ਜੀਵਾਂ ਲਈ ਗਲੇ ਦੀ ਹੱਡੀ ਬਣੇ ‘ਫੇਸ ਮਾਸਕ’, ਪਲਾਸਟਿਕ ਤੋਂ ਵੀ ਵੱਧ ਖ਼ਤਰਨਾਕ

03/28/2021 10:47:34 AM

ਨੈਸ਼ਨਲ ਡੈਸਕ- ਕੋਰੋਨਾ ਲਾਗ਼ ਦੌਰਾਨ ਇਨਸਾਨ ਨੇ ਇਸ ਤੋਂ ਬਚਣ ਲਈ ਨਿੱਜੀ ਸੁਰੱਖਿਆ ਯੰਤਰਾਂ (ਪੀ. ਪੀ. ਈ.) ਦਾ ਇਸਤੇਮਾਲ ਵੱਡੇ ਪੈਮਾਨੇ ’ਤੇ ਤਾਂ ਸ਼ੁਰੂ ਕਰ ਦਿੱਤਾ ਪਰ ਇਸ ਦਾ ਕਚਰਾ ਹੁਣ ਧਰਤੀ ਤੋਂ ਲੈ ਕੇ ਸਮੁੰਦਰ ਜੀਵਾਂ ’ਤੇ ਕਹਿਰ ਢਾਹ ਰਿਹਾ ਹੈ। ਹਾਲ ਹੀ ’ਚ ਕੀਤੀ ਗਈ ਇਕ ਖੋਜ ’ਚ ਦੇਖਿਆ ਗਿਆ ਹੈ ਕਿ ਮਹਾਮਾਰੀ ਤੋਂ ਬਾਅਦ ਪੂਰੀ ਦੁਨੀਆ ’ਚ ਸਾਲ ਭਰ ’ਚ 12,900 ਕਰੋੜ ਫੇਸ ਮਾਸਕ ਅਤੇ 6500 ਕਰੋੜ ਦਸਤਾਨਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। 

ਜੀਵਾਂ ਦੀ ਜਾਨ ਲੈ ਰਿਹੈ ਕੋਰੋਨਾ
ਇਹ ਖੋਜ 24 ਮਾਰਚ ਨੂੰ ਜਨਰਲ ‘ਐਨੀਮਲ ਬਾਇਓਲੋਜ਼ੀ’ ਵਿਚ ਪ੍ਰਕਾਸ਼ਿਤ ਹੋਈ ਹੈ। ਪੀ. ਪੀ. ਈ. ਦਾ ਸਹੀ ਤਰ੍ਹਾਂ ਨਿਪਟਾਰਾ ਨਾ ਹੋਣ ਕਾਰਣ ਇਹ ਨਾਲਿਆਂ ਅਤੇ ਨਦੀਆਂ ਰਾਹੀਂ ਸਮੁੰਦਰ ’ਚ ਪਹੁੰਚਣ ਲੱਗਾ ਹੈ। ਖੋਜਕਾਰਾਂ ਨੇ ਪਹਿਲੀ ਵਾਰ ਦੱਖਣੀ ਹਾਲੈਂਡ ਦੇ ਸੂਬੇ ਲੀਡੇਨ ਦੀ ਨਹਿਰ ’ਚ ਇਕ ਮੱਛੀ ਨੂੰ ਲੇਟੈਕਸ ਤੋਂ ਬਣੇ ਦਸਤਾਨੇ ’ਚ ਉਲਝਿਆ ਪਾਇਆ ਤਾਂ ਇਸ ’ਤੇ ਇਕ ਖੋਜ ਕੀਤੀ ਗਈ।

