ਕੋਰੋਨਾ : 15 ਦਿਨ ਦਾ ਬੁਖ਼ਾਰ ਨਜ਼ਰਅੰਦਾਜ ਕਰਨਾ ਪਿਆ ਭਾਰੀ, 95 ਫੀਸਦੀ ਫੇਫ਼ੜੇ ਮਿਲੇ ਖ਼ਰਾਬ
Monday, May 03, 2021 - 06:23 PM (IST)
ਰੋਹਤਕ- ਇਸ ਵਾਰ ਕੋਰੋਨਾ ਵਾਇਰਸ ਦਾ ਭਾਰਤ 'ਚ ਖ਼ਤਰਨਾਕ ਰੂਪ ਦੇਖਣ ਨੂੰ ਮਿਲ ਰਿਹਾ ਹੈ। ਕਾਰਨ ਇਹ ਹੈ ਕਿ ਮਰੀਜ਼ਾਂ ਦੇ ਸਰੀਰ 'ਚ ਇਸ ਦੇ ਵੱਖ-ਵੱਖ ਲੱਛਣ ਦਿਖਾਈ ਦੇ ਰਹੇ ਹਨ। ਕਿਸੇ ਦੇ ਸਰੀਰ 'ਚ ਬੁਖ਼ਾਰ, ਸਿਰਦਰਦ ਅਤੇ ਗਲ਼ੇ ਖਰਾਬ ਦੀ ਸ਼ਿਕਾਇਤ ਬਣਦੀ ਹੈ ਤਾਂ ਕਿਸੇ ਦੇ ਸਰੀਰ 'ਚ ਡਾਇਰੀਆ ਵੀ ਹੋ ਰਿਹਾ ਹੈ। ਕੁਝ ਮਾਮਲਿਆਂ 'ਚ ਐਂਟੀਜਨ ਟੈਸਟ ਰਿਪੋਰਟ ਨੈਗੇਟਿਵ ਹੈ ਅਤੇ ਵੱਧਦੇ ਲੱਛਣ ਨਾਲ ਡਾਕਟਰਾਂ ਦੀ ਸਲਾਹ 'ਤੇ ਸੀਟੀ ਸਕੈਨ ਕਰਨ ਤੋਂ ਬਾਅਦ ਫੇਫੜਿਆਂ 'ਤੇ ਕੋਰੋਨਾ ਦੇ ਲੱਛਣ ਨਜ਼ਰ ਆਉਂਦੇ ਹਨ, ਉਦੋਂ ਤੱਕ ਫੇਫੜਿਆਂ 'ਚ ਕੋਰੋਨਾ ਡੂੰਘਾਈ ਤੱਕ ਅਸਰ ਕਰ ਚੁਕਿਆ ਹੁੰਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਅੰਤਿਮ ਸੰਸਕਾਰ 'ਚ ਮਦਦਗਾਰ ਬਣਿਆ ਇਹ ਸ਼ਖ਼ਸ, ਇਕ ਮਹੀਨੇ 'ਚ ਕੀਤੇ 48 ਸਸਕਾਰ
ਲੱਛਣ ਤੋਂ ਬਾਅਦ ਵੀ ਰਿਪੋਰਟ ਨੈਗਿਟਵ
ਹਰਿਆਣਾ ਸੂਬਾ ਗ੍ਰਾਮੀਣ ਸਵਰੁਜ਼ਗਾਰ ਮਿਸ਼ਨ ਦੇ ਜ਼ਿਲ੍ਹਾ ਪ੍ਰਬੰਧਕ ਡਾ. ਵਿਨੋਦ ਧਨਖੜ ਨੇ ਦੱਸਿਆ ਕਿ 24 ਅਪ੍ਰੈਲ ਨੂੰ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆਸੀ। ਰਿਪੋਰਟ ਨੈਗੇਟਿਵ ਸੀ। ਜਦੋਂ ਖੰਘ ਅਤੇ ਬੁਖ਼ਾਰ ਤੇਜ਼ ਹੋ ਗਿਆ ਤਾਂ ਡਾਕਟਰ ਦੀ ਸਲਾਹ 'ਤੇ ਸੀਟੀ ਸਕੈਨ ਕਰਵਾਈ ਗਈ। ਇਸ 'ਚ ਪਤਾ ਲੱਗਾ ਕਿ ਫੇਫੜਿਆਂ 'ਤੇ ਜਗ੍ਹਾ-ਜਗ੍ਹਾ ਸਫ਼ੇਦ ਧੱਬੇ ਬਣ ਗਏ ਹਨ। ਯਾਨੀ ਫੇਫੜਿਆਂ 'ਚ ਇਨਫੈਕਸ਼ਨ ਬਣ ਚੁੱਕਿਆ ਸੀ। ਇਹ ਕੋਰੋਨਾ ਫ਼ੈਲਣ ਦੇ ਲੱਛਣ ਸਨ। ਸੀਟੀਸਕੈਨ ਦੀ ਰਿਪੋਰਟ ਆਈ ਤਾਂ ਇਸ 'ਚ 7/25 ਸਕੋਰ ਦੇਖਿਆ ਯਾਨੀ ਇਹ ਮਾਈਲਡ ਲੱਛਣ ਵੱਲ ਸੰਕੇਤ ਕਰਦਾ ਹੈ। ਇਸ ਤੋਂ ਬਾਅਦ ਹੁਣ ਕੋਰੋਨਾ ਦਾ ਇਲਾਜ ਹੀ ਲੈ ਰਿਹਾ ਹਾਂ।
