਚ ਗੂਗਲ 'ਤੇ ਮਾਰਚ 'ਚ ਸਭ ਤੋਂ ਜ਼ਿਆਦਾ ਕੋਰੋਨਾਵਾਇਰਸ ਲੋਕਾਂ ਨੇ ਸਰਚ ਕੀਤਾ। ਹਾਲਾਂਕਿ ਬਿਹਾਰ, ਮੱਧ-ਪ੍ਰਦੇਸ਼ ਅਤੇ ਕੇਰਲ 'ਚ ਇਸ ਨੂੰ ਬਹੁਤ ਘੱਟ ਸਰਚ ਕੀਤਾ ਗਿਆ।
ਕੋਰੋਨਾ ਵੈਕਸੀਨ
ਕੋਰੋਨਾ ਦੇ ਦਸਤਕ ਦਿੰਦੇ ਹੀ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਲੋਕ ਵੈਕਸੀਨ ਨਾਲ ਜੁੜੇ ਸਵਾਲ ਸਰਚ ਕਰ ਰਹੇ ਹਨ। ਹਾਈਡ੍ਰੋਕਸੀਕਲੋਰੋਕਵੀਨ, ਐਂਟੀਬਾਡੀ, ਵੈਂਟਿਲੇਟਰ ਅਤੇ ਬਲੱਡ ਪਲਾਜ਼ਮਾ ਨੂੰ ਵੀ ਲੋਕਾਂ ਨੇ ਖੂਬ ਸਰਚ ਕੀਤਾ। ਲੋਕਾਂ ਦੇ ਮਨ 'ਚ ਕੋਰੋਨਾਵਾਇਰਸ ਦਾ ਇੰਨਾ ਡਰ ਹੈ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਕੈਂਸਰ, ਕੋਰੋਨਾਵਾਇਰਸ ਅਸਥਮਾ, ਕੋਰੋਨਾਵਾਇਰਸ ਡਾਇਬਟੀਜ਼ ਅਤੇ ਕੋਰੋਨਾਵਾਇਰਸ ਸਮੋਕਿੰਗ ਆਦਿ ਸਰਚ ਕੀਤਾ ਕਿ ਇਸ ਦਾ ਇਨ੍ਹਾਂ ਸਮੱਸਿਆਵਾਂ ਨਾਲ ਪ੍ਰਭਾਵਿਤ ਲੋਕਾਂ 'ਤੇ ਕਿੰਨਾ ਅਸਰ ਪਵੇਗਾ?
ਇਹ ਸਵਾਲ ਵੀ ਕਤੇ ਗਏ ਸਰਚ
- ਕੀ ਕੋਰੋਨਾਵਾਇਰਸ ਦੇ ਦੌਰ 'ਚ ਏ.ਸੀ. ਚਲਾਉਣਾ ਸੁਰੱਖਿਅਤ ਹੈ?
- ਛਿੱਕ ਆਉਣਾ ਕੋਰੋਨਾਵਾਇਰਸ ਦਾ ਲੱਛਮ ਤਾਂ ਨਹੀਂ ਹੈ?
- ਕੀ ਸਿਰ ਦਰਦ ਦਾ ਕੋਰੋਨਾਵਾਇਰਸ ਨਾਲ ਸੰਬੰਧ ਜਾ ਲੱਛਣ ਹੈ?
- ਕੋਰੋਨਾ ਦੇ ਮਰੀਜ਼ ਕਿੰਨੇ ਦਿਨ 'ਚ ਠੀਕ ਹੁੰਦੇ ਹਨ?
- ਕੋਰੋਨਾਵਾਇਰਸ ਦੇ ਕੀ ਲੱਛਣ ਹਨ?
- ਭਾਰਤ 'ਚ ਕੋਰੋਨਾ ਦੇ ਕਿਥੇ, ਕਿੰਨੇ ਮਾਮਲੇ ਹਨ?
- ਪਲਾਜ਼ਮਾ ਥੈਰਪੀ ਕੀ ਹੈ?
- ਗਲੇ 'ਚ ਖਰਾਸ਼ ਕੀ ਹੁੰਦੀ ਹੈ?
- ਹੈਂਡ ਸੈਨੀਟਾਈਜ਼ਰ ਕਿਵੇਂ ਬਣਾਈਏ?
- ਫੈਬ੍ਰਿਕ ਨਾਲ ਮਾਸਕ ਕਿਵੇਂ ਬਣਾਈਏ?
- ਆਪਣੇ ਖੁਦ ਦੇ ਵਾਲ ਕਿਵੇਂ ਕੱਟੀਏ?
- ਰੋਟੀ ਕਿਵੇਂ ਬਣਾਈਏ?
- ਜ਼ੂਮ ਐਪ ਨੂੰ ਇਸਤੇਮਾਲ ਕਿਵੇਂ ਕਰੀਏ?
- ਕੇਕ ਕਿਵੇਂ ਬਣਾਈਏ?
- ਬਿਸਕੁਟ ਕੇਕ ਅਤੇ ਚਾਕਲੇਟ ਕਰੀਮ ਕਿਵੇਂ ਬਣਾਈਏ?
- ਗੋਲਗੱਪੇ, ਗੁਲਾਬ ਜਾਮੁਨ ਅਤੇ ਹੋਰ ਰੈਸਿਪੀ ਵੀ ਲੋਕਾਂ ਨੇ ਗੂਗਲ 'ਤੇ ਖੂਬ ਸਰਚ ਕੀਤੀ। ਇਸ ਤੋਂ ਇਲਾਵਾ ਕੋਰੋਨਾ 'ਚ ਗਰਮ ਪਾਣੀ, ਘਰੇਲੂ ਨੁਸਖੇ ਦੇ ਕਿੰਨੇ ਫਾਇਦੇ ਆਦਿ ਵੀ ਕਾਫੀ ਸਰਚ ਕੀਤਾ ਗਿਆ।