ਸਿੰਗਲ ਯੂਜ਼ ਤੋਂ ਬਾਅਦ ਸੁੱਟੇ ਜਾ ਰਹੇ ਹਨ ਮਾਸਕ
ਖੋਜ ਮੁਤਾਬਕ ਕੌਮਾਂਤਰੀ ਪੱਧਰ ’ਤੇ ਹਰ ਮਿੰਟ ’ਚ 30 ਲੱਖ ਫੇਸ ਮਾਸਕ ਇਸਤੇਮਾਲ ਕੀਤੇ ਜਾ ਰਹੇ ਹਨ। ਪਲਾਸਟਿਕ ਮਾਈਕ੍ਰੋਫਾਈਬਰ ਤੋਂ ਬਣੇ ਇਹ ਮਾਸਕ ਸਿੰਗਲ ਯੂਜ਼ ਲਈ ਹੁੰਦੇ ਹਨ, ਜਿਨ੍ਹਾਂ ਨੂੰ ਇਕ ਵਾਰ ਇਸਤੇਮਾਲ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ।

ਵੇਸਟ ਪੀ. ਪੀ. ਈ. ਕਿੱਟ
ਪੀ. ਪੀ. ਈ. ਵੇਸਟ ਦੇ ਦਸਤਾਨੇ ’ਚ ਮੱਛੀ ਫਸਣ ਤੋਂ ਬਾਅਦ ਕੀਤੀ ਗਈ ਖੋਜ ਜਨਰਲ ‘ਐਨੀਮਲ ਬਾਇਓਲੋਜ਼ੀ’ ਵਿਚ ਪ੍ਰਕਾਸ਼ਿਤ ਹੋਈ ਹੈ।

PunjabKesari

ਜੀਵਾਂ ਲਈ ਗਲੇ ਦੀ ਹੱਡੀ
ਦੁਨੀਆ ਭਰ ’ਚ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਵੱਡੇ ਪੈਮਾਨੇ ’ਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀ. ਪੀ. ਈ.) ਜਿਵੇਂ ਦਸਤਾਨੇ ਅਤੇ ਮਾਸਕ ਦੀ ਵਰਤੋਂ ਲੋਕਾਂ ਨੂੰ ਸੁਰੱਖਿਆ ਕਵਚ ਤਾਂ ਪ੍ਰਦਾਨ ਕਰ ਰਹੀ ਹੈ ਪਰ ਇਸ ਦੇ ਵਧਦੇ ਹੋਏ ਕਚਰੇ ਨੇ ਦੁਨੀਆ ਭਰ ’ਚ ਇਕ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਜ਼ਮੀਨ ਅਤੇ ਪਾਣੀ ’ਚ ਰਹਿਣ ਵਾਲੇ ਜੀਵ ਦਸਤਾਨਿਆਂ ਅਤੇ ਮਾਸਕ ’ਚ ਉਲਝੇ ਹੀ ਨਹੀਂ ਪਾਏ ਗਏ ਸਗੋਂ ਜੀਵ ਭਾਰੀ ਮਾਤਰਾ ’ਚ ਇਨ੍ਹਾਂ ਨੂੰ ਨਿਗਲ ਵੀ ਰਹੇ ਹਨ ਜੋ ਉਨ੍ਹਾਂ ਲਈ ਗਲੇ ਦੀ ਹੱਡੀ ਬਣ ਰਹੇ ਹਨ। ਖੋਜਕਾਰਾਂ ਨੇ ਇਸ ਸਮੱਸਿਆ ਤੋਂ ਪੀੜਤ ਜੀਵਾਂ ਬਾਰੇ ਵਿਸ਼ਵ ਦੇ ਸੋਸ਼ਲ ਮੀਡੀਆ, ਸਥਾਨਕ ਅਖਬਾਰਾਂ ਅਤੇ ਕੌਮਾਂਤਰੀ ਸਮਾਚਾਰ ਵੈੱਬਸਾਈਟਾਂ ਤੋਂ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ ਯੂ. ਕੇ. ’ਚ ਲੂੰਮੜੀ, ਕੈਨੇਡਾ ’ਚ ਪੰਛੀ, ਹੇਜਹੋਂਗ, ਸੀਗਲ, ਕੇਕੜੇ ਅਤੇ ਚਮਗਿੱਦੜ ਤੱਕ ਕਈ ਤਰ੍ਹਾਂ ਦੇ ਜੀਵਨ ਇਨ੍ਹਾਂ ਮਾਸਕ ’ਚ ਉਲਝੇ ਪਾਏ ਗਏ ਸਨ।

