ਮੌਤ ਤੋਂ ਬਾਅਦ ਕਿੰਨੇ ਸਮੇਂ ਤਕ ਨੱਕ ਅਤੇ ਮੂੰਹ ''ਚ ਸਰਗਰਮ ਰਹਿੰਦਾ ਹੈ ਕੋਰੋਨਾ? ਜਾਣੋ ਕੀ ਕਹਿੰਦੇ ਨੇ ਮਾਹਿਰ

Tuesday, May 25, 2021 - 06:04 PM (IST)

ਮੌਤ ਤੋਂ ਬਾਅਦ ਕਿੰਨੇ ਸਮੇਂ ਤਕ ਨੱਕ ਅਤੇ ਮੂੰਹ ''ਚ ਸਰਗਰਮ ਰਹਿੰਦਾ ਹੈ ਕੋਰੋਨਾ? ਜਾਣੋ ਕੀ ਕਹਿੰਦੇ ਨੇ ਮਾਹਿਰ

ਨਵੀਂ ਦਿੱਲੀ- ਅਖਿਲ ਭਾਰਤ ਆਯੂਵਿਗਿਆਨ ਸੰਸਥਾ (ਏਮਜ਼) 'ਚ ਫੋਰੈਂਸਿਕ ਮੁਖੀ ਡਾ. ਸੁਧੀਰ ਗੁਪਤਾ ਨੇ ਕਿਹਾ ਹੈ ਕਿ ਇਕ ਪੀੜਤ ਵਿਅਕਤੀ ਦੀ ਮੌਤ ਦੇ 12 ਤੋਂ 24 ਘੰਟਿਆਂ ਬਾਅਦ ਕੋਰੋਨਾ ਵਾਇਰਸ ਨੱਕ ਅਤੇ ਮੂੰਹ (ਨੇਜਲ ਅਤੇ ਓਰਲ ਕੈਵਿਟੀ) 'ਚ ਸਰਗਰਮ ਨਹੀਂ ਰਹਿੰਦਾ, ਜਿਸ ਕਾਰਨ ਮ੍ਰਿਤਕ ਤੋਂ ਸੰਕਰਮਣ ਦਾ ਖ਼ਤਰਾ ਵੱਧ ਨਹੀਂ ਹੁੰਦਾ ਹੈ।

ਇਹ ਵੀ ਪੜ੍ਹੋ : ਹਰਿਆਣਾ: ਬਲੈਕ ਫੰਗਸ ਨਾਲ ਹੋਈਆਂ ਇਕੱਠੀਆਂ 3 ਮੌਤਾਂ ਨੇ ਉਡਾਈ ਪ੍ਰਸ਼ਾਸਨ ਦੀ ਨੀਂਦ

ਡਾ. ਗੁਪਤਾ ਨੇ ਕਿਹਾ,''ਮੌਤ ਤੋਂ ਬਾਅਦ 12 ਤੋਂ 24 ਘੰਟੇ ਦੇ ਅੰਤਰਾਲ 'ਚ ਲਗਭਗ 100 ਲਾਸ਼ਾਂ ਦੀ ਕੋਰੋਨਾ ਵਾਇਰਸ ਸੰਕਰਮਣ ਫਿਰ ਤੋਂ ਜਾਂਚ ਕੀਤੀ ਗਈ ਸੀ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਮੌਤ ਦੇ 24 ਘੰਟਿਆਂ ਬਾਅਦ ਵਾਇਰਸ ਨੱਕ ਅਤੇ ਮੂੰਹ 'ਚ ਸਰਗਰਮ ਨਹੀਂ ਰਹਿੰਦਾ ਹੈ।'' ਉਨ੍ਹਾਂ ਕਿਹਾ,''ਇਸ ਸੰਕ੍ਰਮਿਤ ਵਿਅਕਤੀ ਦੀ ਮੌਤ ਦੇ 12 ਤੋਂ 24 ਘੰਟਿਆਂ ਬਾਅਦ ਕੋਰੋਨਾ ਦੇ ਸੰਕਰਮਣ ਦਾ ਖ਼ਤਰਾ ਵੱਧ ਨਹੀਂ ਹੁੰਦਾ ਹੈ।''

ਇਹ ਵੀ ਪੜ੍ਹੋ : ਬਲੈਕ ਫੰਗਸ ਦੇ ਖ਼ੌਫ਼ 'ਚ ਉਮੀਦ ਦੀ ਖ਼ਬਰ, 12 ਸਾਲਾ ਕੁੜੀ ਦਾ ਹੋਇਆ ਸਫ਼ਲ ਆਪ੍ਰੇਸ਼ਨ

ਪਿਛਲੇ ਇਕ ਸਾਲ 'ਚ ਏਮਜ਼ 'ਚ ਫੋਰੈਂਸਿਕ ਮੈਡੀਸਿਨ ਵਿਭਾਗ 'ਚ 'ਕੋਵਿਡ-19 ਪਾਜ਼ੇਚਿਵ ਮੇਡੀਕੋ-ਲੀਗਲ' ਮਾਮਲਿਆਂ 'ਤੇ ਇਕ ਅਧਿਐਨ ਕੀਤਾ ਗਿਆ ਸੀ। ਇਨ੍ਹਾਂ ਮਾਮਲਿਆਂ 'ਚ ਪੋਸਟਮਾਰਟਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮ੍ਰਿਤਕ ਸਰੀਰ ਤੋਂ ਤਰਲ ਪਦਾਰਥ ਨੂੰ ਬਾਹਰ ਆਉਣ ਤੋਂ ਰੋਕਣ ਲਈ ਨੱਕ ਅਤੇ ਮੂੰਹ ਨੂੰ ਬੰਦ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਚੌਕਸੀ ਵਜੋਂ ਅਜਿਹੀਆਂ ਲਾਸ਼ਾਂ ਨੂੰ ਸੰਭਾਲਣ ਵਾਲੇ ਲੋਕਾਂ ਨੂੰ ਮਾਸਕ, ਦਸਤਾਨੇ ਅਤੇ ਪੀਪੀਈ ਕਿਟ ਪਹਿਨਣੀ ਚਾਹੀਦੀ ਹੈ। ਡਾ. ਗੁਪਤਾ ਨੇ ਕਿਹਾ,''ਅਸਥੀਆਂ ਅਤੇ ਰਾਖ ਸੰਗ੍ਰਹਿ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ, ਕਿਉਂਕਿ ਅਸਥੀਆਂ ਤੋਂ ਸੰਕਰਮਣ ਫ਼ੈਲਣ ਦਾ ਕੋਈ ਖ਼ਤਰਾ ਨਹੀਂ ਹੈ।''

ਇਹ ਵੀ ਪੜ੍ਹੋ : 18 ਸੂਬਿਆਂ ’ਚ ਫੈਲਿਆ ‘ਬਲੈਕ ਫੰਗਸ’, ਇਨ੍ਹਾਂ ਦੋ ਸੂਬਿਆਂ ’ਚ ਸਭ ਤੋਂ ਵਧੇਰੇ ਮਾਮਲੇ


author

DIsha

Content Editor

Related News