ਕੋਰੋਨਾ ਨੇ ਖੋਹ ਲਈ ਨੌਕਰੀ, ਟੀਚਰ ਨੇ ਪਤਨੀ ਨਾਲ ਮਿਲ ਕੇ ਲਗਾ ਲਈ ਰੇਹੜੀ

06/23/2020 3:08:55 PM

ਤੇਲੰਗਾਨਾ- ਕੋਰੋਨਾ ਆਫ਼ਤ ਨੇ ਬਹੁਤ ਸਾਰੇ ਲੋਕਾਂ ਦੀ ਨੌਕਰੀ ਖੋਹ ਲਈ ਹੈ। ਸਿਰਫ਼ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਤੋਂ ਲੋਕ ਬੇਰੋਜ਼ਗਾਰੀ ਝੱਲ ਰਹੇ ਹਨ। ਤੇਲੰਗਾਨਾ 'ਚ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਾਉਣ ਵਾਲਾ ਅਧਿਆਪਕ ਪਤਨੀ ਨਾਲ ਖਾਣੇ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।

PunjabKesariਇਕ ਨਿਊਜ਼ ਏਜੰਸੀ ਅਨੁਸਾਰ,''ਸ਼ਖਸ ਦਾ ਨਾਂ ਰਾਮਬਾਬੂ ਮਾਰਾਗਨੀ ਹੈ, ਜੋ ਖੰਮਮ ਸ਼ਹਿਰ 'ਚ ਸਥਿਤ ਇਕ ਪ੍ਰਾਈਵੇਟ ਸਕੂਲ 'ਚ ਅਧਿਆਪਕ ਸੀ ਪਰ ਕੋਵਿਡ-19 ਕਾਰਨ ਉਨ੍ਹਾਂ ਦੀ ਨੌਕਰੀ ਚੱਲੀ ਗਈ ਅਤੇ ਹੁਣ ਉਹ ਪਤਨੀ ਨਾਲ ਸੜਕ ਕਿਨਾਰੇ ਖਾਣੇ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਉਨ੍ਹਾਂ ਨੇ ਕਿਹਾ,''ਕਿਸੇ 'ਤੇ ਨਿਰਭਰ ਨਾ ਰਹੋ। ਖੁਦ ਦੇ ਪੈਰਾਂ 'ਤੇ ਖੜ੍ਹੇ ਹੋਵੋ।'' ਸੋਸ਼ਲ ਮੀਡੀਆ 'ਤੇ ਲੋਕ ਇਸ ਜੋੜੇ ਦੇ ਜਜ਼ਬੇ ਦੀ ਤਾਰੀਫ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ।


DIsha

Content Editor

Related News