ਕਿਵੇਂ ਨਜਿੱਠ ਸਕਦੇ ਹਾਂ ਸਮੱਸਿਆ ਨਾਲ?
ਖੋਜਕਾਰ ਐਲੀਵਸ ਜੇਨਬੋ ਜੂ ਅਤੇ ਜਿਯੋਂਗ ਜੇਸਨ ਰੇਨ ਨੇ ਸਮੱਸਿਆ ਨਾਲ ਨਜਿੱਠਣ ਲਈ ਹੇਠਾਂ ਲਿਖੇ ਸੁਝਾਅ ਦਿੱਤੇ :
1- ਸੰਗ੍ਰਹਿ ਅਤੇ ਨਿਪਟਾਰੇ ਲਈ ਮਾਸਕ ਸਿਰਫ਼ ਕਚਰੇ ਵਾਲੇ ਡੱਬੇ ’ਚ ਪਾਓ।
2- ਮਾਸਕ ਦੇ ਕਚਰੇ ਲਈ ਬਣੇ ਦਿਸ਼ਾ-ਨਿਰਦੇਸ਼ਾਂ ਅਤੇ ਕੂੜਾ ਪ੍ਰਬੰਧਾਂ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
3- ਸੂਤੀ ਕੱਪੜੇ ਦੇ ਮਾਸਕ, ਜਿਨ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕੇ, ਇਸ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
4- ਜਿਨ੍ਹਾਂ ਨੂੰ ਆਸਾਨੀ ਨਾਲ ਨਸ਼ਟ ਕੀਤਾ ਜਾ ਸਕੇ (ਬਾਇਓਗ੍ਰੇਡੇਬਲ) ਮਾਸਕਾਂ ਦੇ ਨਿਰਮਾਣ ’ਤੇ ਵਿਚਾਰ ਕਰਨਾ ਹੋਵੇਗਾ।

PunjabKesariਬਾਂਦਰ ਚੱਬ ਰਹੇ ਹਨ ਮਾਸਕ
ਖੋਜ ’ਚ ਜਿਥੇ ਬਾਂਦਰਾਂ ਵਲੋਂ ਮਾਸਕ ਨੂੰ ਚਬਾਉਣ ਦੇ ਮਾਮਲੇ ਸਾਹਮਣੇ ਆਏ, ਉਥੇ ਹੀ ਪੇਂਗੁਇਨ ਦੇ ਸਰੀਰ ’ਚ ਵੀ ਫੇਸ ਮਾਸਕ ਮਿਲੇ ਹਨ। ਕੁੱਤਿਆਂ ਵਰਗੇ ਪਾਲਤੂ ਜਾਨਵਰ ਵੀ ਯੂਜ਼ ਕੀਤੇ ਮਾਸਕ ਨੂੰ ਨਿਗਲ ਰਹੇ ਹਨ। ਇਸ ਖੋਜ ਨਾਲ ਜੁੜੇ ਖੋਜਕਾਰ ਲਿਸਲੋਟੇ ਰੇਮਬੋਨੇਟ ਮੁਤਾਬਕ ਜੀਵਾਂ ਦੇ ਪੇਟ ’ਚ ਪਲਾਸਟਿਕ ਫਸਣ ਨਾਲ ਉਨ੍ਹਾਂ ਨੂੰ ਭੁੱਖ ਨਹੀਂ ਲਗਦੀ ਅਤੇ ਉਹ ਕਮਜ਼ੋਰ ਹੋਣ ਲਗਦੇ ਹਨ।

