ਕੋਰੋਨਾ ਸੰਕਟ ਦੌਰਾਨ ਵੱਡੀ ਰਾਹਤ, 213 ਮਰੀਜ਼ ਠੀਕ ਹੋ ਕੇ ਪਰਤੇ ਘਰ

4/5/2020 9:01:27 AM

ਨਵੀਂ ਦਿੱਲੀ-ਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਟਡ ਮਾਮਲਿਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ, ਜਿਸ ਦੀ ਗਿਣਤੀ 3,000 ਤੋਂ ਪਾਰ ਹੋ ਚੁੱਕੀ ਹੈ ਜਦਕਿ 75 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਇਸ ਸੰਕਟ ਦੀ ਘੜੀ 'ਚ ਰਾਹਤ ਦੀ ਵੱਡੀ ਖਬਰ ਵੀ ਸਾਹਮਣੇ ਆਈ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 213 ਲੋਕ ਠੀਕ ਹੋ ਕੇ ਆਪਣੇ-ਆਪਣੇ ਘਰ ਪਰਤ ਚੁੱਕੇ ਹਨ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਰਿਪੋਰਟ ਜਾਰੀ ਕੀਤੀ ਹੈ, ਜਿਸ ਮੁਤਾਬਕ ਕੋਰੋਨਾਵਾਇਰਸ ਦਾ ਕਹਿਰ ਦੇਸ਼ ਦੇ 29 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਹੈ। ਇਸ ਤੋਂ ਇਨਫੈਕਟਡ ਮਾਮਲਿਆਂ ਦੀ ਗਿਣਤੀ 3072 ਤੱਕ ਪਹੁੰਚ ਗਈ ਹੈ, ਜਿਸ 'ਚ 57 ਵਿਦੇਸ਼ੀ ਵੀ ਸ਼ਾਮਲ ਹਨ। ਦੇਸ਼ 'ਚ ਕੋਰੋਨਾਵਾਇਰਸ ਤੋਂ ਸਭ ਤੋਂ ਜ਼ਿਆਦਾ ਇਨਫੈਕਟਡ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਹਨ, ਜਿੱਥੇ 490 ਲੋਕ ਇਨਫੈਟਕਡ ਪਾਏ ਗਏ ਹਨ ਜਦਕਿ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਮਹਾਰਾਸ਼ਟਰ ਤੋਂ ਬਾਅਦ ਕੋਰੋਨਾਵਾਇਰਸ ਨਾਲ ਇਨਫੈਕਟਡ ਮਾਮਲੇ ਸਭ ਤੋਂ ਜ਼ਿਆਦਾ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਨ, ਜਿੱਥੇ 445 ਲੋਕ ਹੁਣ ਤੱਕ ਇਨਫੈਕਟਡ ਹੋਏ ਹਨ ਜਦਕਿ 6 ਲੋਕਾਂ ਦੀ ਮੌਤ ਹੋਈ ਹੈ। ਇਸ ਮਾਮਲੇ 'ਚ ਤੀਜੇ ਸਥਾਨ 'ਤੇ ਤਾਮਿਲਨਾਡੂ ਹੈ ਜਿੱਥੇ 411 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਏ ਹਨ ਜਦਕਿ 2 ਲੋਕਾਂ ਦੀ ਮੌਤ ਹੋਈ ਹੈ। ਕੇਰਲ 'ਚ 295 ਲੋਕ ਇਨਫੈਕਟਡ ਅਤੇ 2 ਲੋਕਾਂ ਦੀ ਮੌਤ ਹੋਈ ਹੈ। ਰਾਜਸਥਾਨ 'ਚ 200 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਪਰ ਇੱਥੇ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ।


Iqbalkaur

Edited By Iqbalkaur