ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਤੇ ਕੋਰੋਨਾਵਾਇਰਸ ਦਾ ਕਹਿਰ

02/05/2020 9:20:01 PM

ਵਾਸ਼ਿੰਗਟਨ - ਕੋਰੋਵਾਇਰਸ ਨਾਲ ਪੈਦਾ ਹੋਏ ਸੰਕਟ ਦਾ ਅਸਰ ਹੁਣ ਦੁਨੀਆ ਦੇ ਤੇਲ 'ਤੇ ਵੀ ਦਿੱਖ ਸਕਦਾ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ ਵੱਡੇ ਤੇਲ ਉਤਪਾਦ ਇਸ ਕਾਰਨ ਆਪਣੇ ਉਤਪਾਦਨ ਵਿਚ ਕਟੌਤੀ ਕਰ ਸਕਦੇ ਹਨ। ਅੰਤਰਰਾਸ਼ਟਰੀ ਬਜ਼ਾਰ ਵਿਚ ਤੇਲ ਕੀਮਤਾਂ ਨੂੰ ਬਰਕਰਾਰ ਰੱਖਣ ਦੀ ਮੰਗ ਦੇ ਮੱਦੇਨਜ਼ਰ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਉਸ ਦੇ ਸਹਿਯੋਗੀਆਂ ਦੀ ਇਸ ਹਫਤੇ ਇਕ ਬੈਠਕ ਹੋਣ ਦੀ ਸੰਭਾਵਨਾ ਹੈ। ਕੱਚੇ ਤੇਲ ਦੀਆਂ ਸਾਲ ਭਰ ਦੀਆਂ ਕੀਮਤਾਂ ਆਪਣੇ ਸਭ ਤੋਂ ਹੇਠਲੇ ਪੱਧਕ 'ਤੇ ਹੈ। ਜਨਵਰੀ ਤੋਂ ਇਸ ਦੀ ਕੀਮਤ ਵਿਚ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਕਿਉਂ ਹੇਠਾਂ ਜਾ ਰਹੀਆਂ ਹਨ ਤੇਲ ਦੀਆਂ ਕੀਮਤਾਂ
ਕੋਰੋਨਾਵਾਇਰਸ ਕਾਰਨ ਚੀਨ ਦੇ ਵੱਡੇ ਹਿੱਸੇ ਵਿਚ ਨਵੇਂ ਸਾਲ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਯਾਤਰਾ ਪਾਬੰਦੀ ਵੀ ਲਾਗੂ ਹੈ। ਇਸ ਕਾਰਨ ਫੈਕਟਰੀਆਂ, ਦਫਤਰ ਅਤੇ ਦੁਕਾਨਾਂ ਬੰਦ ਹਨ। ਇਸ ਦਾ ਇਕ ਮਤਲਬ ਇਹ ਵੀ ਹੈ ਕਿ ਦੁਨੀਆ ਵਿਚ ਕੱਚੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੁਣ ਘੱਟ ਤੇਲ ਖਰੀਦ ਰਿਹਾ ਹੈ। ਚੀਨ ਆਮ ਤੌਰ 'ਤੇ ਹਰ ਦਿਨ ਕਰੀਬ 1 ਕਰੋਡ਼ 40 ਲੱਖ ਬੈਰਲ ਤੇਲ ਦੀ ਖਪਤ ਕਰਦਾ ਹੈ ਪਰ ਅਜੇ ਅਜਿਹਾ ਹੋਣਾ ਮੁਸ਼ਕਿਲ ਹੈ। ਚੀਨ ਵਿਚ ਯਾਤਰਾ ਪਾਬੰਦੀ ਲਾਗੂ ਹੈ ਅਤੇ ਸਡ਼ਕਾਂ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕੋਰੋਨਾ ਸੰਕਟ ਕਾਰਨ ਹਵਾਈ ਜਹਾਜ਼ਾਂ ਦੇ ਕੰਮ ਆਉਣ ਵਾਲਾ ਜ਼ੈੱਟ ਫਿਊਲ (ਜਹਾਜ਼ਾਂ ਲਈ ਤੇਲ) ਵੀ ਘੱਟ ਖਪਤ ਹੋ ਰਹੀ ਹੈ, ਨਾਲ ਹੀ ਅੰਤਰਰਾਸ਼ਟਰੀ ਜਹਾਜ਼ ਸੇਵਾਵਾਂ ਵਿਚ ਵੀ ਕਟੌਤੀ ਕੀਤੀ ਜਾ ਰਹੀ ਹੈ।

