ਕੋਰੋਨਾ : ਮੌਤਾਂ ਦਾ ਅੰਕੜਾ 37 ਹਜ਼ਾਰ ਤੋਂ ਪਾਰ, ਜਾਣੋ ਵੱਖ-ਵੱਖ ਦੇਸ਼ਾਂ ਦੇ ਹਾਲਾਤ

03/31/2020 1:32:04 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਨਾਲ ਦੁਨੀਆ ਦੇ ਕਰੀਬ 200 ਦੇਸ਼ ਜੰਗ ਲੜ ਰਹੇ ਹਨ। ਇਸ ਮਹਾਮਾਰੀ ਨਾਲ 37, 820 ਮੌਤਾਂ ਅਤੇ 7 ਲੱਖ 85 ਹਜ਼ਾਰ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਹਨ। ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਮੌਤਾਂ ਦਾ ਅੰਕੜਾ 32 ਹੋ ਗਿਆ ਹੈ ਅਤੇ 1251 ਕੇਸ ਸਾਹਮਣੇ ਆ ਚੁੱਕੇ ਹਨ। ਇਸ ਮਹਾਮਾਰੀ ਨਾਲ ਇਟਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 11,591 ਪਹੁੰਚ ਗਈ ਹੈ। ਇਟਲੀ 'ਚ ਪਿਛਲੇ 24 ਘੰਟਿਆਂ 'ਚ 812 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਇੱਥੇ ਲਾਕ ਡਾਊਨ 12 ਅਪ੍ਰੈਲ ਤਕ ਵਧਾ ਦਿੱਤਾ ਗਿਆ ਹੈ। 

ਮੌਤਾਂ ਦੇ ਅੰਕੜੇ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੋਰੋਨਾ ਨਾਲ ਇਟਲੀ 'ਚ ਹਾਹਾਕਾਰ ਮਚੀ ਹੋਈ ਹੈ। ਇਸ ਵਾਇਰਸ ਤੋਂ ਅਮਰੀਕਾ ਵੀ ਜਕੜ 'ਚ ਹੈ। ਇੱਥੇ ਮੌਤਾਂ ਦਾ ਅੰਕੜਾ 3,167 ਤਕ ਪਹੁੰਚ ਗਿਆ ਹੈ ਅਤੇ 1 ਲੱਖ 64 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹਨ। ਇਹ ਅੰਕੜਾ ਚੀਨ 'ਚ ਪੀੜਤ ਲੋਕਾਂ ਤੋਂ ਦੁੱਗਣਾ ਹੈ। ਸ਼ਕਤੀਸ਼ਾਲੀ ਦੇਸ਼ ਕਹੇ ਜਾਣ ਵਾਲਾ ਅਮਰੀਕਾ ਇਸ ਵਾਇਰਸ ਨੂੰ ਕਾਬੂ 'ਚ ਨਹੀਂ ਕਰ ਪਾ ਰਿਹਾ ਹੈ। ਇਸ ਲਈ ਇਹ ਭਾਰਤ ਅਤੇ ਹੋਰ ਵਿਕਸਿਤ ਦੇਸ਼ਾਂ ਲਈ ਇਕ ਸੰਦੇਸ਼ ਹੈ ਕਿ ਜਿਨ੍ਹਾਂ ਹੋ ਸਕੇ ਵਾਇਰਸ ਤੋਂ ਖੁਦ ਨੂੰ ਬਚਾ ਕੇ ਰੱਖੋ, ਸਾਵਧਾਨੀਆਂ ਵਰਤੋਂ, ਲਾਕ ਡਾਊਨ ਦਾ ਪਾਲਣ ਕਰੋ। 
ਇਨ੍ਹਾਂ ਦੇਸ਼ਾਂ 'ਚ ਨੇ ਮਾੜੇ ਹਾਲਾਤ—
ਦੇਸ਼                                      ਮੌਤਾਂ 
ਇਟਲੀ                                 11591
ਸਪੇਨ                                  7,716
ਅਮਰੀਕਾ                              3,167
ਚੀਨ                                   3,305
ਫਰਾਂਸ                                 3,024
ਇਰਾਨ                                 2,757
ਯੂ. ਕੇ.                                 1,408
ਨੀਦਰਲੈਂਡ                            864
ਜਰਮਨੀ                              645
ਬੈਲਜ਼ੀਅਮ                           513
ਸਵਿਟਜ਼ਰਲੈਂਡ                      359
ਤੁਰਕੀ                               168
ਬ੍ਰਾਜ਼ੀਲ                            165
ਸਾਊਥ ਕੋਰੀਆ                      150
ਸਵੀਡਨ                              146
ਪੁਰਤਗਾਲ                           140
ਇੰਡੋਨੇਸ਼ੀਆ                          122
ਆਸਟ੍ਰੀਆ                          108
ਕੈਨੇਡਾ                                 92
 


Tanu

Content Editor

Related News