ਜੇਲ੍ਹ ਅੰਦਰੋਂ ਮਿਲਿਆ ਨਸ਼ਾ ਤੇ ਮੋਬਾਈਲ ਫ਼ੋਨ, ਹਵਾਲਾ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ
Tuesday, Oct 28, 2025 - 01:58 PM (IST)
ਲੁਧਿਆਣਾ (ਸਿਆਲ): ਜੇਲ੍ਹ ਸੁਰੱਖਿਆ ਦੀ ਕਮਜ਼ੋਰ ਕਾਰਜਸ਼ੀਲਤਾ ਲਗਾਤਾਰ ਸੁਰਖੀਆਂ ਵਿਚ ਰਹਿੰਦੀ ਹੈ। ਇਕ ਵਾਰ ਫ਼ਿਰ ਜੇਲ੍ਹ ਅੰਦਰੋਂ ਨਸ਼ੀਲੀਆਂ ਗੋਲੀਆਂ ਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ
ਜਾਣਕਾਰੀ ਮੁਤਾਬਕ 5 ਹਵਾਲਾ ਸੰਚਾਲਕਾਂ ਤੋਂ 117 ਨਸ਼ੀਲੀਆਂ ਗੋਲੀਆਂ, 3 ਮੋਬਾਈਲ ਅਤੇ 2 ਸਿਮ ਬਰਾਮਦ ਹੋਣ ਤੋਂ ਬਾਅਦ ਡਿਪਟੀ ਸੁਪਰਡੈਂਟ ਸੁਰੱਖਿਆ ਜਗਜੀਤ ਸਿੰਘ ਵੱਲੋਂ ਸਬੰਧਤ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਅਧਾਰ 'ਤੇ ਪੁਲਸ ਨੇ ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. ਅਤੇ ਜੇਲ੍ਹ ਐਕਟ ਤਹਿਤ ਕੇਸ ਦਰਜ ਕੀਤਾ ਹੈ। ਹਵਾਲਾ ਸੰਚਾਲਕਾਂ ਦੀ ਪਛਾਣ ਰਵੀ ਕੁਮਾਰ ਉਰਫ਼ ਰਵੀ, ਅਮਨਦੀਪ ਕੁਮਾਰ, ਅਜੈ ਕੁਮਾਰ ਉਰਫ਼ ਗੋਰਾ ਗਰੋਵਰ, ਉਮੇਦ ਮਸੀਹ, ਗੁਲਸ਼ਨ ਉਰਫ਼ ਸੋਨੂੰ ਵਜੋਂ ਹੋਈ ਹੈ।