ਤੇਲ ਦੀ ਮੰਗ ਵਿਚ ਕਮੀ
ਇਸ ਹਫਤੇ ਆਈ ਬਲੂਮਬਰਗ ਦੀ ਰਿਪੋਰਟ ਮੁਤਾਬਕ ਚੀਨ ਵਿਚ ਕੱਚੇ ਤੇਲ ਦੀ ਖਪਤ ਵਿਚ 20 ਫੀਸਦੀ ਗਿਰਾਵਟ ਆਈ ਹੈ। ਚੀਨ ਦੀ ਘਰੇਲੂ ਖਪਤ ਵਿਚ ਇਹ ਗਿਰਾਵਟ ਉਨੀਂ ਹੀ ਹੈ, ਜਿੰਨੀ ਇਟਲੀ ਅਤੇ ਬਿ੍ਰਟੇਨ ਨੂੰ ਮਿਲਾ ਕੇ ਤੇਲ ਦੀ ਜ਼ਰੂਰਤ ਪੈਂਦੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਸਿਨੋਪੇਕ ਨੇ ਕੱਚੇ ਤੇਲ ਦੀ ਪ੍ਰੋਸੈਸਿੰਗ ਵਿਚ 12 ਫੀਸਦੀ ਮਤਲਬ 6 ਲੱਖ ਬੈਰਲ ਹਰ ਰੋਜ਼ ਦੀ ਕਟੌਤੀ ਕੀਤੀ ਹੈ। ਚੀਨ ਦੀ ਸਰਕਾਰੀ ਮਾਲਕੀਅਤ ਵਾਲੀ ਇਸ ਕੰਪਨੀ ਦੀ ਪਿਛਲੇ ਇਕ ਦਹਾਕੇ ਵਿਚ ਇਹ ਸਭ ਤੋਂ ਵੱਡੀ ਕਟੌਤੀ ਹੈ। ਸ਼ਿਕਾਗੋ ਵਿਚ ਮੌਜੂਦ ਆਇਲ ਕੰਲਸਟੈਂਟ ਫਿਲ ਫਿਲਨ ਮੁਤਾਬਕ ਇਸ ਕਟੌਤੀ ਦਾ ਝਟਕਾ ਪੂਰੀ ਦੁਨੀਆ ਦੇ ਤੇਲ ਬਜ਼ਾਰ ਨੂੰ ਲੱਗਾ ਹੈ। ਉਹ ਆਖਦੇ ਹਨ ਕਿ ਅਸੀਂ ਮੰਗ ਵਿਚ ਇੰਨੇ ਵੱਡੇ ਪੈਮਾਨੇ 'ਤੇ ਇੰਨੀ ਜਲਦੀ ਪਹਿਲਾਂ ਕਦੇ ਅਜਿਹੀ ਕਮੀ ਨਹੀਂ ਦੇਖੀ ਸੀ।

ਕੋਰੋਨਾਵਾਇਰਸ ਦੇ ਸੰਕਟ ਦਾ ਦੁਨੀਆ ਦੀ ਅਰਥ ਵਿਵਸਥਾ 'ਤੇ ਅਸਰ
ਚੀਨ ਵਿਚ ਵਪਾਰਕ ਗਤੀਵਿਧੀਆਂ ਵਿਚ ਆਈ ਗਿਰਾਵਟ ਦਾ ਨਤੀਜਾ ਸਾਫ ਤੌਰ 'ਤੇ ਤੇਲ ਦੀ ਮੰਗ ਵਿਚ ਕਮੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਇਹ ਚੀਨ ਦੇ ਆਰਥਿਕ ਵਿਕਾਸ ਦੇ ਰਫਤਾਰ ਦੇ ਬਾਰੇ ਵਿਚ ਲੀ ਕਾਫੀ ਕੁਝ ਕਹਿੰਦਾ ਹੈ, ਜੋ ਪਹਿਲਾਂ ਤੋਂ ਹੀ ਪਿਛਲੇ 3 ਦਹਾਕੇ ਦੇ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਨਾਲ ਚੀਨ ਦੀ ਅਰਥ ਵਿਵਸਥਾ ਵਿਚ ਹੋਰ ਸੁਸਤੀ ਆ ਸਕਦੀ ਹੈ। ਚੀਨ ਵਿਚ ਸਰਕਾਰ ਸਮਰਥਕ ਥਿੰਕ ਟੈਂਕ ਚਾਈਨੀਜ ਆਫ ਸੋਸ਼ਲ ਸਾਇੰਸੇਜ਼ ਦੇ ਅਰਥ ਸ਼ਾਸਤਰੀ ਝਾਂਗ ਮਿੰਗ ਦਾ ਆਖਣਾ ਹੈ ਕਿ ਕੋਰੋਨਾਵਾਇਰਸ ਕਾਰਨ ਦੇਸ਼ ਦੀ ਅਰਥ ਵਿਵਸਥਾ ਸਾਲ ਦੇ ਪਹਿਲੇ 3 ਮਹੀਨਿਆਂ ਵਿਚ 5 ਫੀਸਦੀ ਤੋਂ ਘੱਟ ਹੋ ਸਕਦੀ ਹੈ।

ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਇਸ ਲਿਹਾਜ਼ ਨਾਲ ਦੁਨੀਆ ਦੀ ਅਰਥ ਵਿਵਸਥਾ ਵਿਚ ਜੋ ਤਰੱਕੀ ਹੋ ਰਹੀ ਹੈ, ਚੀਨ ਦੀ ਉਸ ਵਿਚ ਇਕ ਅਹਿਮ ਭੂਮਿਕਾ ਹੈ। ਇਸ ਲਈ ਜੇਕਰ ਚੀਨ 'ਤੇ ਕੋਰੋਨਾਵਾਇਰਸ ਦੇ ਸੰਕਟ ਦਾ ਨਕਾਰਾਤਮਕ ਅਸਰ ਪੈਂਦਾ ਹੈ ਜੋ ਇਸ ਦਾ ਝਟਕਾ ਦੁਨੀਆ ਭਰ ਵਿਚ ਯਕੀਨਨ ਮਹਿਸੂਸ ਕੀਤਾ ਜਾਵੇਗਾ। ਇਸ ਹਫਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਪ੍ਰਬੰਧਕ ਨਿਦੇਸ਼ਕ ਕਿ੍ਰਟਾਲਿਨਾ ਜਾਰਜੀਵਾ ਨੇ ਆਖਿਆ ਸੀ ਕਿ ਕੋਰੋਨਾ ਸੰਕਟ ਕਾਰਨ ਥੋਡ਼ੇ ਸਮੇਂ ਲਈ ਹੀ ਸਹੀ 'ਤੇ ਗਲੋਬਲ ਅਰਥ ਵਿਵਸਥਾ ਦੇ ਸੁਸਤ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਉਨ੍ਹਾਂ ਨੇ ਸਾਵਧਾਨੀ ਵਰਤਦੇ ਹੋਏ ਇਹ ਵੀ ਆਖਿਆ ਕਿ ਅੱਗੇ ਦੇ ਬਾਰੇ ਵਿਚ ਜ਼ਿਆਦਾ ਕੁਝ ਆਖਣਾ ਫਿਲਹਾਲ ਜਲਦਬਾਜ਼ੀ ਹੋਵੇਗੀ।

ਤੇਲ ਉਤਪਾਦਕ ਕੀ ਕਰ ਸਕਦੇ ਹਨ
ਦੁਨੀਆ ਦੇ ਵੱਡੇ ਤੇਲ ਉਤਪਾਦਕ ਵਿਚ ਕਟੌਤੀ 'ਤੇ ਚਰਚਾ ਕਰ ਰਹੇ ਹਨ। ਸੋਮਵਾਰ ਨੂੰ ਓਪੇਕ ਦੇ ਮੈਂਬਰ ਦੇਸ਼ ਈਰਾਨ ਨੇ ਤੇਲ ਕੀਮਤਾਂ ਨੂੰ ਸਥਿਰ ਰੱਖਣ ਦੀ ਜਨਤਕ ਤੌਰ 'ਤੇ ਮੰਗ ਕੀਤੀ ਹੈ। ਅਜਿਹੀਆਂ ਖਬਰਾਂ ਹਨ ਕਿ ਰੂਸ ਸਮੇਤ ਓਪੇਕ ਪਲੱਸ ਦੇ ਦੇਸ਼ ਇਸ ਹਫਤੇ ਹੋਣ ਵਾਲੀ ਇਕ ਬੈਠਕ ਵਿਚ ਤੇਲ ਉਤਪਾਦਨ ਵਿਚ 5 ਲੱਖ ਤੋਂ 10 ਲੱਖ ਬੈਰਲ ਹਰ ਰੋਜ਼ ਦੀ ਕਟੌਤੀ ਕਰਨ ਦੇ ਬਾਰੇ ਵਿਚ ਗੱਲ ਕਰਨਗੇ। ਕੰਸਲਟੈਂਸੀ ਫਰਮ ਸੀ. ਐਮ. ਸੀ. ਮਾਰਕਿਟਸ ਦੇ ਮਾਰਗ੍ਰੇਟ ਯਾਂਗ ਦਾ ਆਖਣਾ ਹੈ ਕਿ ਊਰਜਾ ਬਜ਼ਾਰ 5 ਲੱਖ ਬੈਰਲ ਹਰ ਰੋਜ਼ ਦੇ ਦਰ ਉਤਪਾਦਨ ਵਿਚ ਕਟੌਤੀ ਦੀ ਉਮੀਦ ਕਰ ਰਿਹਾ ਹੈ। ਉਹ ਆਖਦੀ ਹੈ ਜੇਕਰ ਹਾਲਾਤ ਹੋਰ ਵਿਗਡ਼ੇ ਤਾਂ ਅਸੀਂ ਤੇਲ ਉਤਪਾਦਨ ਵਿਚ ਹੋਰ ਕਟੌਤੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਨਗੇ।


Khushdeep Jassi

Content Editor

Related News