ਇਹ ਵੀ ਪੜ੍ਹੋ : MBA ਨੌਜਵਾਨ ਨੂੰ ਸੈਲਿਊਟ! ਕੋਰੋਨਾ ਕਾਲ ’ਚ ਕਰ ਚੁੱਕਾ ਹੈ 100 ਤੋਂ ਵਧੇਰੇ ਲਾਸ਼ਾਂ ਦਾ ਅੰਤਿਮ ਸੰਸਕਾਰ
ਐਂਟੀਜਨ ਰਿਪੋਰਟ ਆਈ ਨੈਗੇਟਿਵ
ਪਟਵਾਪੁਰ ਤੋਂ 42 ਸਾਲਾ ਮਰੀਜ਼ ਸੁਨੀਲ 'ਚ 15 ਦਿਨਾਂ ਤੋਂ ਬੁਖਾਰ ਅਤੇ ਸਰੀਰ 'ਚ ਦਰਦ ਦੀ ਸਮੱਸਿਆ ਬਣੀ ਹੋਈ ਸੀ। ਜਦੋਂ ਵੀ ਡਾਕਟਰ ਕੋਲ ਜਾਂਦੇ ਤਾਂ ਕਦੇ ਟਾਈਫ਼ਾਈਡ ਅਤੇ ਕਦੇ ਬੀਪੀ ਦੀ ਸਮੱਸਿਆ ਦੱਸੀ ਜਾਂਦੀ। ਸਾਹ ਲੈਣ 'ਚ ਵੀ ਪਰੇਸ਼ਾਨੀ ਸੀ। ਸਭ ਤੋਂ ਪੀਜੀਆਈ ਦੀ ਐਮਰਜੈਂਸੀ 6 'ਚ ਐਂਟੀਜਨ ਟੈਸਟ ਕਰਵਾਇਆ ਤਾਂ ਰਿਪੋਰਟ ਨੈਗੇਟਿਵ ਆਈ ਪਰ ਬਾਅਦ 'ਚ ਸਿਵਲ ਹਸਪਤਾਲ ਦੀ ਲੈਬ ਤੋਂ ਸੀਟੀ ਸਕੈਨ ਕਰਵਾਈ। ਸੀਟੀ ਸਕੈਨ ਦਾ ਸੀਵਿਰਿਟੀ ਸਕੋਰ 20/25 ਸੀ, ਜੋ ਕਿ ਕਾਫ਼ੀ ਗੰਭੀਰ ਲੱਛਣਾਂ ਦੇ ਸੰਕੇਤ ਹਨ। ਇਸ 'ਚ 95 ਫੀਸਦੀ ਫੇਫੜਿਆਂ 'ਚ ਵਾਇਰਸ ਫ਼ੈਲਣ ਦੇ ਸੱਚ ਦਾ ਪਤਾ ਲੱਗਾ। ਨਾਲ ਹੀ ਹਿਦਾਇਤ ਦਿੱਤੀ ਕਿ ਤੁਰੰਤ ਵੈਂਟੀਲੇਟਰ 'ਤੇ ਮਰੀਜ਼ ਨੂੰ ਦਾਖ਼ਲ ਕਰਵਾਉਣਾ ਪਵੇਗਾ।
ਇਹ ਵੀ ਪੜ੍ਹੋ : ਹੁਣ ਕਰਨਾਟਕ ਦੇ ਸਰਕਾਰੀ ਹਸਪਤਾਲ 'ਚ ਆਕਸੀਜਨ ਦੀ ਘਾਟ ਨੇ ਲਈ 24 ਮਰੀਜ਼ਾਂ ਦੀ ਜਾਨ
ਵਾਇਰਸ ਤੋਂ ਬਚਣ ਲਈ ਡਬਲ ਮਾਸਕ ਪਹਿਨਣਾ ਜ਼ਰੂਰੀ
ਦੱਸਣਯੋਗ ਹੈ ਕਿ ਨਵੇਂ ਮਿਊਟੈਂਟ ਤੋਂ ਬਚਣ ਲਈ ਡਬਲ ਮਾਸਕ ਪਹਿਨਣਾ ਚਾਹੀਦਾ। ਐੱਨ-95 ਮਾਸਕ ਇਕੱਲਾ ਵੀ ਕਾਫ਼ੀ ਹੈ। ਮਾਸਕ ਅਤੇ ਸਮਾਜਿਕ ਦੂਰੀ ਨਾਲ ਹੀ ਬਚਾਅ ਸੰਭਵ ਹੈ। ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਲੋਕ ਘਰੋਂ ਬਾਹਰ ਨਿਕਲਣ। ਇਸ ਦੂਜੀ ਲਹਿਰ 'ਚ ਕਾਫ਼ੀ ਜ਼ਿਆਦਾ ਮਾਮਲੇ ਆਉਣ ਲੱਗੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਖ਼ੌਫ ਨੇ ਲਈ ਸਾਬਕਾ SDO ਦੀ ਜਾਨ, ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