ਕੋਰੋਨਾ : ਪਰਿਵਾਰ ਨੇ ਛੱਡਿਆ ਸਾਥ ਤਾਂ 18 ਘੰਟਿਆਂ ਬਾਅਦ ਪੁਲਸ ਨੇ ਕਰਵਾਇਆ ਅੰਤਿਮ ਸੰਸਕਾਰ
Sunday, May 02, 2021 - 05:37 PM (IST)
ਸਿਧਾਰਥਨਗਰ- ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ 'ਚ ਰਿਸ਼ਤਿਆਂ ਅਤੇ ਇਨਸਾਨੀਅਤ 'ਤੇ ਕੋਰੋਨਾ ਦਾ ਡਰ ਭਾਰੀ ਪੈ ਗਿਆ। ਇਸ ਇਨਫੈਕਸ਼ਨ ਕਾਰਨ ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪਰਿਵਾਰ ਅਤੇ ਹੋਰ ਪਿੰਡ ਵਾਸੀਆਂ ਵਲੋਂ 18 ਘੰਟਿਆਂ ਤੱਕ ਅੰਤਿਮ ਸੰਸਕਾਰ ਨਹੀਂ ਕੀਤੇ ਜਾਣ 'ਤੇ ਪੁਲਸ ਨੇ ਮਨੁੱਖਤਾ ਦਿਖਾਉਂਦੇ ਹੋਏ ਸੰਸਕਾਰ ਕੀਤਾ।
ਇਹ ਵੀ ਪੜ੍ਹੋ : ਪਰਿਵਾਰ 'ਚੋਂ ਉੱਠੀਆਂ 3 ਅਰਥੀਆਂ, ਕੋਰੋਨਾ ਪਾਜ਼ੇਟਿਵ 2 ਭਰਾਵਾਂ ਦੀ ਮੌਤ ਮਗਰੋਂ ਤੀਜੇ ਦੀ ਸਦਮੇ 'ਚ ਮੌਤ
ਐਡੀਸ਼ਨਲ ਪੁਲਸ ਸੁਪਰਡੈਂਟ ਸੁਰੇਸ਼ ਚੰਦਰ ਰਾਵਤ ਨੇ ਐਤਵਾਰ ਨੂੰ ਦੱਸਿਆ ਕਿ ਇਹ ਮਾਮਲਾ ਜ਼ਿਲ੍ਹੇ ਦੇ ਤ੍ਰਿਲੋਕਪੁਰ ਥਾਣਾ ਖੇਤਰ ਦੇ ਮਲਹਵਾਰ ਪਿੰਡ ਦਾ ਹੈ, ਜਿੱਥੇ ਕਈ ਦਿਨਾਂ ਤੋਂ ਬੀਮਾਰ 35 ਸਾਲਾ ਚੰਦਰਸ਼ੇਖਰ ਚਤੁਰਵੇਦੀ ਦੀ 30 ਅਪ੍ਰੈਲ ਰਾਤ 9 ਵਜੇ ਮੌਤ ਹੋ ਗਈ ਪਰ ਕੋਰੋਨਾ ਦੇ ਡਰ ਕਾਰਨ 18 ਘੰਟੇ ਬੀਤ ਜਾਣ ਦੇ ਬਾਅਦ ਵੀ ਪਰਿਵਾਰ ਵਾਲਿਆਂ ਦੇ ਨਾਲ-ਨਾਲ ਪਿੰਡ ਦਾ ਕੋਈ ਵੀ ਵਿਅਕਤੀ ਲਾਸ਼ ਨੂੰ ਛੂਹਣ ਜਾਂ ਮੋਢਾ ਦੇਣ ਲਈ ਤਿਆਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਜਦੋਂ ਪੁਲਸ ਨੂੰ ਹੋਈ ਤਾਂ ਜਲਦੀ 'ਚ ਤ੍ਰਿਲੋਕਪੁਰ ਥਾਣਾ ਇੰਚਾਰਜ ਰਣਧੀਰ ਕੁਮਾਰ ਮਿਸ਼ਰਾ ਆਪਣੀ ਟੀਮ ਨਾਲ ਪਿੰਡ ਪਹੁੰਚੇ ਅਤੇ ਪੁਲਸ ਮੁਲਾਜ਼ਮਾਂ ਨੇ ਲਾਸ਼ ਨੂੰ ਮੋਢਾ ਦੇ ਕੇ ਧਾਰਮਿਕ ਰੀਤੀ-ਰਿਵਾਜ਼ ਨਾਲ ਅੰਤਿਮ ਸੰਸਕਾਰ ਕਰਵਾਇਆ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