ਦਿੱਲੀ ''ਚ ਪਹਿਲਾ ਮਾਮਲਾ : ਕੋਰੋਨਾ ਪੀੜਤ ਔਰਤ ਨੇ ਸਿਹਤਮੰਦ ਬੱਚੇ ਨੂੰ ਦਿੱਤਾ ਜਨਮ

Sunday, Apr 05, 2020 - 10:33 AM (IST)

ਦਿੱਲੀ ''ਚ ਪਹਿਲਾ ਮਾਮਲਾ : ਕੋਰੋਨਾ ਪੀੜਤ ਔਰਤ ਨੇ ਸਿਹਤਮੰਦ ਬੱਚੇ ਨੂੰ ਦਿੱਤਾ ਜਨਮ

ਨਵੀਂ ਦਿੱਲੀ (ਭਾਸ਼ਾ)- ਕੋਰੋਨਾ ਵਾਇਰਸ ਤੋਂ ਪੀੜਤ ਇਕ ਔਰਤ ਨੇ ਦਿੱਲੀ ਸਥਿਤ ਏਮਜ਼ 'ਚ ਇਕ ਬੱਚੇ ਨੂੰ ਜਨਮ ਦਿੱਤਾ ਜੋ ਪੂਰੀ ਤਰ੍ਹਾਂ ਸਿਹਤਮੰਦ ਹੈ। ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) 'ਚ ਜੱਚਾ-ਬੱਚਾ ਅਤੇ ਮਹਿਲਾ ਰੋਗ ਵਿਭਾਗ 'ਚ ਪ੍ਰੋਫੈਸਰ ਡਾ. ਨੀਰਜਾ ਭਟਲਾ ਨੇ ਦੱਸਿਆ ਕਿ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਔਰਤ ਨੇ ਆਪ੍ਰੇਸ਼ਨ ਜ਼ਰੀਏ ਬੱਚੇ ਨੂੰ ਜਨਮ ਦਿੱਤਾ। ਇਹ ਪੁੱਛੇ ਜਾਣ 'ਤੇ ਕਿ ਕੀ ਕੋਰੋਨਾ ਵਾਇਰਸ ਲਈ ਬੱਚੇ ਦੇ ਖੂਨ ਦਾ ਟੈਸਟ ਕਰਵਾਇਆ ਜਾਵੇਗਾ? ਉਨ੍ਹਾਂ ਕਿਹਾ ਕਿ ਅਸੀਂ ਉਸ ਦੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਲੱਛਣਾਂ 'ਤੇ ਗੌਰ ਕਰ ਰਹੇ ਹਾਂ। ਹੁਣ ਤੱਕ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। ਡਾਕਟਰਾਂ ਅਨੁਸਾਰ ਇਹ ਕੋਰੋਨਾ ਵਾਇਰਸ ਪੀੜਤ ਔਰਤ ਦੇ ਬੱਚਾ ਹੋਣ ਦਾ ਦਿੱਲੀ 'ਚ ਪਹਿਲਾ ਮਾਮਲਾ ਹੈ।

ਬੱਚਾ ਆਪਣੀ ਮਾਂ ਨਾਲ ਹੈ, ਕਿਉਂਕਿ ਉਸ ਨੂੰ ਦੁੱਧ ਚੁੰਘਾਉਣ ਦੀ ਜ਼ਰੂਰਤ ਹੋਵੇਗੀ। ਇਕ ਡਾਕਟਰ ਨੇ ਕਿਹਾ ਕਿ ਅਜੇ ਤਕ ਕੋਈ ਸਬੂਤ ਨਹੀਂ ਹੈ, ਜੋ ਦੱਸਦਾ ਹੈ ਕਿ ਦੁੱਧ ਚੁੰਘਾਉਣ ਜ਼ਰੀਏ ਵਾਇਰਸ ਨੂੰ ਸੰਚਾਰਿਤ ਕੀਤਾ ਜਾ ਸਕਦਾ ਹੈ। ਡਾਕਟਰ ਨੇ ਕਿਹਾ ਕਿ ਮਾਂ ਵੀ ਠੀਕ ਹੈ, ਹਾਲਾਂਕਿ ਉਸ ਦਾ ਕੋਵਿਡ-19 ਲਈ ਪਾਜ਼ੀਟਿਵ ਪਰੀਖਣ ਕੀਤਾ ਹੈ। ਕੋਵਿਡ-19 ਨਾਲ ਪੀੜਤ ਗਰਭਵਤੀ ਔਰਤਾਂ ਦੇ ਦੇਖਭਾਲ ਲਈ ਏਮਜ਼ ਨੇ ਪਹਿਲਾਂ ਹੀ ਪ੍ਰੋਟੋਕਾਲ ਤਿਆਰ ਕੀਤਾ ਹੈ। 
ਓਧਰ ਡਬਲਿਊ. ਐੱਚ. ਓ. ਮੁਤਾਬਕ ਕੋਵਿਡ-19 ਪੀੜਤ ਔਰਤਾਂ ਜੇਕਰ ਚਾਹੁਣ ਤਾਂ ਬੱਚੇ ਨੂੰ ਦੁੱਧ ਚੁੰਘਾ ਸਕਦੀਆਂ ਹਨ ਪਰ ਖਾਣਾ ਖੁਆਉਣ ਦੌਰਾਨ ਸਾਫ-ਸਫਾਈ ਦਾ ਧਿਆਨ ਰੱਖਣ ਚਾਹੀਦਾ ਹੈ। ਬੱਚੇ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਜ਼ਰੂਰ ਧੋਣੇ ਚਾਹੀਦੇ ਹਨ।


author

Tanu

Content Editor

Related News