ਪੀ. ਪੀ. ਈ. ਵੇਸਟ ਤੋਂ ਬਣਾ ਰਹੇ ਹਨ ਆਲ੍ਹਣੇ
ਪੀ. ਪੀ. ਈ. ਵੇਸਟ ਨੂੰ ਹੁਣ ਪੰਛੀ ਵੀ ਆਪਣੇ ਆਲ੍ਹਣੇ ਬਣਾਉਣ ਲਈ ਵੀ ਇਸਤੇਮਾਲ ਕਰਨ ਲੱਗੇ ਹਨ। ਖੋਜਕਾਰਾਂ ਨੇ ਦੇਖਿਆ ਕਿ ਨੀਦਰਲੈਂਡ ’ਚ ਪੰਛੀਆਂ ਨੇ ਆਪਣੇ ਆਲ੍ਹਣਿਆਂ ਲਈ ਫੇਸ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਸੀ। ਖੋਜਕਾਰ ਹੈਮਸਟ੍ਰਾ ਮੁਤਾਬਕ ਇਹ ਇਸ ਲਈ ਵੀ ਅਹਿਮੀਅਤ ਰੱਖਦਾ ਹੈ ਕਿਉਂਕਿ ਕਈ ਜਾਨਵਰਾਂ ’ਚ ਵੀ ਕੋਵਿਡ-19 ਦੇ ਲੱਛਣ ਸਾਹਮਣੇ ਆਏ ਹਨ।

PunjabKesariਪਲਾਸਟਿਕ ਬੈਗ ਦੀ ਤੁਲਨਾ ’ਚ ਮਾਸਕ ਵਧੇਰੇ ਖਤਰਨਾਕ
ਵੱਡੀ ਚਿੰਤਾ ਇਹ ਹੈ ਕਿ ਮਾਸਕ ਸਿੱਧੇ ਅਤਿ ਸੂਖਮ ਆਕਾਰ ਦੇ ਪਲਾਸਟਿਕ ਫਾਈਬਰ ਤੋਂ ਬਣਾਏ ਜਾਂਦੇ ਹਨ ਜੋ ਪਲਾਸਟਿਕ ਬੈਗ ਤੋਂ ਜ਼ਿਆਦਾ ਖਤਰਨਾਕ ਹਨ। ਹੋਰ ਪਲਾਸਟਿਕ ਕਚਰੇ ਵਾਂਗ ਡਿਸਪੋਜ਼ੇਬਲ ਮਾਸਕ ਵਾਤਾਵਰਣ ਅਤੇ ਮਹਾਸਾਗਰਾਂ ਵਿਚ ਸਮਾ ਸਕਦੇ ਹਨ। ਜਿਥੇ ਇਹ ਘੱਟ ਸਮੇਂ ’ਚ ਵੱਡੀ ਗਿਣਤੀ ’ਚ ਸੂਖਮ ਆਕਾਰ ਦੇ ਕਣਾਂ ’ਚ ਟੁੱਟ ਕੇ 5 ਮਿ. ਮੀ. ਤੋਂ ਵੀ ਛੋਟੇ ਕਣਾਂ ’ਚ ਬਦਲ ਜਾਂਦੇ ਹਨ।

PunjabKesariਰੀਸਾਈਕਲਿੰਗ ਦੀ ਕੋਈ ਰੂਪ-ਰੇਖਾ ਨਹੀਂ
ਡਿਸਪੋਜ਼ੇਬਲ ਮਾਸਕ ਪਲਾਸਟਿਕ ਤੋਂ ਬਣੇ ਉਤਪਾਦ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ ਹੈ। ਮਾਸਕ ਦਾ ਵਿਸ਼ਾਲ ਉਤਪਾਦਨ ਪਲਾਸਟਿਕ ਦੀਆਂ ਬੋਤਲਾਂ ਦੀ ਤਰਜ਼ ’ਤੇ ਹੋ ਰਿਹਾ ਹੈ, ਜਿਨ੍ਹਾਂ ਦਾ ਪ੍ਰਤੀ ਮਹੀਨਾ ਉਤਪਾਦਨ 4300 ਕਰੋੜ ਹੋਣ ਦਾ ਅਨੁਮਾਨ ਹੈ। ਖੋਜਕਾਰਾਂ ਨੇ ਕਿਹਾ ਕਿ ਹਾਲਾਂਕਿ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕੀਤਾ ਜਾਂਦਾ ਹੈ ਪਰ ਮਾਸਕ ਰੀਸਾਈਕਲ ਕਰਨ ਦੀ ਕੋਈ ਅਧਿਕਾਰਕ ਰੂਪ-ਰੇਖਾ ਨਹੀਂ ਹੈ।


DIsha

Content Editor

Related News